ਕੀ ਤੁਹਾਡੇ ਵਾਲ ਵੀ ਬੇਜਾਨ ਹੋ ਕੇ ਝੜ ਰਹੇ ਹਨ? ਅਜ਼ਮਾਓ ਟਮਾਟਰ ਦਾ ਇਹ ''ਜਾਦੂਈ'' ਨੁਸਖ਼ਾ
Wednesday, Mar 11, 2026 - 12:21 PM (IST)
ਵੈੱਬ ਡੈਸਕ - ਅੱਜਕੱਲ੍ਹ ਦੇ ਭੱਜ-ਦੌੜ ਭਰੇ ਜੀਵਨ ਅਤੇ ਪ੍ਰਦੂਸ਼ਣ ਕਾਰਨ ਵਾਲਾਂ ਦੀ ਕੁਦਰਤੀ ਚਮਕ ਗੁਆਚਦੀ ਜਾ ਰਹੀ ਹੈ। ਮਹਿੰਗੇ ਹੇਅਰ ਸਪਾ ਅਤੇ ਕੈਮੀਕਲ ਵਾਲੇ ਕੰਡੀਸ਼ਨਰਾਂ ਪਿੱਛੇ ਪੈਸੇ ਖਰਚਣ ਦੀ ਬਜਾਏ, ਹੁਣ ਤੁਸੀਂ ਆਪਣੀ ਰਸੋਈ 'ਚ ਮੌਜੂਦ ਟਮਾਟਰ ਨਾਲ ਪਾਰਲਰ ਵਰਗੇ ਵਾਲ ਘਰ ਬੈਠੇ ਹੀ ਪਾ ਸਕਦੇ ਹੋ। ਟਮਾਟਰ ਸਿਰਫ ਸਿਹਤ ਲਈ ਹੀ ਨਹੀਂ, ਸਗੋਂ ਵਾਲਾਂ ਦੇ ਸੁੰਦਰਤਾ (Beauty) ਵਧਾਉਣ ਲਈ ਵੀ ਇਕ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ।
ਵਾਲਾਂ ਦੀ ਸੁੰਦਰਤਾ ਲਈ ਟਮਾਟਰ ਦਾ ਰਸ ਕਿਉਂ ਹੈ ਖਾਸ?
ਟਮਾਟਰ 'ਚ ਵਿਟਾਮਿਨ-ਏ, ਸੀ ਅਤੇ ਕੇ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਵਾਲਾਂ ਨੂੰ ਅੰਦਰੂਨੀ ਪੋਸ਼ਣ ਦਿੰਦੇ ਹਨ। ਆਓ ਜਾਣਦੇ ਹਾਂ ਇਸ ਨੂੰ ਵਰਤਣ ਨਾਲ ਤੁਹਾਨੂੰ ਕੀ-ਕੀ ਫਾਇਦੇ ਮਿਲ ਸਕਦੇ ਹਨ :-
ਵਾਲਾਂ 'ਚ ਆਵੇਗੀ ਸ਼ੀਸ਼ੇ ਵਰਗੀ ਚਮਕ
- ਜੇਕਰ ਵਾਲ ਰੁੱਖੇ ਅਤੇ ਬੇਜਾਨ ਹਨ, ਤਾਂ ਟਮਾਟਰ ਦਾ ਰਸ ਲਗਾਉਣ ਨਾਲ ਵਾਲਾਂ 'ਚ ਗਲੋ ਆਉਂਦਾ ਹੈ ਅਤੇ ਉਹ ਚਮਕਦਾਰ ਬਣਦੇ ਹਨ।
ਸਿਕਰੀ ਦਾ ਸਫਾਇਆ
- ਟਮਾਟਰ ਦੇ ਐਸਿਡਿਕ ਗੁਣ ਸਕੈਲਪ ਦੀ ਗੰਦਗੀ ਨੂੰ ਸਾਫ਼ ਕਰਦੇ ਹਨ ਅਤੇ ਸਿਕਰੀ ਨੂੰ ਮੁੜ ਆਉਣ ਤੋਂ ਰੋਕਦੇ ਹਨ।
ਵਾਲਾਂ ਦਾ ਝੜਨਾ ਹੋਵੇਗਾ ਬੰਦ
- ਟਮਾਟਰ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ, ਜਿਸ ਨਾਲ ਵਾਲਾਂ ਦਾ ਟੁੱਟਣਾ ਘੱਟ ਹੋ ਜਾਂਦਾ ਹੈ।
ਕੁਦਰਤੀ ਕੰਡੀਸ਼ਨਰ
- ਇਹ ਵਾਲਾਂ ਨੂੰ ਮੁਲਾਇਮ ਬਣਾਉਂਦਾ ਹੈ, ਜਿਸ ਨਾਲ ਵਾਲ ਉਲਝਦੇ ਨਹੀਂ ਅਤੇ ਆਸਾਨੀ ਨਾਲ ਸੈੱਟ ਹੋ ਜਾਂਦੇ ਹਨ।
ਵਰਤਣ ਦਾ ਸਹੀ ਤਰੀਕਾ :-
ਸਿੱਧੀ ਵਰਤੋਂ
- ਇਕ ਤਾਜ਼ੇ ਟਮਾਟਰ ਦਾ ਰਸ ਕੱਢ ਕੇ ਉਸ ਨੂੰ ਹਲਕੇ ਹੱਥਾਂ ਨਾਲ ਸਕੈਲਪ 'ਤੇ ਮਸਾਜ ਕਰੋ ਅਤੇ 20 ਮਿੰਟ ਬਾਅਦ ਧੋ ਲਓ।
ਹੇਅਰ ਮਾਸਕ
- ਜੇਕਰ ਵਾਲ ਬਹੁਤ ਜ਼ਿਆਦਾ ਖੁਸ਼ਕ ਹਨ, ਤਾਂ ਟਮਾਟਰ ਦੇ ਰਸ 'ਚ ਇਕ ਚਮਚ ਸ਼ਹਿਦ ਮਿਲਾ ਕੇ ਲਗਾਓ। ਇਹ ਵਾਲਾਂ ਨੂੰ ਗਹਿਰਾਈ ਨਾਲ ਮੋਇਸਚਰਾਈਜ਼ ਕਰੇਗਾ।
