ਵਾਰ-ਵਾਰ ਚੱਕਰ ਆਉਣ ਨਾਲ ਹੋ ਸਕਦੇ ਨੇ ਗੰਭੀਰ ਰੋਗ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Thursday, Oct 17, 2024 - 06:02 PM (IST)

ਵਾਰ-ਵਾਰ ਚੱਕਰ ਆਉਣ ਨਾਲ ਹੋ ਸਕਦੇ ਨੇ ਗੰਭੀਰ ਰੋਗ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

ਹੈਲਥ ਡੈਸਕ– ਕਈ ਵਾਰ ਜ਼ਿਆਦਾ ਥਕਾਵਟ ਕਾਰਨ ਚੱਕਰ ਆਉਣ ਲੱਗਦੇ ਹਨ ਪਰ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਚੱਕਰ ਆਉਂਦੇ ਹਨ। ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਰੋਜ਼ਾਨਾ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣੇ ਭਾਵੇਂ ਤੁਹਾਨੂੰ ਸਾਧਾਰਨ ਲੱਗਦੇ ਹਨ ਪਰ ਇਹ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸਮੱਸਿਆਵਾਂ, ਜਿਨ੍ਹਾਂ ’ਚ ਚੱਕਰ ਆਉਂਦੇ ਹਨ ਤੇ ਚੱਕਰ ਆਉਣੇ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਸੰਕੇਤ ਹੁੰਦਾ ਹੈ।
ਜਾਣੋ ਕਿਉਂ ਆਉਂਦੇ ਹਨ ਚੱਕਰ
ਦਰਅਸਲ ਜਦੋਂ ਅੱਖਾਂ, ਦਿਮਾਗ, ਕੰਨ, ਪੈਰਾਂ ਤੇ ਰੀੜ੍ਹ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ, ਅੱਖਾਂ ਦੇ ਅੱਗੇ ਹਨੇਰਾ ਛਾਅ ਜਾਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ’ਚ ਇਸ ਨੂੰ ਹਲਕੇ ’ਚ ਲੈਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਕਈ ਵਾਰ ਚੱਕਰ ਆਉਣਾ ਤਣਾਅ, ਮਾਈਗ੍ਰੇਨ, ਬ੍ਰੇਨ ਜਾਂ ਕੰਨ ਦਾ ਟਿਊਮਰ, ਤੰਤਰਿਕਾ ਤੰਤਰ ’ਚ ਪ੍ਰਾਬਲਮ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ ’ਚ ਇਸ ਨੂੰ ਨਜ਼ਰਅੰਦਾਜ਼ ਬਿਲਕੁਲ ਵੀ ਨਾ ਕਰੋ।
ਨਸਾਂ ਦੀ ਕਮਜ਼ੋਰੀ
ਨਸਾਂ ’ਚ ਕਮਜ਼ੋਰੀ ਹੋਣ ਕਾਰਨ ਨਸਾਂ ’ਚ ਦਰਦ ਤੇ ਸੋਜ ਹੋਣ ਲੱਗਦੀ ਹੈ। ਇਸ ਨਾਲ ਚੱਕਰ ਆਉਣ ਲੱਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਮਾਈਗ੍ਰੇਨ ਦੀ ਸਮੱਸਿਆ
ਬਹੁਤ ਵਾਰ ਚੱਕਰ ਆਉਣੇ ਤਣਾਅ, ਦਿਮਾਗ ਜਾਂ ਫਿਰ ਕੰਨ ਦਾ ਟਿਊਮਰ ਤੇ ਮਾਈਗ੍ਰੇਨ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
ਦਿਮਾਗ ਤੱਕ ਆਕਸੀਜਨ ਦਾ ਨਾ ਪਹੁੰਚਣੀ
ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹ ਖ਼ੂਨ ਰਾਹੀਂ ਦਿਮਾਗ ਤਕ ਪਹੁੰਚਦੀ ਹੈ ਪਰ ਕਈ ਵਾਰ ਖ਼ੂਨ ਦੇ ਥੱਕੇ ਬਣਨ ਤੇ ਖ਼ਰਾਬ ਬਲੱਡ ਸਰਕੂਲੇਸ਼ਨ ਦੇ ਕਾਰਨ ਦਿਮਾਗ ਤਕ ਸਹੀ ਮਾਤਰਾ ’ਚ ਆਕਸੀਜਨ ਨਹੀਂ ਪਹੁੰਚਦੀ। ਇਸ ਨਾਲ ਚੱਕਰ ਤੇ ਬੇਹੋਸ਼ੀ ਜਿਹੀ ਸਮੱਸਿਆ ਹੋਣ ਲੱਗਦੀ ਹੈ।
ਕੰਨ ’ਚ ਇਨਫੈਕਸ਼ਨ ਹੋਣੀ
ਜਦੋਂ ਸਾਡੇ ਕੰਨ ’ਚ ਇਨਫੈਕਸ਼ਨ ਹੋ ਲੱਗਦੀ ਹੈ ਜਾਂ ਫਿਰ ਸੁਣਨ ’ਚ ਦਿੱਕਤ ਹੋਣ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਲਈ ਚੱਕਰ ਆਉਣ ਦਾ ਮੁੱਖ ਕਾਰਨ ਕੰਨਾਂ ਦੀ ਇਨਫੈਕਸ਼ਨ ਵੀ ਹੋ ਸਕਦਾ ਹੈ।
ਸਰੀਰ ’ਚ ਪਾਣੀ ਦੀ ਘਾਟ ਹੋਣੀ
ਜੋ ਲੋਕ ਘੱਟ ਮਾਤਰਾ ’ਚ ਪਾਣੀ ਪੀਂਦੇ ਹਨ। ਉਨ੍ਹਾਂ ਨੂੰ ਵੀ ਜ਼ਿਆਦਾਤਰ ਚੱਕਰ ਆਉਣੇ, ਲਗਾਤਾਰ ਸਿਰ ਦਰਦ ਰਹਿਣਾ ਤੇ ਅੱਖਾਂ ਅੱਗੇ ਧੁੰਦਲਾਪਣ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਤੇ ਸ਼ੂਗਰ ਦੇ ਮਰੀਜ਼ਾਂ ’ਚ ਜ਼ਿਆਦਾ ਹੁੰਦੀ ਹੈ।
ਸਰੀਰ ’ਚ ਸੈੱਲਸ ਘੱਟ ਹੋਣੇ
ਸਰੀਰ ’ਚ ਕਮਜ਼ੋਰੀ, ਖ਼ੂਨ ਦੀ ਘਾਟ ਜਾਂ ਫਿਰ ਸੈੱਲਸ ਘੱਟ ਹੋਣ ਕਾਰਨ ਵੀ ਚੱਕਰ ਆਉਣ ਲੱਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਤੁਹਾਨੂੰ ਹੈਲਦੀ ਡਾਈਟ ਜਿਵੇਂ ਫਲ, ਸਬਜ਼ੀਆਂ, ਕੀਵੀ, ਅਨਾਰ ਤੇ ਨਾਰੀਅਲ ਪਾਣੀ ਵੱਧ ਤੋਂ ਵੱਧ ਦੇਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News