ਇਹ ਤਾਂ ''ਫਿਲਮੀ'' ਸੀਨ ਹੋ ਗਿਆ ! ਜਹਾਜ਼ ਦਾ ਟਾਇਰ ਫੜ ਦਿੱਲੀ ਪਹੁੰਚ ਗਿਆ ਅਫ਼ਗਾਨੀ ਮੁੰਡਾ
Tuesday, Sep 23, 2025 - 10:45 AM (IST)

ਇੰਟਰਨੈਸ਼ਨਲ ਡੈਸਕ- ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣ ਦੇ ਚਾਹਵਾਨ ਲੋਕ ਅਕਸਰ ਕੋਈ ਨਾ ਕੋਈ ਫ਼ਿਲਮੀ ਜੁਗਾੜ ਲਗਾ ਹੀ ਲੈਂਦੇ ਹਨ। ਇਸੇ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 13 ਸਾਲ ਦਾ ਮੁੰਡਾ ਅਫ਼ਗਾਨਿਸਤਾਨ ਤੋਂ ਦਿੱਲੀ ਪਹੁੰਚ ਗਿਆ, ਉਹ ਵੀ ਜਹਾਜ਼ ਦੇ ਪਹੀਏ ਵਾਲੀ ਜਗ੍ਹਾ 'ਚ ਬੈਠ ਕੇ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਬੁਲ ਏਅਰਪੋਰਟ 'ਤੇ ਇੰਨੀ ਸਖ਼ਤ ਚੈਕਿੰਗ ਦੇ ਬਾਵਜੂਦ ਇਹ ਮੁੰਡਾ ਕਿਸੇ ਤਰ੍ਹਾਂ ਜਹਾਜ਼ ਨੇੜੇ ਪਹੁੰਚ ਗਿਆ ਤੇ ਪਹੀਏ ਵਾਲੀ ਜਗ੍ਹਾ, ਜੋ ਕਿ ਅੰਦਰੋਂ ਖਾਲੀ ਹੁੰਦੀ ਹੈ, 'ਚ ਬੈਠ ਕੇ 2 ਘੰਟੇ ਦੇ ਸਫ਼ਰ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪਹੁੰਚ ਗਿਆ। ਇਹ ਘਟਨਾ 22 ਸਤੰਬਰ ਸਵੇਰ ਕਰੀਬ 11 ਵਜੇ ਦੀ ਹੈ। ਹਾਲਾਂਕਿ ਦਿੱਲੀ ਪਹੁੰਚਣ ਮਗਰੋਂ ਉਹ ਫੜਿਆ ਗਿਆ ਤੇ ਉਸ ਨੂੰ ਉਸੇ ਫਲਾਈਟ ਰਾਹੀਂ ਵਾਪਸ ਅਫ਼ਗਾਨਿਸਤਾਨ ਭੇਜ ਦਿੱਤਾ ਗਿਆ।
STORY | Afghan boy lands in Delhi by hiding in plane's landing gear
— Press Trust of India (@PTI_News) September 23, 2025
READ: https://t.co/xZqvZ80Li1
A 13-year-old Afghan boy's "curiosity" brought him to Delhi from Afghanistan after he somehow managed to get inside the landing gear compartment of an aircraft that took off from… pic.twitter.com/DUopUCeNFn
ਪੁੱਛ ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਮੁੰਡਾ ਅਫ਼ਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕਾਬੂ ਕਰ ਕੇ ਉਸੇ ਫਲਾਈਟ ਰਾਹੀਂ ਵਾਪਸ ਭੇਜ ਦਿੱਤਾ ਗਿਆ ਤੇ ਏਅਰਪੋਰਟ ਸਕਿਓਰਟੀ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਘਟਨਾ ਨੇ ਲੋਕਾਂ ਨੂੰ ਬਾਲੀਵੁੱਡ ਦੀ ਫ਼ਿਲਮ 'ਸ਼ਿੱਦਤ' ਦੀ ਯਾਦ ਦੁਆ ਦਿੱਤੀ ਹੈ, ਜਿਸ 'ਚ ਮੁੰਡਾ ਕੁੜੀ ਨੂੰ ਮਿਲਣ ਲਈ ਇੰਗਲੈਂਡ ਜਾਣ ਲਈ ਜਹਾਜ਼ ਦੇ ਟਾਇਰ ਵਾਲੀ ਜਗ੍ਹਾ 'ਤੇ ਬੈਠ ਕੇ ਗਿਆ ਸੀ, ਪਰ ਉਹ ਉੱਥੇ ਪਹੁੰਚ ਨਾ ਸਕਿਆ ਤੇ ਟਾਇਰ ਖੁੱਲ੍ਹਣ ਦੇ ਸਮੇਂ ਉਹ ਜਹਾਜ਼ ਤੋਂ ਹੇਠਾਂ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਅਮਰੀਕਾ ਦੇ H1B ਵੀਜ਼ਾ ਨੂੰ ਟੱਕਰ ਦੇਣ ਆ ਰਿਹਾ K Visa ! ਇਸ ਦੇਸ਼ ਨੇ Professionals ਲਈ ਖੋਲ੍ਹੇ ਦਰਵਾਜ਼ੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e