ਟ੍ਰੈਡੀਸ਼ਨਲ ਹੋਵੇ ਜਾਂ ਇੰਡੋ-ਵੈਸਟਰਨ, ਯੇਲੋ ਕਲਰ ਦੇ ਰਿਹੈ ਔਰਤਾਂ ਦੇ ਆਊਟਫਿਟਸ ਨੂੰ ਪ੍ਰਫੈਕਸ਼ਨ
Saturday, Nov 22, 2025 - 04:04 PM (IST)
ਅੰਮ੍ਰਿਤਸਰ (ਕਵਿਸ਼ਾ)-ਫੈਸ਼ਨ ਦੀ ਦੁਨੀਆ ਵਿਚ ਰੰਗਾਂ ਦੀ ਆਪਣੀ ਇਕ ਵੱਖਰੀ ਭਾਸ਼ਾ ਹੁੰਦੀ ਹੈ ਅਤੇ ਉਸ ਵਿਚ ਯੈਲੋ ਇਕ ਅਜਿਹਾ ਸ਼ੈਡ ਹੈ, ਜੋ ਹਰ ਸੀਜ਼ਨ ਵਿਚ ਟ੍ਰੈਂਡ ਸੈੱਟ ਕਰਦਾ ਨਜ਼ਰ ਆਉਂਦਾ ਹੈ। ਭਾਵੇ ਗੱਲ ਟ੍ਰੈਡੀਸ਼ਨਲ ਪਰਿਧਾਨਾਂ ਦੀ ਹੋਵੇ ਜਾਂ ਇੰਡੋ-ਵੈਸਟ ਸਟਾਈਲਸ ਦੀ, ਯੇਲੋ ਕਲਰ ਔਰਤਾਂ ਦੇ ਆਊਟਫਿਟਸ ਵਿਚ ਇਕ ਖਾਸ ਸ਼ਾਈਨ, ਫ੍ਰੈਸ਼ਨੇਸ ਅਤੇ ੲੈਲਿਗੈਂਸ ਜੋੜ ਦਿੱਤਾ ਜਾਂਦਾ ਹੈ। ਇਹ ਰੰਗ ਨਾ ਸਿਰਫ ਦੇਖਣ ਵਿਚ ਆਰਕਸ਼ਕ ਲੱਗਦਾ ਹੈ, ਬਲਕਿ ਇਸ ਨੂੰ ਪਹਿਨਣ ਵਾਲਿਆਂ ਦੀ ਪਰਸਨੈਲਿਟੀ ਵਿਚ ਵੀ ਇਕ ਪਾਜ਼ੇਟਿਵ ਅਤੇ ਐਨਰਜੇਟਿਕ ਵਾਇਬ ਲਿਆਉਂਦਾ ਹੈ।
ਸਾਰਿਆਂ ਤੋਂ ਪਹਿਲਾਂ ਜੇਕਰ ਟ੍ਰੈਡੀਸ਼ਨਲ ਡਰੈਸ ਦੀ ਗੱਲ ਕਰੀਏ ਤਾਂ ਹਲਦੀ ਤੋਂ ਲੈ ਕੇ ਮਹਿੰਦੀ ਅਤੇ ਪੂਜਾ-ਪਾਠ ਵਰਗੇ ਸਾਰੇ ਸ਼ੁਭ ਮੌਕਿਆਂ ’ਤੇ ਯੈਲੋ ਕਲਰ ਦੀਆਂ ਸਾੜ੍ਹੀਆਂ, ਲਹਿੰਗੇ ਅਤੇ ਸਲਵਾਰ-ਸੂਟ ਹਮੇਸ਼ਾ ਨਾਲ ਔਰਤਾਂ ਦੇ ਫੈਵਰੇਟ ਰਹੇ ਹਨ। ਯੈਲੋ ਸਾੜ੍ਹੀ ਨੂੰ ਗੋਲਡਨ ਜਿਊਲਰੀ ਦੇ ਨਾਲ ਸਟਾਈਲ ਕਰਨ ’ਤੇ ਇਹ ਇਕ ਰਾਇਲ ਅਤੇ ਚਿਹਰਿਆਂ ’ਤੇ ਗਲੋ ਵਧਾਉਣ ਵਾਲਾ ਲੁਕ ਦਿੰਦਾ ਹੈ। ਪਿਕੌਕ ਯੈਲੋ, ਮਾਸਟਰਡ ਯੈਲੋ, ਲੈਮਨ ਯੈਲੋ ਵਰਗੇ ਸ਼ੈਡਸ ਔਰਤਾਂ ਨੂੰ ਉਨ੍ਹਾਂ ਦੀ ਸਕਿੱਨ ਟੋਨ ਅਨੁਸਾਰ ਸਹੀ ਬਦਲ ਚੁਣਨ ਦਾ ਮੌਕਾ ਦਿੰਦੇ ਹਨ, ਜਿਸ ਨਾਲ ਆਊਟਫਿਟ ਹੋਰ ਵੀ ਗ੍ਰੇਸਫੁੱਲ ਦਿਖਾਈ ਦਿੰਦਾ ਹੈ।
ਉੱਥੇ ਇੰਡੋ-ਵੈਸਟਰਨ ਆਊਟਫਿਟਸ ਵਿਚ ਯੈਲੋ ਕਲਰ ਨੇ ਪਿਛਲੇ ਕੁਝ ਸਮੇਂ ਵਿਚ ਖਾਸ ਜਗ੍ਹਾ ਬਣਾਈ ਹੈ। ਯੇਲੋ ਕਲਰ ਦੇ ਫ੍ਰਿਲ ਟਾਪਸ, ਏਮਬਰਾਏਡ ਜੈਕਟਸ, ਪਲਜ਼ੋ ਸੇਟਸ, ਕੋ-ਆਰਡਸ ਅਤੇ ਡਰੇਪਡ ਡ੍ਰੇਸਾਂ ਅੱਜਕਲ ਔਰਤਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਇਸ ਰੰਗ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਦੇ ਕਿਸੇ ਵੀ ਇਵੈਂਟ, ਬ੍ਰਾਂਚ ਪਾਰਟੀ ਜਾ ਹਲਕੇ-ਫੁਲਕੇ ਫੰਕਸ਼ਨ ਵਿਚ ਇੱਕ ਸਟਾਈਲਿਸ਼ ਅਤੇ ਫ੍ਰੇਸ ਲੁਕ ਦੇਣ ਲਈ ਪਰਫੈਕਟ ਹੈ।
ਅੰਮ੍ਰਿਤਸਰੀ ਔਰਤਾਂ ਵੀ ਯੈਲੋ ਸਿੰਗਲ ਟੋਨ ਆਉਟਫਿਟਸ ਅਤੇ ਯੈਲੋ ਕੰਬਿਨੇਸ਼ਨ ਆਉਟਫਿਟਸ ਪਹਿਨਣਾ ਅੱਜ-ਕਲ ਨੂੰ ਪਸੰਦ ਕਰਨਗੇ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵਿਸ਼ੇਸ ਆਯੋਜਨਾਂ ਵਿਚ ਇਸ ਤਰ੍ਹਾਂ ਦੇ ਯੈਲੋ ਕਲਰ ਨਾਲ ਤਿਆਰ ਖੂਬਸੂਰਤ ਇੰਡੀਅਨ ਅਤੇ ਇੰਡੋ ਵੇਸਟਰਨ ਆਉਟਫਿੱਟਸ ਪਹਿਨੇ ਦਿਖਾਈ ਦੇ ਰਹੀ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰ ਵਿਚ ਔਰਤਾਂ ਦੇ ਆਕਰਸ਼ਕ ਯੈਲੋ ਕਲਰ ਦੇ ਟ੍ਰੈਡੀਸ਼ਨਲ ਅਤੇ ਇੰਡੋ ਵੇਸਟਰਨ ਆਉਟਫਿੱਟਸ ਪਹਿਨੇ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।
