ਬਦਲਦੇ ਮੌਸਮ ''ਚ ਵੱਧ ਰਿਹੈ ਡੇਂਗੂ ਦਾ ਕਹਿਰ, ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ
Wednesday, Sep 24, 2025 - 05:07 PM (IST)

ਹੈਲਥ ਡੈਸਕ- ਹੈਲਥ ਮਾਹਿਰਾਂ ਦੇ ਅਨੁਸਾਰ, ਡੇਂਗੂ ਦੀ ਬੀਮਾਰੀ ਨੂੰ ਸਮੇਂ 'ਤੇ ਪਛਾਣਨਾ ਅਤੇ ਇਲਾਜ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ। ਜੇ ਸਾਵਧਾਨੀ ਨਾ ਵਰਤੀ ਜਾਵੇ, ਤਾਂ ਇਹ ਬੀਮਾਰੀ ਮਰੀਜ਼ ਦੀ ਜਾਨ ਲਈ ਵੀ ਖਤਰਾ ਬਣ ਸਕਦੀ ਹੈ। ਬਦਲਦੇ ਮੌਸਮ 'ਚ ਡੇਂਗੂ ਦਾ ਪ੍ਰਕੋਪ ਵੱਧ ਜਾਂਦਾ ਹੈ, ਇਸ ਲਈ ਲੱਛਣ ਸਾਹਮਣੇ ਆਉਂਦੇ ਹੀ ਸਾਵਧਾਨ ਹੋਣਾ ਲਾਜ਼ਮੀ ਹੈ।
ਡੇਂਗੂ ਦੇ ਆਮ ਲੱਛਣ
- ਮੱਛਰ ਦੇ ਕਟਣ ਤੋਂ 3 ਤੋਂ 7 ਦਿਨਾਂ 'ਚ ਲੱਛਣ ਸਾਹਮਣੇ ਆਉਣ ਲੱਗਦੇ ਹਨ।
- ਤੇਜ਼ ਬੁਖਾਰ ਇਸ ਦਾ ਸਭ ਤੋਂ ਆਮ ਸੰਕੇਤ ਹੈ।
- ਸਿਰ 'ਚ ਦਰਦ, ਖਾਸ ਕਰਕੇ ਅੱਖਾਂ ਦੇ ਪਿੱਛੇ ਦਰਦ ਮਹਿਸੂਸ ਹੋਣਾ ਡੇਂਗੂ ਦਾ ਗੰਭੀਰ ਲੱਛਣ ਹੋ ਸਕਦਾ ਹੈ।
- ਅੱਖਾਂ ਹਿਲਾਉਣ 'ਤੇ ਦਰਦ ਵੱਧ ਜਾਣਾ ਵੀ ਖਤਰੇ ਦੀ ਘੰਟੀ ਹੈ।
ਸਰੀਰ 'ਤੇ ਹੋਰ ਅਸਰ
- ਜੋੜਾਂ, ਮਾਸਪੇਸ਼ੀਆਂ ਅਤੇ ਸਰੀਰ 'ਚ ਦਰਦ ਜਾਂ ਬਦਨ ਟੁੱਟਣਾ।
- ਬੁਖਾਰ ਤੋਂ 2 ਤੋਂ 5 ਦਿਨ ਬਾਅਦ ਚਮੜੀ 'ਤੇ ਰੈਸ਼ ਨਜ਼ਰ ਆਉਣਾ।
- ਮਨ ਖ਼ਰਾਬ ਹੋਣਾ, ਉਲਟੀ ਆਉਣਾ ਜਾਂ ਭੁੱਖ ਘਟ ਜਾਣਾ ਵੀ ਡੇਂਗੂ ਦੇ ਲੱਛਣ ਹੋ ਸਕਦੇ ਹਨ।
ਕੀ ਕਰਨਾ ਜ਼ਰੂਰੀ ਹੈ
- ਜੇ ਇਹ ਸਾਰੇ ਲੱਛਣ ਇਕੱਠੇ ਮਹਿਸੂਸ ਹੋਣ, ਤਾਂ ਤੁਰੰਤ ਡਾਕਟਰੀ ਚੈਕਅਪ ਕਰਵਾਉਣਾ ਚਾਹੀਦਾ ਹੈ।
- ਮਰੀਜ਼ ਨੂੰ ਆਰਾਮ ਕਰਨ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8