ਤਰਨਤਾਰਨ ਲਾਅ ਕਾਲਜ ’ਚ ਕੁੜੀ ਨੂੰ ਗੋਲੀ ਮਾਰਨ ਵਾਲਾ ਮੁੰਡਾ ਮਰਿਆ ਨਹੀਂ, ਜਿਊਂਦਾ ਹੈ

Tuesday, Feb 10, 2026 - 06:34 PM (IST)

ਤਰਨਤਾਰਨ ਲਾਅ ਕਾਲਜ ’ਚ ਕੁੜੀ ਨੂੰ ਗੋਲੀ ਮਾਰਨ ਵਾਲਾ ਮੁੰਡਾ ਮਰਿਆ ਨਹੀਂ, ਜਿਊਂਦਾ ਹੈ

ਤਰਨਤਾਰਨ- ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਉਸਮਾ ਵਿਖੇ ਇਕ ਲਾਅ ਕਾਲਜ ਇਕ ਤਰਫਾ ਤਿਆਰ ਕਰਨ ਵਾਲੇ ਵਿਦਿਆਰਥੀ ਨੇ ਆਪਣੀ ਕਲਾਸ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਦੀ ਵੀ ਖੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਫੈਲ ਗਈ ਸੀ। ਅਸਲ ਵਿੱਚ ਸਿਰਫ ਕੁੜੀ ਦੀ ਹੀ ਮੌਤ ਹੋਈ ਹੈ ਪਰ ਗੋਲੀ ਮਾਰਨ ਵਾਲਾ ਨੌਜਵਾਨ ਪ੍ਰਿੰਸ ਰਾਜ ਸਿੰਘ ਜ਼ਿਊਂਦਾ ਹੈ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਲਾਅ ਕਾਲਜ ’ਚ ਵੱਡੀ ਵਾਰਦਾਤ, ਮੁੰਡੇ ਨੇ ਕੁੜੀ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ (19) ਪੁੱਤਰੀ ਹੀਰਾ ਸਿੰਘ, ਵਾਸੀ ਨੌਸ਼ਹਿਰਾ ਪੰਨੂਆਂ, ਪੰਜਾਬ ਕਾਲਜ ਆਫ ਲਾਅ ਪਿੰਡ ਉਸਮਾ ਵਿੱਚ ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੀ। ਸੋਮਵਾਰ ਸਵੇਰੇ ਜਦੋਂ ਉਹ ਕਾਲਜ ਪਹੁੰਚੀ ਤਾਂ ਕਲਾਸ ਵਿੱਚ ਹੋਰ ਵਿਦਿਆਰਥੀਆਂ ਦੇ ਨਾਲ ਕੁਝ ਲੜਕੇ ਵੀ ਮੌਜੂਦ ਸਨ। ਇਸ ਦੌਰਾਨ ਪ੍ਰਿੰਸ ਰਾਜ ਸਿੰਘ (19) ਪੁੱਤਰ ਜਗਜੀਤ ਸਿੰਘ, ਵਾਸੀ ਪਿੰਡ ਮਲੀਆ, ਨੇ ਸੰਦੀਪ ਕੌਰ ਨੂੰ ਦੋਸਤੀ ਲਈ ਪ੍ਰਪੋਜ਼ ਕੀਤਾ, ਪਰ ਇਨਕਾਰ ਮਿਲਣ ’ਤੇ ਉਸਨੇ ਆਪਣੀ ਡੱਬ ਵਿੱਚ ਰੱਖੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ: Valentine's week 'ਚ ਕੁੜੀ ਨੂੰ ਕੀਤਾ Propose, ਨਾਂਹ ਕਰਨ ’ਤੇ ਮਾਰ'ਤੀ ਗੋਲ਼ੀ (ਵੀਡੀਓ)

ਗੋਲੀ ਲੱਗਣ ਨਾਲ ਸੰਦੀਪ ਕੌਰ ਦੀ ਕਲਾਸ ਵਿੱਚ ਹੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਤੁਰੰਤ ਬਾਅਦ ਪ੍ਰਿੰਸ ਰਾਜ ਸਿੰਘ ਨੇ ਆਪਣੀ ਕੰਨਪਟੀ ਉਪਰ ਗੋਲੀ ਮਾਰ ਲਈ ਅਤੇ ਉਹ ਜ਼ਮੀਨ ’ਤੇ ਡਿੱਗ ਪਿਆ। ਵਾਰਦਾਤ ਦੀ ਸੂਚਨਾ ਮਿਲਣ 'ਤੇ ਮੁਲਜ਼ਮ ਵਿਦਿਆਰਥੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਲਿਆਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੱਸੀ ਹੈ।  ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤਰਨਤਾਰਨ ਪੁਲਸ ਵੱਲੋਂ ਪ੍ਰਿੰਸ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।

ਪ੍ਰਿੰਸ ਦੀ ਗੰਭੀਰ ਹਾਲਤ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਤਰਨਤਾਰਨ ਵਿੱਚ ਹੋਈ ਘਟਨਾ ਤੋਂ ਬਾਅਦ ਜ਼ਖ਼ਮੀ ਪ੍ਰਿੰਸ ਨੂੰ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪ੍ਰਿੰਸ ਨੂੰ ਸੀਟੀ ਸਕੈਨ ਲਈ ਲਿਜਾਇਆ ਗਿਆ ਹੈ। ਕਰਮਜੀਤ ਸਿੰਘ ਮੁਤਾਬਕ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਆਉਣ ਵਾਲੇ 24 ਘੰਟੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਗੋਲੀ ਅਜੇ ਵੀ ਉਸ ਦੇ ਦਿਮਾਗ ਵਿੱਚ ਫਸੀ ਹੋਈ ਹੈ ਅਤੇ ਸੀਟੀ ਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੇ ਇਲਾਜ ਬਾਰੇ ਕੋਈ ਫੈਸਲਾ ਲਿਆ ਜਾ ਸਕੇਗਾ। ਮੈਡੀਕਲ ਸੁਪਰਿੰਟੈਂਡੈਂਟ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਆਈਸੀਯੂ ਵਿੱਚ ਤੈਨਾਤ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਮਰੀਜ਼ ਦੀ ਹਾਲਤ ਨੂੰ ਬਹੁਤ ਗੰਭੀਰ ਦੱਸਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 9,10,11,12 ਤੇ 13 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਪਰਿਵਾਰਕ ਜਾਣਕਾਰੀ ਮੁਤਾਬਕ ਪ੍ਰਿੰਸ ਰਾਜ ਸਿੰਘ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਸੰਦੀਪ ਕੌਰ ਨੂੰ ਜ਼ਬਰਦਸਤੀ ਦੋਸਤੀ ਲਈ ਤੰਗ ਕਰ ਰਿਹਾ ਸੀ, ਪਰ ਉਹ ਆਪਣੀ ਪੜ੍ਹਾਈ ’ਤੇ ਧਿਆਨ ਦਿੰਦਿਆਂ ਸਾਫ ਇਨਕਾਰ ਕਰਦੀ ਰਹੀ। ਇਸੇ ਰੰਜਿਸ਼ ਦੇ ਚੱਲਦਿਆਂ ਉਸਨੇ ਕਾਲਜ ਦੀ ਕਲਾਸ ਵਿੱਚ ਇਹ ਖੂਨੀ ਵਾਰਦਾਤ ਅੰਜਾਮ ਦਿੱਤਾ। ਮ੍ਰਿਤਕ ਸੰਦੀਪ ਕੌਰ ਛੇ ਭੈਣਾਂ ਅਤੇ ਇੱਕ ਛੋਟੇ ਭਰਾ ਵਿੱਚੋਂ ਇੱਕ ਸੀ। ਉਸਦੇ ਪਿਤਾ ਹੀਰਾ ਸਿੰਘ ਦੀ ਲਗਭਗ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਕਾਲਜ ਪ੍ਰਬੰਧਕਾਂ ਅਤੇ ਮੁਲਜ਼ਮ ਦੇ ਪਰਿਵਾਰ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News