ਰੇਬਿਜ਼ ਸਿਰਫ਼ ਕੁੱਤੇ ਤੋਂ ਨਹੀਂ, ਇਨ੍ਹਾਂ ਜਾਨਵਰਾਂ ਤੋਂ ਵੀ ਫੈਲ ਸਕਦਾ ਹੈ, ਭੁੱਲ ਕੇ ਵੀ ਨਾ ਕਰੋ Ignore

Sunday, Sep 28, 2025 - 05:51 PM (IST)

ਰੇਬਿਜ਼ ਸਿਰਫ਼ ਕੁੱਤੇ ਤੋਂ ਨਹੀਂ, ਇਨ੍ਹਾਂ ਜਾਨਵਰਾਂ ਤੋਂ ਵੀ ਫੈਲ ਸਕਦਾ ਹੈ, ਭੁੱਲ ਕੇ ਵੀ ਨਾ ਕਰੋ Ignore

ਵੈੱਬ ਡੈਸਕ- ਰੇਬਿਜ਼ ਇਕ ਖ਼ਤਰਨਾਕ ਵਾਇਰਲ ਬੀਮਾਰੀ ਹੈ, ਜੋ ਲਾਈਸਾਵਾਇਰਸ (Lyssavirus) ਕਾਰਨ ਹੁੰਦੀ ਹੈ। ਇਹ ਵਾਇਰਸ ਜ਼ਿਆਦਾਤਰ ਸੰਕ੍ਰਮਿਤ ਜਾਨਵਰਾਂ ਦੀ ਲਾਰ ਰਾਹੀਂ ਇਨਸਾਨਾਂ 'ਚ ਫੈਲਦਾ ਹੈ। ਲੋਕਾਂ 'ਚ ਅਕਸਰ ਇਹ ਭਰਮ ਹੁੰਦਾ ਹੈ ਕਿ ਰੇਬਿਜ਼ ਸਿਰਫ਼ ਕੁੱਤੇ ਦੇ ਕੱਟਣ ਨਾਲ ਹੁੰਦਾ ਹੈ, ਪਰ ਵਿਗਿਆਨੀਆਂ ਮੁਤਾਬਕ ਹੋਰ ਕਈ ਜਾਨਵਰ ਵੀ ਇਸ ਬੀਮਾਰੀ ਨੂੰ ਫੈਲਾ ਸਕਦੇ ਹਨ।

ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਰੇਬਿਜ਼ ਦਿਵਸ?

ਹਰ ਸਾਲ 28 ਸਤੰਬਰ ਨੂੰ ਵਿਸ਼ਵ ਰੇਬਿਜ਼ ਦਿਵਸ (World Rabies Day) ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਰੇਬਿਜ਼ ਬਾਰੇ ਜਾਗਰੂਕ ਕਰਨਾ ਅਤੇ ਇਸ ਤੋਂ ਬਚਾਅ ਦੇ ਤਰੀਕਿਆਂ ਦੀ ਜਾਣਕਾਰੀ ਦੇਣਾ ਹੈ। ਰੇਬਿਜ਼ ਵਾਇਰਸ ਇਨਸਾਨ ਅਤੇ ਜਾਨਵਰਾਂ ਦੇ ਦਿਮਾਗ ਅਤੇ ਨਰਵਸ ਸਿਸਟਮ ’ਤੇ ਹਮਲਾ ਕਰਦਾ ਹੈ। ਜੇ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਇਹ ਮਰੀਜ਼ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

ਰੇਬਿਜ਼ ਇੰਨਾ ਖ਼ਤਰਨਾਕ ਕਿਉਂ ਹੈ?

ਇਹ ਬੀਮਾਰੀ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਦਿਮਾਗ 'ਚ ਸੋਜ ਪੈਦਾ ਕਰਦੀ ਹੈ। ਮਰੀਜ਼ ਕੋਮਾ 'ਚ ਜਾ ਸਕਦਾ ਹੈ ਜਾਂ ਉਸ ਦੀ ਮੌਤ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਹਰ ਸਾਲ ਦੁਨੀਆ ਭਰ 'ਚ ਲਗਭਗ 59 ਹਜ਼ਾਰ ਲੋਕ ਰੇਬਿਜ਼ ਕਾਰਨ ਮਰਦੇ ਹਨ, ਜਿਸ 'ਚੋਂ ਵੱਡੀ ਗਿਣਤੀ ਏਸ਼ੀਆ ਅਤੇ ਅਫ਼ਰੀਕਾ 'ਚੋਂ ਹੁੰਦੀ ਹੈ।

ਭਾਰਤ 'ਚ ਸਥਿਤੀ

ਭਾਰਤ 'ਚ ਰੇਬਿਜ਼ ਦੇ 95% ਤੋਂ ਵੱਧ ਮਾਮਲੇ ਕੁੱਤਿਆਂ ਦੇ ਕੱਟਣ ਕਾਰਨ ਹੁੰਦੇ ਹਨ। ਡਾ. ਮੁਕੁੰਦ ਸਿੰਘ (ਅਕੋਰਡ ਸੁਪਰਸਪੈਸ਼ਲਟੀ ਹਸਪਤਾਲ, ਫਰੀਦਾਬਾਦ) ਦੇ ਅਨੁਸਾਰ ਰੇਬਿਜ਼ ਦਾ ਕੋਈ ਪੱਕਾ ਇਲਾਜ ਨਹੀਂ ਹੈ। ਜਦੋਂ ਲੱਛਣ ਸ਼ੁਰੂ ਹੋ ਜਾਂਦੇ ਹਨ, ਤਾਂ ਮਰੀਜ਼ ਨੂੰ ਬਚਾਉਣਾ ਮੁਸ਼ਕਲ ਹੁੰਦਾ ਹੈ। ਇਸ ਲਈ ਸਮੇਂ ਸਿਰ ਟੀਕਾਕਰਨ ਅਤੇ ਸਹੀ ਇਲਾਜ ਬੇਹੱਦ ਜ਼ਰੂਰੀ ਹੈ।

ਕਿਹੜੇ ਜਾਨਵਰਾਂ ਤੋਂ ਫੈਲਦਾ ਹੈ ਰੇਬਿਜ਼?

  • ਕੁੱਤੇ– ਰੇਬਿਜ਼ ਦੇ ਸਭ ਤੋਂ ਵੱਡੇ ਵਾਹਕ, ਖ਼ਾਸ ਕਰ ਕੇ ਅਵਾਰਾ ਕੁੱਤੇ। ਭਾਰਤ ਦੇ 99% ਮਾਮਲੇ ਇਨ੍ਹਾਂ ਕਾਰਨ।
  • ਬਿੱਲੀਆਂ– ਪਾਲਤੂ ਜਾਂ ਅਵਾਰਾ, ਜੇਕਰ ਵੈਕਸੀਨ ਨਾ ਲੱਗੀ ਹੋਵੇ।
  • ਚਮਗਿੱਦੜ– ਇਨ੍ਹਾਂ ਦੇ ਕੱਟਣ ਦਾ ਪਤਾ ਹਮੇਸ਼ਾ ਨਹੀਂ ਲੱਗਦਾ। ਅਮਰੀਕਾ 'ਚ ਇਹ ਰੇਬਿਜ਼ ਦਾ ਮੁੱਖ ਸਰੋਤ ਹਨ।
  • ਬਾਂਦਰ – ਕੱਟਣ ਜਾਂ ਖਰੋਚਣ ਨਾਲ, ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ 'ਚ ਜਿੱਥੇ ਬਾਂਦਰ ਜ਼ਿਆਦਾ ਹਨ।
  • ਲੂੰਬੜੀ, ਸਿਆਰ, ਰੈਕੂਨ – ਜੰਗਲੀ ਜਾਨਵਰ ਵੀ ਰੇਬਿਜ਼ ਦੇ ਵਾਹਕ ਹੋ ਸਕਦੇ ਹਨ।
  • ਗਾਂ, ਮੱਝ ਅਤੇ ਹੋਰ ਖੇਤ ਦੇ ਜਾਨਵਰ– ਜੇਕਰ ਸੰਕ੍ਰਮਿਤ ਹਨ ਤਾਂ ਇਨ੍ਹਾਂ ਦੇ ਕੱਟਣ ਨਾਲ ਵੀ ਬੀਮਾਰੀ ਫੈਲ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News