ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਰੋਜ਼ਾਨਾ ਜਾ ਰਹੀ 8 ਔਰਤਾਂ ਦੀ ਜਾਨ, ''ਕਾਲ'' ਬਣੀ ਇਹ ਬਿਮਾਰੀ

Tuesday, Feb 10, 2026 - 01:13 PM (IST)

ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਰੋਜ਼ਾਨਾ ਜਾ ਰਹੀ 8 ਔਰਤਾਂ ਦੀ ਜਾਨ, ''ਕਾਲ'' ਬਣੀ ਇਹ ਬਿਮਾਰੀ

ਚੰਡੀਗੜ੍ਹ: ਪੰਜਾਬ ਵਿਚ ਕੈਂਸਰ ਦੀ ਸਥਿਤੀ ਬੇਹੱਦ ਚਿੰਤਾਜਨਕ ਹੁੰਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ, ਸੂਬੇ ਵਿਚ ਰੋਜ਼ਾਨਾ ਲਗਭਗ ਅੱਠ ਔਰਤਾਂ ਕੈਂਸਰ ਕਾਰਨ ਦਮ ਤੋੜ ਰਹੀਆਂ ਹਨ। ਸੰਸਦ ਦੇ ਹਾਲੀਆ ਸੈਸ਼ਨ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ, 2021 ਤੋਂ 2025 ਦੇ ਪੰਜ ਸਾਲਾਂ ਦੇ ਅਰਸੇ ਦੌਰਾਨ ਪੰਜਾਬ ਵਿਚ ਕੁੱਲ 13,299 ਔਰਤਾਂ ਦੀ ਇਸ ਨਾਮੁਰਾਦ ਬਿਮਾਰੀ ਕਾਰਨ ਮੌਤ ਹੋਈ ਹੈ।

ਅੰਕੜਿਆਂ ਵਿਚ ਬ੍ਰੈਸਟ ਕੈਂਸਰ ਔਰਤਾਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਕੇ ਉੱਭਰਿਆ ਹੈ। ਔਰਤਾਂ ਵਿਚ ਹੋਣ ਵਾਲੀਆਂ ਕੈਂਸਰ ਦੀਆਂ ਕੁੱਲ ਮੌਤਾਂ ਵਿਚੋਂ 56 ਫੀਸਦੀ (7,186 ਮੌਤਾਂ) ਸਿਰਫ਼ ਬ੍ਰੈਸਟ ਕੈਂਸਰ ਕਾਰਨ ਹੋਈਆਂ ਹਨ। ਇਸ ਤੋਂ ਇਲਾਵਾ ਸਰਵਾਈਕਲ ਕੈਂਸਰ ਕਾਰਨ 3,502 ਅਤੇ ਅੰਡਕੋਸ਼ (Ovarian) ਕੈਂਸਰ ਕਾਰਨ 2,611 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਾਹਰਾਂ ਮੁਤਾਬਕ ਪਹਿਲਾਂ ਇਹ ਬਿਮਾਰੀ ਜ਼ਿਆਦਾਤਰ 50-60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਦੇਖੀ ਜਾਂਦੀ ਸੀ, ਪਰ ਹੁਣ 40 ਤੋਂ 45 ਸਾਲ ਦੀਆਂ ਨੌਜਵਾਨ ਔਰਤਾਂ ਵਿੱਚ ਵੀ ਇਹ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਮਾਹਰਾਂ ਮੁਤਾਬਕ ਔਰਤਾਂ ਵਿਚ ਕੈਂਸਰ ਦੇ ਮੁੱਖ ਕਾਰਨ ਮਾਹਵਾਰੀ ਦਾ ਜਲਦੀ ਆਉਣਾ, ਦੇਰ ਨਾਲ ਮੈਨੋਪੌਜ਼, ਬੱਚੇ ਨਾ ਹੋਣਾ ਅਤੇ ਸੁਸਤ ਜੀਵਨ ਸ਼ੈਲੀ ਹੈ। ਇਸ ਤੋਂ ਬਚਾਅ ਲਈ ਹਰ ਮਹੀਨੇ ਸਵੈ-ਜਾਂਚ ਕਰਨਾ, ਐਚਪੀਵੀ (HPV) ਟੀਕਾਕਰਨ ਅਤੇ ਸਮੇਂ-ਸਮੇਂ 'ਤੇ ਮੈਡੀਕਲ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ। ਡਾਕਟਰਾਂ ਅਨੁਸਾਰ, ਬੱਚਿਆਂ ਨੂੰ ਦੁੱਧ ਚੁੰਘਾਉਣ ਨਾਲ ਵੀ ਕੈਂਸਰ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।


author

Anmol Tagra

Content Editor

Related News