ਫੇਫੜਿਆਂ ''ਚ ਕਿਉਂ ਆਉਂਦੀ ਹੈ ਸੋਜ? ਜਾਣੋ ਇਸ ਦੇ ਲੱਛਣ ਤੇ ਕਾਰਨ
Tuesday, Sep 23, 2025 - 12:21 PM (IST)

ਹੈਲਥ ਡੈਸਕ- ਜਿਵੇਂ ਪੇਟ ਜਾਂ ਲਿਵਰ 'ਚ ਸੋਜ ਆਉਂਦੀ ਹੈ, ਉਸੇ ਤਰ੍ਹਾਂ ਫੇਫੜਿਆਂ 'ਚ ਵੀ ਸੋਜ (Swelling in Lungs) ਹੋ ਸਕਦੀ ਹੈ। ਇਹ ਇਕ ਗੰਭੀਰ ਸਮੱਸਿਆ ਹੈ ਜੋ ਸਮੇਂ 'ਤੇ ਪਛਾਣ ਅਤੇ ਇਲਾਜ ਨਾ ਹੋਣ ‘ਤੇ ਜਾਨਲੇਵਾ ਸਾਬਿਤ ਹੋ ਸਕਦੀ ਹੈ। ਜ਼ਿਆਦਾਤਰ ਇਹ ਬੀਮਾਰੀ ਇਨਫੈਕਸ਼ਨ, ਸੱਟ ਜਾਂ ਹੋਰ ਬੀਮਾਰੀਆਂ ਦੇ ਕਾਰਨ ਹੁੰਦੀ ਹੈ। ਸਿਗਰਟਨੋਸ਼ੀ ਕਰਨ ਵਾਲੇ ਅਤੇ ਸ਼ਰਾਬ ਪੀਣ ਵਾਲੇ ਲੋਕਾਂ 'ਚ ਇਸ ਦੇ ਮਾਮਲੇ ਵੱਧ ਦੇਖੇ ਜਾਂਦੇ ਹਨ।
ਫੇਫੜਿਆਂ 'ਚ ਸੋਜ ਦੇ ਲੱਛਣ
- ਸਾਹ ਫੁੱਲਣਾ
- ਸਾਹ ਲੈਣ 'ਚ ਮੁਸ਼ਕਲ
- ਛਾਤੀ 'ਚ ਦਰਦ ਜਾਂ ਜਕੜਨ
- ਖੰਘ ਨਾਲ ਬਲਗਮ ਆਉਣਾ
- ਬੁਖਾਰ ਅਤੇ ਥਕਾਵਟ
- ਘਰਘਰਾਹਟ ਦੀ ਆਵਾਜ਼ ਆਉਣਾ
ਫੇਫੜਿਆਂ 'ਚ ਸੋਜ ਦੇ ਕਾਰਨ
ਇਨਫੈਕਸ਼ਨ (Infection)– ਬੈਕਟੀਰੀਆ, ਵਾਇਰਸ ਅਤੇ ਫੰਗਸ ਕਾਰਨ ਫੇਫੜਿਆਂ 'ਚ ਸੋਜ ਹੋ ਸਕਦੀ ਹੈ। ਨਿਮੋਨੀਆ ਅਤੇ ਬ੍ਰੋਂਕਾਈਟਿਸ ਵੀ ਮੁੱਖ ਕਾਰਨ ਹਨ।
ਅਸਥਮਾ (Asthma)– ਅਸਥਮਾ ਪੀੜਤਾਂ ਦੇ ਵਾਯੂਮਾਰਗ 'ਚ ਸੋਜ ਆ ਜਾਂਦੀ ਹੈ, ਜਿਸ ਨਾਲ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ।
ਸੀਓਪੀਡੀ (COPD)– ਕ੍ਰੋਨਿਕ ਓਬਸਟਰਕਟਿਵ ਪਲਮੋਨਰੀ ਡਿਜੀਜ਼ ਵਾਲੇ ਮਰੀਜ਼ਾਂ ਨੂੰ ਸੋਜ ਦਾ ਖ਼ਤਰਾ ਵੱਧ ਹੁੰਦਾ ਹੈ।
ਸਿਗਰਟਨੋਸ਼ੀ– ਸਿਗਰਟ ਅਤੇ ਤੰਬਾਕੂ ਦੇ ਰਸਾਇਣ ਫੇਫੜਿਆਂ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਲੰਬੇ ਸਮੇਂ ਤੱਕ ਇਹ ਆਦਤ ਸੋਜ ਦਾ ਕਾਰਨ ਬਣਦੀ ਹੈ।
ਬਚਾਅ ਅਤੇ ਇਲਾਜ
- ਸਿਗਰਟਨੋਸ਼ੀ ਅਤੇ ਸ਼ਰਾਬ ਤੋਂ ਪਰਹੇਜ਼– ਫੇਫੜਿਆਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ।
- ਇਨਫੈਕਸ਼ਨ ਤੋਂ ਬਚਾਅ– ਹੱਥ ਧੋਣਾ ਅਤੇ ਬੀਮਾਰ ਲੋਕਾਂ ਤੋਂ ਦੂਰੀ ਬਣਾਈ ਰੱਖੋ।
- ਡਾਕਟਰੀ ਸਲਾਹ ਲਓ– ਖੰਘ, ਸਾਹ ਲੈਣ 'ਚ ਪਰੇਸ਼ਾਨੀ ਜਾਂ ਬੁਖਾਰ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਸਿਹਤਮੰਦ ਜੀਵਨਸ਼ੈਲੀ– ਨਿਯਮਿਤ ਕਸਰਤ, ਸੰਤੁਲਿਤ ਖੁਰਾਕ ਅਤੇ ਪੂਰੀ ਨੀਂਦ ਬਹੁਤ ਜ਼ਰੂਰੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8