ਕੀ ਤੁਹਾਨੂੰ ਵੀ ਦਿਖ ਰਹੇ ਨੇ ਸਰੀਰ ''ਚ ਇਹ ਲੱਛਣ? ਕਿਡਨੀ ਡੈਮੇਜ ਦੇ ਹਨ ਸੰਕੇਤ
Wednesday, Sep 03, 2025 - 04:32 PM (IST)

ਹੈਲਥ ਡੈਸਕ- ਕਿਡਨੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਜੋ ਖੂਨ ਨੂੰ ਫਿਲਟਰ ਕਰਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਕਿਡਨੀ ਖ਼ਰਾਬ ਹੋਣ ਲੱਗਦੀ ਹੈ ਤਾਂ ਇਹ ਪਹਿਲਾਂ ਹੀ ਕੁਝ ਸੰਕੇਤ ਦੇਣ ਲੱਗਦੀ ਹੈ। ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਅੱਗੇ ਜਾ ਕੇ ਗੰਭੀਰ ਸਮੱਸਿਆ ਦਾ ਕਾਰਨ ਬਣ ਸਕਦੇ ਹਨ।
ਕੀ ਕਹਿੰਦੇ ਹਨ ਮਾਹਿਰ?
ਹੈਲਥ ਕੋਚ ਅਤੇ ਨਿਊਟ੍ਰੀਸ਼ਨਿਸਟ ਦਾ ਕਹਿਣਾ ਹੈ ਕਿ ਅੱਜਕੱਲ੍ਹ ਨੌਜਵਾਨਾਂ 'ਚ ਵੀ ਕਿਡਨੀ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦਾ ਕਾਰਨ ਸਿਡੈਂਟਰੀ ਲਾਈਫਸਟਾਈਲ ਅਤੇ ਗਲਤ ਆਦਤਾਂ ਹਨ। ਕਈ ਲੋਕਾਂ ਨੂੰ ਘੱਟ ਉਮਰ 'ਚ ਹੀ ਡਾਇਲਸਿਸ ਕਰਵਾਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਤੁਸੀਂ ਵੀ ਤੋੜ ਕੇ ਖਾਂਦੇ ਹੋ ਦਵਾਈ ਤਾਂ ਪੜ੍ਹੋ ਇਹ ਖ਼ਬਰ ! ਕਿਤੇ ਕਰਾ ਨਾ ਬੈਠਿਓ ਨੁਕਸਾਨ
ਕਿਡਨੀ ਖ਼ਰਾਬੀ ਦੇ ਮੁੱਖ ਲੱਛਣ
- ਪੇਟ ਦਾ ਦਰਦ: ਪਹਿਲਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ 'ਚ ਪੇਟ ਦਰਦ ਹੁੰਦਾ ਸੀ ਪਰ ਹੁਣ ਇਹ ਕਿਡਨੀ ਡੈਮੇਜ ਦਾ ਵੀ ਸੰਕੇਤ ਹੋ ਸਕਦਾ ਹੈ।
- ਪਸਲੀਆਂ ਦਾ ਦਰਦ: ਜੇ ਸਰੀਰ ਦੇ ਸੱਜੇ ਪਾਸੇ ਪਿੱਠ ਦੇ ਆਲੇ ਦੁਆਲੇ ਦਰਦ ਹੋਵੇ ਤਾਂ ਇਹ ਵੀ ਕਿਡਨੀ ਖ਼ਰਾਬ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ।
- ਪੇਸ਼ਾਬ ਦੀ ਸਮੱਸਿਆ: ਪੇਸ਼ਾਬ ਦਾ ਰੁਕ-ਰੁਕ ਕੇ ਆਉਣਾ ਜਾਂ ਪੈਰਾਂ ਵਿੱਚ ਸੋਜ ਆਉਣਾ ਵੀ ਕਿਡਨੀ ਡੈਮੇਜ ਦਾ ਲੱਛਣ ਹੈ।
- ਹੋਰ ਸੰਕੇਤ : ਇਸ ਤੋਂ ਇਲਾਵਾ ਪਿਸ਼ਾਬ ਰੁਕ-ਰੁਕ ਆਉਣਾ ਜਾਂ ਫਿਰ ਪੈਰਾਂ ਦੀਆਂ ਤਲੀਆਂ 'ਚ ਦਰਦ ਦੇ ਨਾਲ ਸੋਜ ਹੋਣਾ ਵੀ ਕਿਡਨੀ ਖ਼ਰਾਬ ਹੋਣ ਦਾ ਸੰਕੇਤ ਹੋ ਸਕਦੇ ਹਨ। ਪੇਟ 'ਚ ਮਰੋੜ, ਸਵੇਰ ਦੇ ਸਮੇਂ ਉਲਟੀਆਂ ਆਉਣਾ ਜਾਂ ਮਹਿਸੂਸ ਕਰਨਾ ਵੀ ਕਿਡਨੀ ਡੈਮੇਜ ਦਾ ਲੱਛਣ ਹੁੰਦਾ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਸਭ ਤੋਂ ਵੱਡੀ ਵਜ੍ਹਾ
ਸਿਹਤ ਮਾਹਿਰ ਅਨੁਸਾਰ, ਗਲਤ ਜੀਵਨ ਸ਼ੈਲੀ ਦੇ ਨਾਲ-ਨਾਲ ਜ਼ਿਆਦਾ ਦਰਦਨਿਵਾਰਕ ਦਵਾਈਆਂ ਦਾ ਸੇਵਨ ਵੀ ਕਿਡਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ। ਲੋਕ ਦਰਦ ਘਟਾਉਣ ਲਈ ਦਵਾਈਆਂ ਤਾਂ ਖਾ ਲੈਂਦੇ ਹਨ ਪਰ ਉਨ੍ਹਾਂ ਦੇ ਸਾਈਡ-ਇਫੈਕਟ ਨਹੀਂ ਸਮਝਦੇ।
ਕਿਡਨੀ ਨੂੰ ਸਿਹਤਮੰਦ ਰੱਖਣ ਲਈ ਸੁਝਾਅ
- ਦਿਨ 'ਚ ਘੱਟੋ-ਘੱਟ 10 ਗਿਲਾਸ ਪਾਣੀ ਪੀਓ।
- ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਦੂਰ ਰਹੋ।
- ਪ੍ਰੋਸੈਸਡ ਅਤੇ ਤਲਾ ਹੋਇਆ ਖਾਣਾ ਘੱਟ ਕਰੋ।
- ਫਲ ਅਤੇ ਸਬਜ਼ੀਆਂ ਵੱਧ ਖਾਓ।
- ਲੂਣ ਅਤੇ ਚੀਨੀ ਸੀਮਿਤ ਮਾਤਰਾ 'ਚ ਖਾਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8