ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਹਨ ‘ਫਾਕਸ ਫਰ ਕੋਟ’
Friday, Feb 27, 2026 - 09:45 AM (IST)
ਵੈੱਬ ਡੈਸਕ- ਸਰਦੀਆਂ ਦਾ ਮੌਸਮ ਅਜੇ ਵੀ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਇਆ ਹੈ। ਠੰਡ ਅਜੇ ਵੀ ਕਈ ਇਲਾਕਿਆਂ ’ਚ ਜਾਰੀ ਹੈ, ਜਿਸ ਕਾਰਨ ਮੁਟਿਆਰਾਂ ਅਤੇ ਔਰਤਾਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨਰ ਵਿੰਟਰ ਵੀਅਰ ’ਚ ਨਜ਼ਰ ਆ ਰਹੀਆਂ ਹਨ। ਇਨ੍ਹਾਂ ’ਚ ਕੋਟ, ਜੈਕਟ, ਸਵੈਟਰ ਅਤੇ ਹੋਰ ਗਰਮ ਕੱਪੜੇ ਸ਼ਾਮਲ ਹਨ। ਇਸ ਸੀਜ਼ਨ ’ਚ ਫਾਕਸ ਫਰ ਕੋਟ (ਫਾਕਸ ਫਰ ਜੈਕਟ) ਦਾ ਟ੍ਰੈਂਡ ਕਾਫੀ ਛਾਇਆ ਹੋਇਆ ਹੈ। ਇਹ ਨਾ ਸਿਰਫ਼ ਗਰਮਾਹਟ ਪ੍ਰਦਾਨ ਕਰਦੇ ਹਨ ਸਗੋਂ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਅਤੇ ਕਿਊਟ ਲੁੱਕ ਵੀ ਦਿੰਦੇ ਹਨ। ਖਾਸ ਕਰ ਕੇ ਮੁਟਿਆਰਾਂ ਇਸ ਨੂੰ ਆਊਟਿੰਗ, ਪਿਕਨਿਕ, ਯਾਤਰਾ ਅਤੇ ਠੰਡੀਆਂ ਥਾਵਾਂ ’ਤੇ ਘੁੰਮਣ ਲਈ ਪਹਿਨਣਾ ਪਸੰਦ ਕਰ ਰਹੀਆਂ ਹਨ। ਬਰਫ਼ੀਲੇ ਪਹਾੜਾਂ, ਮੈਦਾਨਾਂ ਜਾਂ ਠੰਡੇ ਮੌਸਮ ਵਾਲੇ ਇਲਾਕਿਆਂ ’ਚ ਫਾਕਸ ਫਰ ਕੋਟ ਮੁਟਿਆਰਾਂ ਦਾ ਸਭ ਤੋਂ ਅੱਛਾ ਸਾਥੀ ਬਣ ਗਏ ਹਨ। ਫਾਕਸ ਫਰ ਕੋਟ ਦੀ ਖ਼ਾਸੀਅਤ ਇਹ ਹੈ ਕਿ ਇਹ ਹਰ ਮੌਕੇ ’ਤੇ ਟ੍ਰੈਂਡੀ, ਮਾਡਰਨ ਅਤੇ ਆਕਰਸ਼ਕ ਲੱਗਦਾ ਹੈ। ਮੁਟਿਆਰਾਂ ਇਸ ਨੂੰ ਸ਼ਾਰਟ, ਮੀਡੀਅਮ ਅਤੇ ਲਾਂਗ ਲੈਂਥ ’ਚ ਚੁਣ ਰਹੀਆਂ ਹਨ। ਕੁਝ ਕੋਟ ’ਚ ਹੁੱਡ ਜਾਂ ਟੋਪੀ ਵੀ ਜੁੜੀ ਹੁੰਦੀ ਹੈ। ਕੋਟ ’ਚ ਜ਼ਿੱਪ ਡਿਟੇਲਿੰਗ, ਬਟਨ ਵਰਕ ਅਤੇ ਪਾਕੇਟਸ ਦੀ ਸਹੂਲਤ ਰਹਿੰਦੀ ਹੈ, ਜੋ ਇਸ ਨੂੰ ਫੰਕਸ਼ਨਲ ਅਤੇ ਫੈਸ਼ਨੇਬਲ ਦੋਵੇਂ ਬਣਾਉਂਦੀ ਹੈ। ਕੁਝ ਮਾਡਲਾਂ ’ਚ ਡਬਲ ਬਟਨ ਜਾਂ ਵੱਡੇ ਲੈਪਲਸ ਵੀ ਦੇਖੇ ਜਾ ਸਕਦੇ ਹਨ, ਜੋ ਲੁੱਕ ਨੂੰ ਹੋਰ ਨਿਖਾਰਦੇ ਹਨ।
ਕਲਰ ਆਪਸ਼ਨਜ਼ ਦੀ ਗੱਲ ਕਰੀਏ ਤਾਂ ਮੁਟਿਆਰਾਂ ਡਾਰਕ ਅਤੇ ਰਿਚ ਸ਼ੇਡਸ ਨੂੰ ਜ਼ਿਆਦਾ ਪਸੰਦ ਕਰ ਰਹੀਆਂ ਹਨ। ਬਲੈਕ, ਚਾਕਲੇਟ ਬ੍ਰਾਊਨ, ਮੈਰੂਨ, ਰੈੱਡ, ਬਲੂ ਅਤੇ ਹੋਰ ਗਹਿਰੇ ਰੰਗਾਂ ’ਚ ਇਹ ਕੋਟ ਮੁਹੱਈਆ ਹਨ। ਇਹ ਰੰਗ ਨਾ ਸਿਰਫ਼ ਠੰਡੇ ਮੌਸਮ ’ਚ ਸੂਟ ਕਰਦੇ ਹਨ ਸਗੋਂ ਹਰ ਆਊਟਫਿੱਟ ਦੇ ਨਾਲ ਖੂਬਸੂਰਤੀ ਨੂੰ ਵਧਾਉਂਦੇ ਹਨ। ਫਾਕਸ ਫਰ ਦਾ ਫੈਬ੍ਰਿਕ ਨਰਮ ਅਤੇ ਲਗਜ਼ਰੀ ਫੀਲ ਦਿੰਦਾ ਹੈ, ਜੋ ਇਸ ਨੂੰ ਹੋਰ ਕੋਟਾਂ ਤੋਂ ਅਲੱਗ ਬਣਾਉਂਦਾ ਹੈ। ਇਨ੍ਹਾਂ ਕੋਟਾਂ ਨੂੰ ਸਟਾਈਲ ਕਰਨ ’ਚ ਵੀ ਆਸਾਨੀ ਰਹਿੰਦੀ ਹੈ। ਇਨ੍ਹਾਂ ਨੂੰ ਸਵੈਟਰ, ਮਫ਼ਲਰ, ਗੌਗਲਜ਼ ਵਰਗੀਆਂ ਐਕਸੈਸਰੀਜ਼ ਦੇ ਨਾਲ ਪਹਿਨਿਆ ਜਾ ਸਕਦਾ ਹੈ। ਫੁੱਟਵੀਅਰ ’ਚ ਲਾਂਗ ਬੂਟਸ, ਸਪੋਰਟਸ ਸ਼ੂਜ਼ ਜਾਂ ਸਨੋ ਬੂਟਸ ਦਾ ਕੰਬੀਨੇਸ਼ਨ ਪਰਫੈਕਟ ਲੱਗਦਾ ਹੈ। ਕੈਜ਼ੂਅਲ ਲੁੱਕ ਲਈ ਜੀਨਜ਼ ਜਾਂ ਲੈਗਿੰਗਸ ਦੇ ਨਾਲ ਜਦਕਿ ਪਾਰਟੀ ਜਾਂ ਆਊਟਿੰਗ ਲਈ ਡ੍ਰੈੱਸ ਜਾਂ ਸਕਰਟ ਦੇ ਨਾਲ ਮੈਚ ਕੀਤਾ ਜਾ ਸਕਦਾ ਹੈ। ਫਾਕਸ ਫਰ ਕੋਟ ਦਾ ਫੈਸ਼ਨ ਕਦੇ ਪੁਰਾਣਾ ਨਹੀਂ ਪੈਂਦਾ। ਹਰ ਸਰਦੀਆਂ ’ਚ ਨਵੇਂ ਡਿਜ਼ਾਈਨ, ਕੱਟਸ ਅਤੇ ਟੈਕਸਚਰ ਆਉਂਦੇ ਹਨ। ਇਸ ਸੀਜ਼ਨ ਫਾਕਸ ਫਰ ਕੋਟ ਮੁਟਿਆਰਾਂ ਵਿਚਾਲੇ ਇਸ ਲਈ ਇੰਨਾ ਲੋਕਪ੍ਰਿਯ ਹੈ ਕਿਉਂਕਿ ਇਹ ਗਰਮਾਹਟ, ਸਟਾਈਲ ਅਤੇ ਕਿਊਟਨੈੱਸ ਦਾ ਪਰਫੈਕਟ ਬਲੈਂਡ ਹੈ। ਠੰਡ ’ਚ ਜਦੋਂ ਵੀ ਮੁਟਿਆਰਾਂ ਦਾ ਕੁਝ ਸਪੈਸ਼ਲ ਅਤੇ ਟ੍ਰੈਂਡੀ ਪਹਿਨਣ ਦਾ ਮਨ ਹੁੰਦਾ ਹੈ ਤਾਂ ਉਹ ਇਸ ਨੂੰ ਜ਼ਰੂਰ ਟ੍ਰਾਈ ਕਰਦੀਆਂ ਹਨ। ਫਾਕਸ ਫਰ ਕੋਟ ਕਈ ਮੁਟਿਆਰਾਂ ਦੀ ਬੈਸਟ ਚੁਆਇਸ ਬਣੇ ਹੋਏ ਹਨ। ਇਹ ਉਨ੍ਹਾਂ ਦੇ ਲੁੱਕ ਨੂੰ ਇੰਸਟੈਂਟਲੀ ਅੱਪਗ੍ਰੇਡ ਕਰ ਦਿੰਦਾ ਹੈ ਅਤੇ ਸਰਦੀਆਂ ਨੂੰ ਹੋਰ ਮਜ਼ੇਦਾਰ ਬਣਾ ਦਿੰਦਾ ਹੈ।
