CNG ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ, ਲੋਕ ਮਦਦ ਦੀ ਥਾਂ ਚੋਰੀ ਕਰ ਲੈ ਗਏ ਮੋਬਾਈਲ ਤੇ ਪਰਸ
Saturday, Feb 14, 2026 - 08:17 PM (IST)
ਖੰਨਾ (ਬਿਪਿਨ ਭਾਰਦਵਾਜ) : ਖੰਨਾ 'ਚ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹਾਦਸੇ ਦੇ 'ਚ ਫੱਟੜ ਹੋਏ ਟਰੱਕ ਡਰਾਈਵਰ ਦੀ ਮਦਦ ਕਰਨ ਦੀ ਬਜਾਏ ਵਿਅਕਤੀ ਵੱਲੋਂ ਡਰਾਈਵਰ ਦਾ ਪਰਸ ਤੇ ਮੋਬਾਈਲ ਚੋਰੀ ਕਰ ਲਿੱਤਾ ਜਾਂਦਾ ਹੈ। ਜਿੱਥੇ ਰਾਹਗੀਰਾਂ ਵੱਲੋਂ ਇਸ ਗੱਲ ਦੀ ਨਿਖੇਧੀ ਕੀਤੀ ਗਈ, ਉੱਥੇ ਹੀ ਹਾਦਸੇ ਵੇਲੇ ਡਰਾਈਵਰ ਭਰਾਵਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ
ਮਾਮਲਾ ਖੰਨਾ ਜੀਟੀ ਰੋਡ 'ਤੇ ਪੈਂਦੇ ਪਿੰਡ ਲਿਬੜਾ ਦਾ ਹੈ ਜਿੱਥੋਂ ਲੰਘਦੇ ਸ਼ਾਹ ਮਾਰਗ ਤੇ ਇੱਕ ਸੀਐੱਨਜੀ ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਟਰੱਕ ਦੇ ਪਲਟਣ ਨਾਲ ਡਰਾਈਵਰ ਦੇ ਸੱਟਾਂ ਵੱਜੀਆਂ ਅਤੇ ਸਿਲੰਡਰਾਂ ਨਾਲ ਭਰੇ ਇਸ ਟਰੱਕ ਦੀ ਗੈਸ ਵੀ ਲੀਕ ਹੋਣ ਲੱਗ ਪਈ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ 'ਤੇ ਪੁੱਜੀ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਐੱਸਐੱਸ ਵੱਲੋਂ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਤੇ ਮੌਕੇ 'ਤੇ ਪਹੁੰਚ ਕੇ ਸਥਿਤੀ 'ਤੇ ਕਾਬੂ ਪਾਇਆ। ਟਰੱਕ ਡਰਾਈਵਰ ਨੇ ਦੱਸਿਆ ਕੀ ਇਕ ਕਾਰ ਵੱਲੋਂ ਕੱਟ ਮਾਰਨ ਤੋਂ ਬਾਅਦ ਉਸ ਨੂੰ ਬਚਾਉਂਦਿਆਂ ਜਦੋਂ ਟਰੱਕ ਨੂੰ ਦੂਸਰੇ ਪਾਸੇ ਕੱਟਿਆ ਤਾਂ ਉਸ ਵੇਲੇ ਟਰੱਕ ਪਲਟ ਗਿਆ। ਇਹ ਟਰੱਕ ਹੁਸ਼ਿਆਰਪੁਰ ਤੋਂ ਮੰਡੀ ਗੋਬਿੰਦਗੜ ਜਾ ਰਿਹਾ ਸੀ ਅਤੇ ਇਸ ਦੇ ਵਿੱਚ ਸੀਐੱਨਜੀ ਗੈਸ ਭਰੀ ਸੀ। ਇਸ ਹਾਦਸੇ ਵੇਲੇ ਉਸਦਾ ਮੋਬਾਈਲ ਅਤੇ ਪਰਸ ਵੀ ਚੋਰੀ ਕਰ ਲਿਆ ਗਿਆ।
ਜਾਣਕਾਰੀ ਦਿੰਦਿਆ ਰਾਹਗੀਰਾਂ ਨੇ ਦੱਸਿਆ ਕਿ ਹਾਦਸਾ ਹੋਣ ਦੇ ਨਾਲ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਗੈਸ ਨਾਲ ਵੱਡਾ ਨੁਕਸਾਨ ਨਾ ਹੋ ਜਾਵੇ। ਫਿਰ ਨਾਲ ਦੀ ਨਾਲ ਡਰਾਈਵਰ ਨੂੰ ਇੱਕ ਪਾਸੇ ਕੀਤਾ ਅਤੇ ਪੁਲਸ ਨੂੰ ਸੂਚਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਇਸ ਹਾਦਸੇ ਵੇਲੇ ਵੀ ਚੋਰੀ ਵੱਲ ਧਿਆਨ ਦਿੰਦੇ ਹਨ ਜਦੋਂ ਕਿ ਅਜਿਹੇ ਵਕਤ ਡਰਾਈਵਰ ਵੀਰ ਦੀ ਮਦਦ ਕਰਨੀ ਚਾਹੀਦੀ ਹੈ।
ਉਥੇ ਹੀ ਘਟਨਾ ਦੀ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਦੀ ਟੀਮ ਨੂੰ ਵੀ ਸਥਿਤੀ ਦੇ ਕਾਬੂ ਪਾਉਣ ਲਈ ਬੁਲਾ ਲਿੱਤਾ ਗਿਆ। ਇਸ ਦੌਰਾਨ ਡਰਾਈਵਰ ਦਾ ਮੋਬਾਈਲ ਅਤੇ ਪਰਸ ਚੋਰੀ ਹੋਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਬਾਕੀ ਦੀ ਕਾਰਵਾਈ ਵੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
