ਰਸੋਈ ''ਚ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਕਰੋ ਪਾਰਲਰ ਵਰਗਾ ਫੇਸ਼ੀਅਲ, ਚਿਹਰੇ ''ਤੇ ਆਵੇਗਾ ਕੁਦਰਤੀ ਨਿਖਾਰ

Tuesday, Mar 03, 2026 - 01:13 PM (IST)

ਰਸੋਈ ''ਚ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਕਰੋ ਪਾਰਲਰ ਵਰਗਾ ਫੇਸ਼ੀਅਲ, ਚਿਹਰੇ ''ਤੇ ਆਵੇਗਾ ਕੁਦਰਤੀ ਨਿਖਾਰ

ਵੈੱਬ ਡੈਸਕ -  ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਪ੍ਰਦੂਸ਼ਣ ਕਾਰਨ ਚਿਹਰੇ ਦੀ ਕੁਦਰਤੀ ਚਮਕ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। ਅਕਸਰ ਔਰਤਾਂ ਨਿਖਾਰ ਪਾਉਣ ਲਈ ਪਾਰਲਰ ਜਾ ਕੇ ਹਜ਼ਾਰਾਂ ਰੁਪਏ ਖ਼ਰਚ ਕਰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਅਜਿਹੀਆਂ ਚੀਜ਼ਾਂ ਮੌਜੂਦ ਹਨ ਜੋ ਪਾਰਲਰ ਦੇ ਮਹਿੰਗੇ ਫੇਸ਼ੀਅਲ ਨੂੰ ਵੀ ਮਾਤ ਦੇ ਸਕਦੀਆਂ ਹਨ? ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ 'ਚ ਹੀ Step-by-Step ਫੇਸ਼ੀਅਲ ਕਰਨ ਦਾ ਸਹੀ ਤਰੀਕਾ, ਜੋ ਤੁਹਾਡੀ ਚਮੜੀ ਨੂੰ ਕੁਦਰਤੀ ਗਲੋਅ ਦੇਵੇਗਾ।

ਘਰ 'ਚ ਫੇਸ਼ੀਅਲ ਕਰਨ ਦੇ 4 ਆਸਾਨ ਸਟੈੱਪ :-

ਕਲੀਨਜ਼ਿੰਗ 
- ਸਭ ਤੋਂ ਪਹਿਲਾਂ 2 ਚਮਚ ਕੱਚਾ ਦੁੱਧ ਲਓ ਅਤੇ Cotton ਦੀ ਮਦਦ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਇਹ ਚਮੜੀ ਦੀ ਡੂੰਘੀ ਸਫਾਈ ਕਰਦਾ ਹੈ ਅਤੇ ਗੰਦਗੀ ਨੂੰ ਬਾਹਰ ਕੱਢਦਾ ਹੈ।

ਸਕ੍ਰਬਿੰਗ 
- 1 ਚਮਚ ਚੌਲਾਂ ਦੇ ਆਟੇ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਹਲਕੇ ਹੱਥਾਂ ਨਾਲ 3-5 ਮਿੰਟ ਮਸਾਜ ਕਰੋ। ਇਹ 'ਬਲੈਕਹੈੱਡਸ' ਨੂੰ ਖ਼ਤਮ ਕਰਕੇ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।

ਸਟੀਮਿੰਗ 
- ਇਕ ਭਾਂਡੇ 'ਚ ਗਰਮ ਪਾਣੀ ਲੈ ਕੇ ਚਿਹਰੇ ਨੂੰ 5 ਮਿੰਟ ਲਈ ਭਾਫ਼ ਦਿਓ। ਇਸ ਨਾਲ ਚਮੜੀ ਦੇ ਬੰਦ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਚਮੜੀ ਸਾਹ ਲੈਣ ਲੱਗਦੀ ਹੈ।

ਫੇਸ ਪੈਕ 
- ਬੇਸਣ, ਇਕ ਚੁਟਕੀ ਹਲਦੀ ਅਤੇ ਦਹੀਂ ਦਾ ਗਾੜ੍ਹਾ ਘੋਲ ਬਣਾ ਕੇ ਚਿਹਰੇ 'ਤੇ ਲਗਾਓ। 15-20 ਮਿੰਟ ਬਾਅਦ ਜਦੋਂ ਇਹ ਸੁੱਕ ਜਾਵੇ ਤਾਂ ਕੋਸੇ ਪਾਣੀ ਨਾਲ ਧੋ ਲਓ।

ਮਾਹਿਰਾਂ ਦੀ ਸਲਾਹ
- ਘਰੇਲੂ ਫੇਸ਼ੀਅਲ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਵਿੱਚ ਕੋਈ ਕੈਮੀਕਲ ਨਹੀਂ ਹੁੰਦਾ। ਹਫ਼ਤੇ 'ਚ ਇਕ ਵਾਰ ਇਸ ਨੂੰ ਕਰਨ ਨਾਲ ਚਿਹਰੇ 'ਤੇ ਪਾਰਲਰ ਵਰਗੀ ਚਮਕ ਹਮੇਸ਼ਾ ਬਣੀ ਰਹਿੰਦੀ ਹੈ। 


author

Sunaina

Content Editor

Related News