ਬਾਜ਼ਾਰ ਵਰਗਾ ਟੇਸਟੀ ਪਾਸਤਾ ਹੁਣ ਘਰ 'ਚ ਹੀ ਕਰੋ ਤਿਆਰ, ਜਾਣੋ ਬਣਾਉਣ ਦਾ ਸਹੀ ਤਰੀਕਾ ਤੇ ਖਾਸ ਟਿਪਸ

Tuesday, Mar 10, 2026 - 02:34 PM (IST)

ਬਾਜ਼ਾਰ ਵਰਗਾ ਟੇਸਟੀ ਪਾਸਤਾ ਹੁਣ ਘਰ 'ਚ ਹੀ ਕਰੋ ਤਿਆਰ, ਜਾਣੋ ਬਣਾਉਣ ਦਾ ਸਹੀ ਤਰੀਕਾ ਤੇ ਖਾਸ ਟਿਪਸ

ਵੈੱਬ ਡੈਸਕ - ਅੱਜ-ਕੱਲ੍ਹ ਬੱਚੇ ਹੋਣ ਜਾਂ ਵੱਡੇ, ਪਾਸਤਾ ਹਰ ਕਿਸੇ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਅਕਸਰ ਅਸੀਂ ਰੈਸਟੋਰੈਂਟ ਵਰਗਾ ਸੁਆਦ ਲੈਣ ਲਈ ਬਾਹਰ ਜਾਂਦੇ ਹਾਂ, ਪਰ ਜੇਕਰ ਸਹੀ ਤਰੀਕਾ ਪਤਾ ਹੋਵੇ ਤਾਂ ਤੁਸੀਂ ਘਰ 'ਚ ਹੀ ਬਹੁਤ ਹੀ ਲਾਜਵਾਬ ਅਤੇ ਸਿਹਤਮੰਦ ਪਾਸਤਾ ਤਿਆਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ 'ਚ ਟੇਸਟੀ ਪਾਸਤਾ ਬਣਾਉਣ ਦਾ ਸਹੀ ਤੇ ਆਸਾਨ ਤਰੀਕਾ।

ਸਮੱਗਰੀ :-

ਪਾਸਤਾ (ਮੈਕਰੋਨੀ ਜਾਂ ਪੈਨੇ) - 2 ਕੱਪ 
ਪਿਆਜ਼, ਸ਼ਿਮਲਾ ਮਿਰਚ, ਗਾਜਰ (ਬਾਰੀਕ ਕੱਟੇ ਹੋਏ)
ਅਦਰਕ-ਲਸਣ ਦਾ ਪੇਸਟ - 1 ਚਮਚ
ਟਮਾਟਰ ਪਿਊਰੀ - 1 ਕੱਪ
ਪਾਸਤਾ ਸਾਸ ਜਾਂ ਕੈਚੱਪ
ਚੀਜ਼ (Cheese) - ਲੋੜ ਅਨੁਸਾਰ
ਨਮਕ, ਕਾਲੀ ਮਿਰਚ, ਚਿਲੀ ਫਲੇਕਸ ਅਤੇ ਓਰੀਗਾਨੋ

ਪਾਸਤਾ ਬਣਾਉਣ ਦਾ ਸਹੀ ਤਰੀਕਾ

ਪਾਸਤਾ ਉਬਾਲਣ ਦਾ ਸਹੀ ਢੰਗ
ਸਭ ਤੋਂ ਪਹਿਲਾਂ ਇਕ ਵੱਡੇ ਬਰਤਨ 'ਚ ਪਾਣੀ ਉਬਾਲੋ। ਉਸ 'ਚ 1 ਚਮਚ ਨਮਕ ਅਤੇ 1 ਚਮਚ ਤੇਲ ਪਾਓ। ਜਦੋਂ ਪਾਣੀ ਚੰਗੀ ਤਰ੍ਹਾਂ ਉਬਲਣ ਲੱਗ ਜਾਵੇ, ਤਾਂ ਪਾਸਤਾ ਪਾਓ। ਧਿਆਨ ਰੱਖੋ ਕਿ ਪਾਸਤਾ ਨੂੰ ਸਿਰਫ਼ 80-90% ਹੀ ਪਕਾਉਣਾ ਹੈ। ਉਬਾਲਣ ਤੋਂ ਬਾਅਦ ਇਸ ਨੂੰ ਛਾਣ ਕੇ ਉੱਪਰੋਂ ਠੰਡਾ ਪਾਣੀ ਪਾ ਦਿਓ ਤਾਂ ਜੋ ਇਹ ਆਪਸ 'ਚ ਚਿਪਕੇ ਨਾ।

ਤੜਕਾ ਤਿਆਰ ਕਰਨਾ
ਇਕ ਪੈਨ 'ਚ ਤੇਲ ਜਾਂ ਮੱਖਣ ਗਰਮ ਕਰੋ। ਇਸ 'ਚ ਲਸਣ ਦਾ ਪੇਸਟ ਅਤੇ ਕੱਟੇ ਹੋਏ ਪਿਆਜ਼ ਪਾ ਕੇ ਹਲਕਾ ਭੁੰਨੋ। ਫਿਰ ਸਾਰੀਆਂ ਸਬਜ਼ੀਆਂ ਪਾ ਕੇ 2-3 ਮਿੰਟ ਲਈ ਪਕਾਓ (ਸਬਜ਼ੀਆਂ ਨੂੰ ਬਹੁਤ ਜ਼ਿਆਦਾ ਨਰਮ ਨਹੀਂ ਕਰਨਾ, ਥੋੜਾ ਕਰੰਚੀ ਰੱਖਣਾ ਹੈ)।

ਸਾਸ ਅਤੇ ਮਸਾਲੇ
ਹੁਣ ਇਸ 'ਚ ਟਮਾਟਰ ਦੀ ਪਿਊਰੀ ਪਾਓ ਅਤੇ ਤੇਲ ਛੱਡਣ ਤੱਕ ਪਕਾਓ। ਇਸ ਤੋਂ ਬਾਅਦ ਨਮਕ, ਕਾਲੀ ਮਿਰਚ, ਚਿਲੀ ਫਲੇਕਸ ਅਤੇ ਪਾਸਤਾ ਸਾਸ ਮਿਲਾਓ। ਜੇਕਰ ਤੁਸੀਂ ਕ੍ਰੀਮੀ ਪਾਸਤਾ ਚਾਹੁੰਦੇ ਹੋ, ਤਾਂ ਥੋੜ੍ਹੀ ਜਿਹੀ ਫਰੈਸ਼ ਕ੍ਰੀਮ ਜਾਂ ਮਲਾਈ ਵੀ ਪਾ ਸਕਦੇ ਹੋ।

ਫਿਨਿਸ਼ਿੰਗ ਟੱਚ
ਤਿਆਰ ਮਸਾਲੇ 'ਚ ਉਬਲਿਆ ਹੋਇਆ ਪਾਸਤਾ ਪਾਓ ਅਤੇ ਹਲਕੇ ਹੱਥਾਂ ਨਾਲ ਮਿਕਸ ਕਰੋ। ਉੱਪਰੋਂ ਓਰੀਗਾਨੋ ਅਤੇ ਖੂਬ ਸਾਰਾ ਚੀਜ਼ ਪਾ ਕੇ 1 ਮਿੰਟ ਲਈ ਢੱਕ ਦਿਓ।

ਖਾਸ ਟਿਪਸ :-

ਪਾਸਤਾ ਸਟਾਕ
- ਪਾਸਤਾ ਉਬਾਲਣ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ (ਅੱਧਾ ਕੱਪ) ਬਚਾ ਕੇ ਰੱਖੋ। ਇਸ ਨੂੰ ਸਾਸ 'ਚ ਪਾਉਣ ਨਾਲ ਪਾਸਤਾ ਸੁੱਕਾ-ਸੁੱਕਾ ਨਹੀਂ ਬਣਦਾ ਅਤੇ ਜੂਸੀ ਰਹਿੰਦਾ ਹੈ।

ਸਿਹਤ ਦਾ ਧਿਆਨ
- ਮੈਦੇ ਵਾਲੇ ਪਾਸਤਾ ਦੀ ਜਗ੍ਹਾ 'ਹੋਲ ਵ੍ਹੀਟ' ਜਾਂ 'ਸੂਜੀ' ਵਾਲੇ ਪਾਸਤਾ ਦੀ ਵਰਤੋਂ ਕਰਨਾ ਜ਼ਿਆਦਾ ਬਿਹਤਰ ਹੈ।


author

Sunaina

Content Editor

Related News