ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਰੱਖੇ ਕੰਟਰੋਲ : ਜਾਣੋ ਓਟਸ ਚਿੱਲਾ ਬਣਾਉਣ ਦੀ ਸਭ ਤੋਂ ਆਸਾਨ ਰੈਸਿਪੀ

Wednesday, Mar 11, 2026 - 01:36 PM (IST)

ਸ਼ੂਗਰ ਅਤੇ ਕੋਲੈਸਟ੍ਰੋਲ ਨੂੰ ਰੱਖੇ ਕੰਟਰੋਲ : ਜਾਣੋ ਓਟਸ ਚਿੱਲਾ ਬਣਾਉਣ ਦੀ ਸਭ ਤੋਂ ਆਸਾਨ ਰੈਸਿਪੀ

ਵੈੱਬ ਡੈਸਕ - ਜੇਕਰ ਤੁਸੀਂ ਸਵੇਰ ਦੇ ਨਾਸ਼ਤੇ 'ਚ ਕੁਝ ਹਲਕਾ, ਸਵਾਦੀ ਅਤੇ ਪੌਸ਼ਟਿਕ ਖਾਣਾ ਚਾਹੁੰਦੇ ਹੋ, ਤਾਂ 'ਓਟਸ ਚਿੱਲਾ' ਇਕ ਬਿਹਤਰੀਨ ਵਿਕਲਪ ਹੈ। ਓਟਸ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੇ ਅਤੇ ਭਾਰ ਘਟਾਉਣ 'ਚ ਵੀ ਮਦਦਗਾਰ ਸਾਬਤ ਹੁੰਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਲਈ ਤੁਹਾਨੂੰ ਬਹੁਤ ਜ਼ਿਆਦਾ ਤਿਆਰੀ ਦੀ ਲੋੜ ਨਹੀਂ ਹੈ। ਆਓ ਜਾਣਦੇ ਹਾਂ ਘਰ 'ਚ ਇਸ ਨੂੰ ਬਣਾਉਣ ਦਾ ਸੌਖਾ ਤਰੀਕਾ :-

ਜ਼ਰੂਰੀ ਸਮੱਗਰੀ :-

ਓਟਸ ਪਾਊਡਰ :  1 ਕੱਪ (ਓਟਸ ਨੂੰ ਮਿਕਸੀ 'ਚ ਪੀਸ ਲਓ)
ਬੇਸਣ : 2 ਚਮਚ (ਬਾਈਡਿੰਗ ਲਈ)
ਦਹੀਂ : 2 ਚਮਚ
ਬਾਰੀਕ ਕੱਟੀਆਂ ਸਬਜ਼ੀਆਂ : ਪਿਆਜ਼, ਟਮਾਟਰ, ਸ਼ਿਮਲਾ ਮਿਰਚ ਅਤੇ ਹਰੀ ਮਿਰਚ
ਮਸਾਲੇ : ਨਮਕ, ਲਾਲ ਮਿਰਚ, ਹਲਦੀ ਅਤੇ ਅਜਵਾਇਣ
ਹਰਾ ਧਨੀਆ : ਬਾਰੀਕ ਕੱਟਿਆ ਹੋਇਆ
ਤੇਲ ਜਾਂ ਘਿਓ : ਸੇਕਣ ਲਈ

ਬਣਾਉਣ ਦੀ ਵਿਧੀ :-

ਘੋਲ ਤਿਆਰ ਕਰੋ
- ਇਕ ਵੱਡੇ ਭਾਂਡੇ 'ਚ ਓਟਸ ਪਾਊਡਰ, ਬੇਸਣ ਅਤੇ ਦਹੀਂ ਮਿਲਾਓ। ਹੁਣ ਇਸ 'ਚ ਲੋੜ ਅਨੁਸਾਰ ਪਾਣੀ ਪਾ ਕੇ ਇਕ ਗਾੜ੍ਹਾ ਘੋਲ ਤਿਆਰ ਕਰ ਲਓ।

ਸਬਜ਼ੀਆਂ ਤੇ ਮਸਾਲੇ
- ਇਸ ਘੋਲ ਵਿੱਚ ਸਾਰੀਆਂ ਕੱਟੀਆਂ ਹੋਈਆਂ ਸਬਜ਼ੀਆਂ, ਹਰਾ ਧਨੀਆ ਅਤੇ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 5 ਮਿੰਟ ਲਈ ਰੱਖ ਦਿਓ।

ਚਿੱਲਾ ਬਣਾਓ
- ਇਕ ਨਾਨ-ਸਟਿਕ ਤਵੇ ਨੂੰ ਗਰਮ ਕਰੋ ਅਤੇ ਉਸ 'ਤੇ ਥੋੜ੍ਹਾ ਜਿਹਾ ਤੇਲ ਲਗਾਓ। ਹੁਣ ਇਕ ਕੜਛੀ ਘੋਲ ਤਵੇ 'ਤੇ ਫੈਲਾਓ।

ਸੇਕ ਲਓ
- ਦੋਵਾਂ ਪਾਸਿਆਂ ਤੋਂ ਹਲਕਾ ਸੁਨਹਿਰੀ ਹੋਣ ਤੱਕ ਮੱਧਮ ਅੱਗ 'ਤੇ ਪਕਾਓ।

ਪਰੋਸੋ
- ਗਰਮਾ-ਗਰਮ ਓਟਸ ਚਿੱਲਾ ਪੁਦੀਨੇ ਦੀ ਚਟਣੀ ਜਾਂ ਦਹੀਂ ਨਾਲ ਸਰਵ ਕਰੋ।

ਖਾਸ ਫਾਇਦੇ :-

ਦਿਲ ਲਈ ਚੰਗਾ
- ਓਟਸ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

ਡਾਇਬਟੀਜ਼ ਵਿਚ ਮਦਦਗਾਰ
- ਇਸ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ, ਜੋ ਸ਼ੂਗਰ ਨੂੰ ਕੰਟਰੋਲ ਰੱਖਦਾ ਹੈ।

ਪ੍ਰੋਟੀਨ ਨਾਲ ਭਰਪੂਰ
- ਬੇਸਣ ਅਤੇ ਸਬਜ਼ੀਆਂ ਕਾਰਨ ਇਹ ਇੱਕ ਸੰਪੂਰਨ ਨਾਸ਼ਤਾ ਹੈ।

 


author

Sunaina

Content Editor

Related News