ਠੰਡ ''ਚ ਦੁਬਾਰਾ ਕਿਉਂ ਦੁਖਣ ਲੱਗ ਪੈਂਦੀਆਂ ਨੇ ਪੁਰਾਣੀਆਂ ਸੱਟਾਂ ? ਜਾਣੋ ਕੀ ਹੈ ਅਸਲ ਕਾਰਨ
Wednesday, Dec 10, 2025 - 01:01 PM (IST)
ਹੈਲਥ ਡੈਸਕ- ਸਰਦੀਆਂ ਦੀਆਂ ਠੰਡੀਆਂ ਹਵਾਵਾਂ ਸ਼ੁਰੂ ਹੁੰਦੇ ਹੀ ਜੋੜਾਂ ਦਾ ਦਰਦ, ਗੋਡਿਆਂ 'ਚ ਦਰਦ, ਕਮਰ ਦਰਦ ਅਤੇ ਪੁਰਾਣੀਆਂ ਸੱਟਾਂ ਦਾ ਦਰਦ ਫਿਰ ਉਭਰ ਆਉਂਦਾ ਹੈ। ਇਹ ਸਮੱਸਿਆ ਖਾਸ ਤੌਰ ‘ਤੇ ਬਜ਼ੁਰਗ ਲੋਕਾਂ 'ਚ ਜ਼ਿਆਦਾ ਦੇਖੀ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਰਦੀਆਂ 'ਚ ਪੁਰਾਣੀਆਂ ਸੱਟਾਂ ਕਿਉਂ ਦਰਦ ਕਰਨ ਲੱਗ ਜਾਂਦੀਆਂ ਹਨ?
ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ
ਸਿਹਤ ਮਾਹਿਰ ਮੁਤਾਬਕ, ਠੰਡੇ ਮੌਸਮ 'ਚ ਸਰੀਰ 'ਚ ਬਲੱਡ ਫ਼ਲੋ ਘੱਟ ਹੋ ਜਾਂਦਾ ਹੈ। ਇਸ ਕਾਰਨ ਜੋੜਾਂ 'ਚ ਅਕੜਨ ਵਧਦੀ ਹੈ, ਖਾਸ ਕਰਕੇ ਉਨ੍ਹਾਂ ਥਾਵਾਂ ‘ਤੇ ਜਿੱਥੇ ਪਹਿਲਾਂ ਸੱਟ ਲੱਗੀ ਹੋਵੇ। ਨਾਲੇ ਸਰਦੀਆਂ 'ਚ ਸਰੀਰਕ ਸਰਗਰਮੀ ਵੀ ਘੱਟ ਹੋ ਜਾਂਦੀ ਹੈ, ਜਿਸ ਨਾਲ ਦਰਦ ਹੋਰ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਵਾਤਾਵਰਣੀ ਦਬਾਅ 'ਚ ਬਦਲਾਅ ਅਤੇ ਵਿਟਾਮਿਨ D ਦੀ ਕਮੀ ਵੀ ਦਰਦ ਵਧਾਉਣ ਦੇ ਕਾਰਣ ਬਣ ਸਕਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਰਦ ਤੋਂ ਬਚਾਅ ਲਈ ਲਾਈਫਸਟਾਈਲ 'ਚ ਛੋਟੇ-ਮੋਟੇ ਬਦਲਾਅ ਬਹੁਤ ਲਾਭਦਾਇਕ ਹੁੰਦੇ ਹਨ। ਹਲਕੀਆਂ ਕਸਰਤਾਂ, ਸਰੀਰ ਨੂੰ ਗਰਮ ਰੱਖਣਾ, ਵਿਟਾਮਿਨ D ਦੀ ਪੂਰੀ ਮਾਤਰਾ ਲੈਣਾ ਅਤੇ ਜ਼ਰੂਰਤ ਪਏ ‘ਤੇ ਗਰਮ ਪਾਣੀ ਦੀ ਸਿਕਾਈ ਕਰਨ ਨਾਲ ਅਕੜਨ ਅਤੇ ਦਰਦ ਤੋਂ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ। ਜੇ ਦਰਦ ਲਗਾਤਾਰ ਰਹੇ ਜਾਂ ਸੋਜ ਵਧੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਕੀ ਖਾਣਾ ਚਾਹੀਦਾ ਹੈ?
ਓਮੇਗਾ-3 ਫੈਟੀ ਐਸਿਡ ਵਾਲੇ ਖਾਣੇ:
ਫੈਟੀ ਮੱਛੀਆਂ ਜਿਵੇਂ ਸਾਲਮਨ, ਸਰਡੀਨ, ਟੂਨਾ ਅਤੇ ਟਰਾਊਟ ਸੋਜ ਘਟਾਉਣ 'ਚ ਮਦਦਗਾਰ ਹਨ।
ਅਲਸੀ ਦੇ ਬੀਜ ਅਤੇ ਅਖਰੋਟ:
ਇਹ ਓਮੇਗਾ-3 ਦੇ ਵਧੀਆ ਪੌਧੇ-ਆਧਾਰਤ ਸਰੋਤ ਹਨ।
ਹਲਦੀ:
ਹਲਦੀ 'ਚ ਮੌਜੂਦ ਕਰਕਿਊਮਿਨ ਸ਼ਕਤੀਸ਼ਾਲੀ ਸੋਜ-ਰੋਧੀ ਤੱਤ ਹੈ। ਹਲਦੀ ਵਾਲਾ ਦੁੱਧ ਜਾਂ ਖਾਣੇ 'ਚ ਇਸ ਦਾ ਵਰਤੋਂ ਲਾਭਦਾਇਕ ਹੈ।
ਅਦਰਕ:
ਇਸ ਦੇ ਸੋਜ-ਰੋਧੀ ਗੁਣ ਜੋੜਾਂ ਦੇ ਦਰਦ ਲਈ ਬਹੁਤ ਫਾਇਦੇਮੰਦ ਹਨ। ਅਦਰਕ ਵਾਲੀ ਚਾਹ ਜਾਂ ਭੋਜਨ 'ਚ ਇਸ ਨੂੰ ਸ਼ਾਮਲ ਕਰਨਾ ਲਾਭਕਾਰੀ ਸਾਬਿਤ ਹੁੰਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
