ਝੜਦੇ-ਟੁੱਟਦੇ ਵਾਲਾਂ ਨੂੰ ਰੋਕਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਖਾਓ ਇਹ ਖਾਸ ਚਟਨੀ, ਜਾਣੋ ਤਿਆਰ ਕਰਨ ਦਾ ਤਰੀਕਾ
Sunday, Dec 08, 2024 - 05:47 AM (IST)
ਜਲੰਧਰ - ਸਾਰੀਆਂ ਕੁੜੀਆਂ ਅਤੇ ਔਰਤ ਲੰਬੇ, ਸੰਘਣੇ ਅਤੇ ਕਾਲੇ ਵਾਲਾਂ ਦੀ ਇੱਛਾ ਰੱਖਦੀਆਂ ਹਨ ਪਰ ਅੱਜਕੱਲ੍ਹ ਵਾਲਾਂ ਦਾ ਝੜਨਾ ਬਹੁਤ ਆਮ ਹੋ ਗਿਆ ਹੈ। ਮਰਦ ਹੋਵੇ ਜਾਂ ਔਰਤਾਂ, ਦੋਵੇਂ ਹੀ ਵਾਲ ਝੜਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਵਾਲਾਂ ਦੇ ਲਗਾਤਾਰ ਟੁੱਟਣ ਕਾਰਨ ਸਿਰ ਦੀ ਚਮੜੀ ਕਈ ਥਾਵਾਂ 'ਤੇ ਨੰਗੀ ਦਿਖਾਈ ਦੇਣ ਲੱਗਦੀ ਹੈ। ਵਾਲ ਝੜਨ ਕਾਰਨ ਪਤਲੇ ਹੋਣ ਲੱਗਦੇ ਹਨ। ਅਜਿਹੇ 'ਚ ਜੇਕਰ ਤੁਸੀਂ ਹਰ ਰੋਜ਼ ਆਪਣੇ ਵਾਲਾਂ ਦੀ ਸਹੀ ਦੇਖਭਾਲ ਨਹੀਂ ਕਰਦੇ ਤਾਂ ਉਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਣਗੀਆਂ ਅਤੇ ਟੁੱਟਣ ਲੱਗ ਜਾਣਗੀਆਂ। ਵਾਲਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਤੇਲ ਨਾਲ ਮਾਲਿਸ਼ ਕਰਨਾ ਜ਼ਰੂਰੀ ਹੈ। ਵਾਲਾਂ ਨੂੰ ਮਜ਼ਬੂਤ ਰੱਖਣ ਲਈ ਖਾਣੇ 'ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਜਿਸ ਨਾਲ ਸਰੀਰ ਨੂੰ ਉਰਜਾ ਮਿਲਦੀ ਹੈ।
ਕਰੀ ਪੱਤੇ ਦੀ ਚਟਨੀ
ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚਟਣੀ ਬਾਰੇ ਦੱਸਾਂਗੇ, ਜਿਸ ਨੂੰ ਖਾਣ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਸੰਘਣੇ ਹੋ ਜਾਣਗੇ। ਨਾਲ ਹੀ ਤੁਹਾਡੇ ਵਾਲਾਂ ਦਾ ਝੜਨਾ ਵੀ ਘੱਟ ਜਾਵੇਗਾ। ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੜੀ ਪੱਤੇ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਕੜੀ ਪੱਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਵਾਲਾਂ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਇਨ੍ਹਾਂ ਪੱਤਿਆਂ ਵਿੱਚ ਵਿਟਾਮਿਨ ਸੀ, ਵਿਟਾਮਿਨ ਬੀ, ਪ੍ਰੋਟੀਨ ਅਤੇ ਐਂਟੀ-ਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਅਜਿਹੇ 'ਚ ਇਨ੍ਹਾਂ ਪੱਤੀਆਂ ਤੋਂ ਵਾਲਾਂ ਨੂੰ ਕਈ ਫ਼ਾਇਦੇ ਹੁੰਦੇ ਹਨ, ਜੋ ਵਾਲ ਝੜਨ ਤੋਂ ਰੋਕਦੇ ਹਨ ਅਤੇ ਵਾਲਾਂ ਨੂੰ ਵਧਣ 'ਚ ਮਦਦ ਕਰਦੇ ਹਨ।
ਆਮਤੌਰ 'ਤੇ ਕੜੀ ਪੱਤਾ ਵਾਲਾਂ 'ਤੇ ਲਗਾਇਆ ਜਾਂਦਾ ਹੈ ਪਰ ਇਨ੍ਹਾਂ ਪੱਤਿਆਂ ਦਾ ਸੇਵਨ ਵਾਲਾਂ ਨੂੰ ਫ਼ਾਇਦਾ ਹੁੰਦਾ ਹੈ। ਇਕ ਨਿਊਟ੍ਰੀਸ਼ਨਿਸਟ ਦਾ ਕਹਿਣਾ ਹੈ ਕਿ ਜੇਕਰ ਕਰੈਸ਼ ਡਾਈਟ ਜਾਂ ਡਾਈਟ 'ਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਵਾਲ ਝੜਨੇ ਸ਼ੁਰੂ ਹੋ ਗਏ ਹਨ ਤਾਂ ਕਰੀ ਪੱਤੇ ਦੀ ਇਸ ਚਟਨੀ ਦਾ ਸੇਵਨ ਕਰੋ, ਜਿਸ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਵਾਲ ਟੁੱਟਣੇ ਬੰਦ ਹੋ ਜਾਂਦੇ ਹਨ।
ਕਰੀ ਪੱਤੇ ਦੀ ਚਟਣੀ ਬਣਾਉਣ ਦਾ ਸਾਮਾਨ
ਕਰੀ ਪੱਤੇ ਦੀ ਚਟਨੀ ਬਣਾਉਣ ਲਈ ਭੁੰਨੇ ਹੋਏ 8 ਤੋਂ 10 ਕਰੀ ਪੱਤੇ, 2 ਚਮਚ ਘਿਓ, ਅੱਧਾ ਕੱਪ ਕੱਚਾ ਨਾਰੀਅਲ ਪੀਸਿਆ ਹੋਇਆ, 3 ਤੋਂ 4 ਚਮਚ ਮੂੰਗਫਲੀ, 3 ਤੋਂ 4 ਚਮਚ ਤਿਲ ਦੇ ਬੀਜ, 2 ਤੋਂ 3 ਲਸਣ ਦੀਆਂ ਕਲੀਆਂ, ਪੀਸਿਆ ਅਦਰਕ, 1 ਕੱਟੀ ਹੋਈ ਹਰੀ ਮਿਰਚ, ਸਰ੍ਹੋਂ ਦਾ ਤੇਲ, ਕਾਲੀ ਸਰ੍ਹੋਂ, ਸੁਆਦ ਲਈ ਲੂਣ, 2 ਚਮਚ ਜ਼ੀਰਾ, ਲੋੜ ਅਨੁਸਾਰ ਪਾਣੀ ਦੀ ਜ਼ਰੂਰਤ ਹੈ।
ਇੰਝ ਬਣਾਓ ਚਟਨੀ
ਚਟਨੀ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਥੋੜ੍ਹਾ ਜਿਹਾ ਘਿਓ ਗਰਮ ਕਰੋ। ਹੁਣ ਇੱਕ ਮਿਕਸੀ ਅਤੇ ਜਾਰ ਲਓ। ਇਸ ਵਿਚ ਕੜੀ ਪੱਤਾ, ਕੱਚਾ ਨਾਰੀਅਲ ਪੀਸਿਆ ਹੋਇਆ, ਮੂੰਗਫਲੀ, ਤਿਲ, ਲਸਣ, ਅਦਰਕ, ਹਰੀ ਮਿਰਚ, ਸਵਾਦ ਅਨੁਸਾਰ ਲੂਣ, ਜ਼ੀਰਾ ਅਤੇ ਲੋੜ ਅਨੁਸਾਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੇਸਟ ਬਣਾ ਲਓ। ਹੁਣ ਇਸ ਨੂੰ ਕਟੋਰੇ 'ਚ ਕੱਢ ਲਓ। ਇਸ ਤੋਂ ਬਾਅਦ ਸਰ੍ਹੋਂ ਦਾ ਤੇਲ, ਕਾਲੀ ਸਰ੍ਹੋਂ, ਲਾਲ ਮਿਰਚ ਅਤੇ 2 ਤੋਂ 3 ਕੜ੍ਹੀ ਪੱਤੇ ਪਾ ਕੇ ਇਸ ਦਾ ਤੜਕਾ ਲੱਗਾ ਲਓ। ਇੰਝ ਕਰੀ ਪੱਤੇ ਦੀ ਚਟਨੀ ਤਿਆਰ ਹੋ ਜਾਵੇਗੀ। ਇਸ ਨੂੰ ਤੁਸੀਂ ਰੋਟੀ, ਪਰਾਠਾ ਜਾਂ ਚੌਲਾਂ ਨਾਲ ਖਾ ਸਕਦੇ ਹੋ। ਇਹ ਨਾ ਸਿਰਫ਼ ਸੁਆਦ ਹੋਵੇਗੀ, ਸਗੋਂ ਤੁਹਾਡੇ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ ਚਟਨੀ ਨੂੰ ਰੋਜ਼ਾਨਾ ਖਾਣ ਨਾਲ ਤੁਹਾਡੇ ਵਾਲਾਂ ਦਾ ਵਿਕਾਸ ਹੋਵੇਗਾ। ਵਾਲ ਪਤਲੇ ਅਤੇ ਝੜਨ ਬੰਦ ਹੋ ਜਾਣਗੇ।