ਜੰਕ ਫੂਡ ਤੇ ਮੋਟਾਪਾ ਵਧਾ ਰਹੇ ਹਨ ਬ੍ਰੈਸਟ ਕੈਂਸਰ ਦਾ ਖ਼ਤਰਾ, ਸਮਾਂ ਰਹਿੰਦੇ ਬਦਲੋ ਆਦਤਾਂ

Thursday, Mar 12, 2026 - 12:07 AM (IST)

ਜੰਕ ਫੂਡ ਤੇ ਮੋਟਾਪਾ ਵਧਾ ਰਹੇ ਹਨ ਬ੍ਰੈਸਟ ਕੈਂਸਰ ਦਾ ਖ਼ਤਰਾ, ਸਮਾਂ ਰਹਿੰਦੇ ਬਦਲੋ ਆਦਤਾਂ

ਨਵੀਂ ਦਿੱਲੀ– ਆਧੁਨਿਕ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਔਰਤਾਂ ਵਿਚ ਬ੍ਰੈਸਟ ਕੈਂਸਰ ਦੇ ਵਧਦੇ ਮਾਮਲਿਆਂ ਦਾ ਵੱਡਾ ਕਾਰਨ ਬਣਦੀਆਂ ਜਾ ਰਹੀਆਂ ਹਨ।

ਹਾਲ ਹੀ ਵਿਚ ਪ੍ਰਕਾਸ਼ਿਤ ਇਕ ਕੌਮਾਂਤਰੀ ਅਧਿਐਨ ਵਿਚ ਕਿਹਾ ਗਿਆ ਹੈ ਕਿ ਪੈਕੇਜਡ ਸਨੈਕਸ, ਰੈੱਡ ਮੀਟ, ਜ਼ਿਆਦਾ ਖੰਡ ਵਾਲੇ ਖਾਧ ਪਦਾਰਥ ਅਤੇ ਸਰੀਰਕ ਸਰਗਰਮੀ ਦੀ ਕਮੀ ਵਰਗੇ ਕਾਰਨ ਬ੍ਰੈਸਟ ਕੈਂਸਰ ਦੇ ਖ਼ਤਰੇ ਨੂੰ ਕਾਫ਼ੀ ਵਧਾ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੀਵਨ ਸ਼ੈਲੀ ਨਾਲ ਜੁੜੀਆਂ ਛੋਟੀਆਂ-ਛੋਟੀਆਂ ਆਦਤਾਂ ਵਿਚ ਬਦਲਾਅ ਕਰ ਕੇ ਇਸ ਜੋਖ਼ਿਮ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।

ਰੈੱਡ ਤੇ ਪ੍ਰੋਸੈਸਡ ਮੀਟ ਨਾਲ ਵਧਦਾ ਜੋਖ਼ਿਮ

ਅਧਿਐਨ ਅਨੁਸਾਰ ਰੈੱਡ ਤੇ ਪ੍ਰੋਸੈਸਡ ਮੀਟ ਦੀ ਜ਼ਿਆਦਾ ਵਰਤੋਂ ਬ੍ਰੈਸਟ ਕੈਂਸਰ ਦੇ ਮਾਮਲਿਆਂ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਇਨ੍ਹਾਂ ਖਾਧ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਵਰਤੇ ਜਾਣ ਵਾਲੇ ਨਾਈਟ੍ਰੇਟ ਤੇ ਨਾਈਟ੍ਰਾਈਟ ਵਰਗੇ ਰਸਾਇਣ ਸਰੀਰ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਸਰਗਰਮ ਕਰ ਸਕਦੇ ਹਨ। ਉੱਥੇ ਹੀ ਅਲਟਰਾ-ਪ੍ਰੋਸੈਸਡ ਫੂਡ, ਮਿੱਠੇ ਪੀਣ ਵਾਲੇ ਪਦਾਰਥ ਅਤੇ ਰਿਫਾਈਂਡ ਅਨਾਜ ਵੀ ਕੈਂਸਰ ਦੇ ਜੋਖ਼ਿਮ ਨੂੰ ਵਧਾਉਂਦੇ ਹਨ।

ਫਲ-ਸਬਜ਼ੀਆਂ ਤੇ ਫਾਈਬਰ ਫਾਇਦੇਮੰਦ

ਮਾਹਿਰਾਂ ਮੁਤਾਬਕ ਫਲ, ਸਬਜ਼ੀਆਂ, ਸਾਬਤ ਅਨਾਜ, ਦਾਲਾਂ, ਮੇਵੇ ਅਤੇ ਬੀਜਾਂ ਦੀ ਰੈਗੂਲਰ ਵਰਤੋਂ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਦਿੰਦੀ ਹੈ। ਇਨ੍ਹਾਂ ਵਿਚ ਮੌਜੂਦ ਫਾਈਬਰ, ਵਿਟਾਮਿਨ ਤੇ ਐਂਟੀ-ਆਕਸੀਡੈਂਟ ਸਰੀਰ ਵਿਚ ਸੋਜ ਘਟਾਉਣ ਅਤੇ ਹਾਰਮੋਨ ਸੰਤੁਲਨ ਬਣਾਈ ਰੱਖਣ ਵਿਚ ਮਦਦ ਕਰਦੇ ਹਨ।


author

Rakesh

Content Editor

Related News