ਰੋਜ਼ ਖ਼ਾਲੀ ਪੇਟ ਚਬਾ ਲਵੋ ਇਹ ਪੱਤਾ, ਸ਼ੂਗਰ ਸਣੇ ਇਨ੍ਹਾਂ ਰੋਗਾਂ ਤੋਂ ਮਿਲ ਸਕਦੀ ਹੈ ਰਾਹਤ
Wednesday, Sep 03, 2025 - 12:54 PM (IST)

ਹੈਲਥ ਡੈਸਕ- ਅਕਸਰ ਤੜਕੇ 'ਚ ਵਰਤੇ ਜਾਣ ਵਾਲੇ ਕੜੀ ਪੱਤੇ ਨਾਲ ਖਾਣੇ ਦਾ ਸੁਆਦ ਤਾਂ ਵੱਧਦਾ ਹੀ ਹੈ ਪਰ ਇਹ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਵੀ ਮਦਦਗਾਰ ਹੈ। ਸਦੀਆਂ ਤੋਂ ਪਾਚਨ, ਅੱਖਾਂ ਦੇ ਰੋਗ ਅਤੇ ਚਮੜੀ ਦੀਆਂ ਸਮੱਸਿਆਵਾਂ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਸੀਂ ਹਰ ਸਵੇਰੇ ਖ਼ਾਲੀ ਪੇਟ ਕੜੀ ਪੱਤੇ ਚਬਾਉਣ ਦੀ ਆਦਤ ਪਾਓ ਤਾਂ ਇਹ ਤੁਹਾਡੇ ਸਰੀਰ ਅਤੇ ਸਿਹਤ 'ਤੇ ਕਈ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਨ।
ਇਹ ਵੀ ਪੜ੍ਹੋ : 21 ਦਿਨ ਖਾਣੀ ਛੱਡ ਦਿਓ ਕਣਕ ਦੀ ਰੋਟੀ, ਸਰੀਰ 'ਚ ਦਿੱਸਣਗੇ ਜ਼ਬਰਦਸਤ ਫ਼ਾਇਦੇ
ਸ਼ੂਗਰ ਲੈਵਲ ‘ਤੇ ਕਾਬੂ
ਵਿਗਿਆਨਕ ਖੋਜਾਂ ਅਨੁਸਾਰ, ਕੜੀ ਪੱਤੇ 'ਚ ਮੌਜੂਦ ਕਾਰਬਾਜੋਲ ਐਲਕਲੋਇਡਸ, ਵਿਟਾਮਿਨ ਅਤੇ ਐਂਟੀਆਕਸੀਡੈਂਟਸ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਇਹ ਇੰਸੁਲਿਨ ਦੀ ਕ੍ਰਿਆ ਨੂੰ ਬਿਹਤਰ ਕਰਕੇ ਖੂਨ 'ਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਦਾ ਹੈ। ਇਸ ਕਰਕੇ ਇਸ ਨੂੰ ਕੁਦਰਤੀ ‘ਇੰਸੁਲਿਨ ਬੂਸਟਰ’ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਵਾਲਾਂ ਦੀ ਸਿਹਤ ਲਈ ਲਾਭਕਾਰੀ
ਕੜੀ ਪੱਤੇ ਨੂੰ ਨਾਰੀਅਲ ਦੇ ਤੇਲ 'ਚ ਉਬਾਲ ਕੇ ਲਗਾਉਣ ਨਾਲ ਵਾਲਾਂ ਦਾ ਝੜਨਾ ਅਤੇ ਸਮੇਂ ਤੋਂ ਪਹਿਲਾਂ ਸਫ਼ੇਦ ਹੋਣ ਦੀ ਸਮੱਸਿਆ ਘੱਟ ਹੋ ਸਕਦੀ ਹੈ। ਇਹ ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਦੇ ਕੇ ਮਜ਼ਬੂਤ ਬਣਾਉਂਦਾ ਹੈ।
ਲਿਵਰ ਅਤੇ ਪਾਚਨ ਲਈ ਫਾਇਦੇਮੰਦ
ਕੜੀ ਪੱਤੇ ਦੇ ਐਂਟੀਆਕਸੀਡੈਂਟਸ ਅਤੇ ਡੀਟਾਕਸੀਫਾਇੰਗ ਤੱਤ ਲਿਵਰ ਨੂੰ ਜ਼ਹਿਰਲੇ ਤੱਤਾਂ ਤੋਂ ਸਾਫ਼ ਰੱਖਦੇ ਹਨ। ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਅਤੇ ਗੈਸ, ਕਬਜ਼ ਤੇ ਐਸਿਡਿਟੀ ਤੋਂ ਰਾਹਤ ਦਿੰਦਾ ਹੈ। ਆਇਰਨ ਅਤੇ ਫੋਲਿਕ ਐਸਿਡ ਦੀ ਮੌਜੂਦਗੀ ਐਨੀਮੀਆ ਤੋਂ ਬਚਾਅ ਕਰਦੀ ਹੈ।
ਅੱਖਾਂ ਅਤੇ ਮਨ ਲਈ ਫਾਇਦੇਮੰਦ
ਕੜੀ ਪੱਤੇ 'ਚ ਵਿਟਾਮਿਨ A ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਅੱਖਾਂ ਦੀ ਰੋਸ਼ਨੀ ਬਣਾਈ ਰੱਖਣ 'ਚ ਮਦਦਗਾਰ ਹੈ। ਇਸ ਦੇ ਐਸੈਂਸ਼ੀਅਲ ਆਇਲ ਤਣਾਅ ਘਟਾਉਣ, ਮੂਡ ਸੁਧਾਰਨ ਅਤੇ ਮਾਨਸਿਕ ਸ਼ਾਂਤੀ ਦੇਣ 'ਚ ਸਹਾਇਕ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8