ਲੈਸ ਟ੍ਰਿਮ ਟਾਪ ਮੁਟਿਆਰਾਂ ਨੂੰ ਦੇ ਰਹੇ ਹਨ ਸਟਾਈਲਿਸ਼ ਲੁੱਕ
Saturday, Mar 07, 2026 - 09:37 AM (IST)
ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਤੇ ਔਰਤਾਂ ਇੰਡੀਅਨ ਅਤੇ ਵੈਸਟਰਨ ਦੋਵੇਂ ਤਰ੍ਹਾਂ ਦੇ ਫੈਸ਼ਨ ਨੂੰ ਬਾਖੂਬੀ ਅਪਣਾਉਂਦੀਆਂ ਹਨ। ਉਹ ਅਜਿਹੀਆਂ ਡਰੈੱਸਾਂ ਅਤੇ ਟਾਪਸ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਭੀੜ ਤੋਂ ਵੱਖਰਾ ਦਿਖਾਉਣ। ਵੈਸਟਰਨ ਵੀਅਰ ’ਚ ਟਾਪਸ ਦਾ ਵਿਸ਼ੇਸ਼ ਸਥਾਨ ਹੈ, ਜਿੱਥੇ ਵੱਖ-ਵੱਖ ਡਿਜ਼ਾਈਨ, ਕੱਟਸ ਅਤੇ ਐਂਬੈਲਿਸ਼ਮੈਂਟਸ ਉਪਲਬਧ ਹੁੰਦੇ ਹਨ। ਇਨ੍ਹਾਂ ’ਚ ਲੈਸ ਵਰਕ ਵਾਲੇ ਟਾਪਸ ਹਮੇਸ਼ਾ ਤੋਂ ਟਾਪ ਫੇਵਰੇਟ ਰਹੇ ਹਨ। ਖਾਸ ਤੌਰ ’ਚ ਲੈਸ ਟ੍ਰਿਮ ਟਾਪਸ ਮੁਟਿਆਰਾਂ ਵਿਚਾਲੇ ਬਹੁਤ ਲੋਕਪ੍ਰਿਯ ਹਨ, ਕਿਉਂਕਿ ਇਨ੍ਹਾਂ ਦਾ ਲੈਸ ਟ੍ਰਿਮ ਵਰਕ ਇਨ੍ਹਾਂ ਨੂੰ ਬੇਹੱਦ ਆਕਰਸ਼ਕ ਅਤੇ ਕਿਊਟ ਲੁੱਕ ਦਿੰਦਾ ਹੈ। ਲੈਸ ਟ੍ਰਿਮ ਟਾਪਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਨ੍ਹਾਂ ’ਤੇ ਕੀਤਾ ਗਿਆ ਡੈਲੀਕੇਟ ਲੈਸ ਵਰਕ ਹੈ। ਇਹ ਟਾਪਸ ਆਮ ਤੌਰ ’ਤੇ ਨੈੱਕਲਾਈਨ, ਹੈਮਲਾਈਨ, ਸਲੀਵਜ਼ ਦੇ ਕਿਨਾਰਿਆਂ ਅਤੇ ਕਦੇ-ਕਦੇ ਫਰੰਟ ਜਾਂ ਬੈਕ ਪੈਨਲ ’ਤੇ ਲੈਸ ਟ੍ਰਿਮਿੰਗ ਨਾਲ ਸਜੇ ਹੁੰਦੇ ਹਨ।

ਕੁਝ ਡਿਜ਼ਾਈਨਾਂ ’ਚ ਫਰਿਲ ਸਲੀਵਜ਼ ’ਤੇ ਲੈਸ ਲਾਈ ਜਾਂਦੀ ਹੈ ਤੇ ਕੁਝ ’ਚ ਸ਼ਾਰਟ ਪੱਫ ਸਲੀਵਜ਼ ਜਾਂ ਆਫ-ਸ਼ੋਲਡਰ ਸਟਾਈਲ ’ਚ ਲੈਸ ਦੀ ਵਰਤੋਂ ਹੁੰਦੀ ਹੈ। ਫਰੰਟ ’ਚ ਫਲੋਰਲ ਮੋਟਿਫ ਜਾਂ ਜਿਓਮੈਟ੍ਰਿਕ ਪੈਟਰਨ ’ਤੇ ਲੈਸ ਟ੍ਰਿਮਿੰਗ ਇਨ੍ਹਾਂ ਨੂੰ ਹੋਰ ਵੀ ਸੁੰਦਰ ਬਣਾਉਂਦੀ ਹੈ। ਇਹ ਲੈਸ ਵਰਕ ਟਾਪ ਨੂੰ ਇਕ ਰੋਮਾਂਟਿਕ, ਸਵੀਟ ਅਤੇ ਗਰਲੀ ਅਪੀਅਰੈਂਸ ਦਿੰਦੀ ਹੈ, ਜਿਸ ਨਾਲ ਪਹਿਨਣ ਵਾਲੀ ਮੁਟਿਆਰ ਬੇਹੱਦ ਕਿਊਟ ਅਤੇ ਚਾਰਮਿੰਗ ਲੱਗਦੀ ਹੈ। ਇਹ ਟਾਪਸ ਸਕੂਲ-ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫਿਸ ਪ੍ਰੋਫੈਸ਼ਨਲਜ਼ ਅਤੇ ਪਾਰਟੀ ਲਵਰਸ ਤੱਕ ਸਾਰਿਆਂ ਨੂੰ ਸੂਟ ਕਰਦੇ ਹਨ। ਕੈਜ਼ੂਅਲ ਆਊਟਿੰਗ, ਕਾਲਜ ਫੰਕਸ਼ਨ, ਫ੍ਰੈਂਡਸ ਗੈਦਰਿੰਗ ਜਾਂ ਆਫਿਸ ਕੈਜ਼ੂਅਲ ਲਈ ਇਹ ਟਾਪਸ ਆਦਰਸ਼ ਹਨ। ਇਨ੍ਹਾਂ ਟਾਪਸ ਨੂੰ ਸਟਾਈਲ ਕਰਨ ਲਈ ਬਾਟਮਜ਼ ਦੇ ਢੇਰ ਸਾਰੇ ਬਦਲ ਹਨ। ਮੁਟਿਆਰਾਂ ਇਨ੍ਹਾਂ ਨੂੰ ਹਾਈ-ਵੇਸਟ ਜੀਨਸ, ਸਕਿਨੀ ਜੀਨਸ, ਕਾਰਗੋ ਪੈਂਟਸ, ਫਾਰਮਲ ਟਰਾਊਜ਼ਰਜ਼, ਡੈਨਿਮ ਸ਼ਾਰਟਸ, ਮਿੰਨੀ ਸਕਰਟਸ, ਮਿਡੀ ਸਕਰਟਸ, ਲੌਂਗ ਫਲੇਅਰਡ ਸਕਰਟਸ, ਪਲਾਜ਼ੋ, ਸ਼ਰਾਰਾ ਜਾਂ ਲੈਗਿੰਗਸ ਦੇ ਨਾਲ ਪੇਅਰ ਕਰਦੀਆਂ ਨਜ਼ਰ ਆਉਂਦੀਆਂ ਹਨ।
ਕੈਜ਼ੁਅਲ ਲੁੱਕ ਲਈ ਜੀਨਸ ਜਾਂ ਸ਼ਾਰਟਸ ਬੈਸਟ ਹਨ, ਜਦਕਿ ਸੈਮੀ-ਫਾਰਮਲ ਜਾਂ ਐਥਨਿਕ ਟੱਚ ਲਈ ਪਲਾਜ਼ੋ ਅਤੇ ਸ਼ਰਾਰਾ ਸ਼ਾਨਦਾਰ ਲੱਗਦੇ ਹਨ। ਅਸੈਸਰੀਜ਼ ਇਨ੍ਹਾਂ ਟਾਪਸ ਦੀ ਲੁੱਕ ਨੂੰ ਪੂਰਾ ਕਰਦੀਆਂ ਹਨ। ਸਟਾਈਲਿਸ਼ ਸਨਗਲਾਸਿਜ਼, ਕ੍ਰਾਸ ਬਾਡੀ ਬੈਗ, ਸਲਿੰਗ ਬੈਗ ਜਾਂ ਛੋਟੇ ਕਲੱਚ ਦੇ ਨਾਲ ਇਹ ਕਮਾਲ ਦੇ ਲੱਗਦੇ ਹਨ। ਜਿਊਲਰੀ ’ਚ ਲਾਂਗ ਡ੍ਰਾਪ ਈਅਰਰਿੰਗਸ, ਡੈਲੀਕੇਟ ਚੇਨ ਨੈੱਕਲੇਸ, ਪਤਲੇ ਬ੍ਰੈਸਲੇਟ ਜਾਂ ਸਟੇਟਮੈਂਟ ਰਿੰਗਸ ਚੰਗੇ ਕੰਬੀਨੇਸ਼ਨ ਬਣਾਉਂਦੇ ਹਨ। ਮਿਨੀਮਲ ਜਿਊਲਰੀ ਨਾਲ ਕਿਊਟ ਅਤੇ ਸਵੀਟ ਵਾਈਬ ਮਿਲਦੀ ਹੈ, ਜਦਕਿ ਬੋਲਡ ਪੀਸ ਨਾਲ ਪਾਰਟੀ ਰੈਡੀ ਲੁੱਕ ਆਉਂਦੀ ਹੈ। ਫੁੱਟਵੀਅਰ ’ਚ ਸਟ੍ਰੈਪੀ ਸੈਂਡਲਜ਼, ਹੀਲ ਸੈਂਡਲਜ਼, ਸਨੀਕਰਜ਼ ਜਾਂ ਲੋਫਰਜ਼ ਮੌਕੇ ਦੇ ਹਿਸਾਬ ਨਾਲ ਚੁਣੇ ਜਾ ਸਕਦੇ ਹਨ। ਲੈਸ ਟ੍ਰਿਮ ਟਾਪਸ ਮੁਟਿਆਰਾਂ ਨੂੰ ਇਕ ਕਿਊਟ, ਫੈਸ਼ਨੇਬਲ ਅਤੇ ਕਾਨਫੀਡੈਂਟ ਲੁੱਕ ਦਿੰਦੇ ਹਨ। ਇਹ ਟ੍ਰੈਂਡੀ ਹੋਣ ਦੇ ਨਾਲ-ਨਾਲ ਕੰਫਰਟੇਬਲ ਅਤੇ ਬਜਟ-ਫ੍ਰੈਂਡਲੀ ਵੀ ਹਨ। ਇਹ ਟਾਪਸ ਨਾ ਸਿਰਫ ਫੈਸ਼ਨ ਸਟੇਟਮੈਂਟ ਹਨ, ਸਗੋਂ ਮੁਟਿਆਰਾਂ ਦੀ ਪਰਸਨੈਲਿਟੀ ਨੂੰ ਵੀ ਨਿਖਾਰਦੇ ਹਨ।
