ਰੋਜ਼ਾਨਾ ਸ਼ਾਮ ਨੂੰ ਜਲਾਉਂਦੇ ਹੋ ਅਗਰਬੱਤੀ, ਤਾਂ ਹੋ ਸਕਦੇ ਹਨ ਇਹ ਨੁਕਸਾਨ

Wednesday, May 31, 2017 - 12:25 PM (IST)

ਜਲੰਧਰ— ਜੇਕਰ ਤੁਸੀਂ ਵੀ ਆਪਣੇ ਪੂਜਾ ਘਰ 'ਚ ਅਕਸਰ ਅਗਰਬੱਤੀ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਨੁਕਸਾਨਦਾਇਕ ਹੋ ਸਕਦਾ ਹੈ। ਜੀ ਹਾਂ, ਸ਼ਾਇਦ ਤੁਹਾਨੂੰ ਪਤਾ ਨਹੀ ਹੋਵੇਗਾ ਕਿ ਭਗਵਾਨ ਨੂੰ ਖੁੱਸ਼ ਕਰਨ ਦੇ ਲਈ ਜਲਾਈ ਜਾਣ ਵਾਲੀ ਅਗਰਬੱਤੀ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ। ਆਓ ਜਾਣਦੇ ਹਾਂ ਅਗਰਬੱਤੀ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ। 
1. ਅਗਰਬੱਤੀ ਨਾਲ ਸਾਹ ਕਿਰਿਆ 'ਚ ਪਰੇਸ਼ਾਨੀ
ਥੋੜ੍ਹੀ ਦੇਰ ਪਹਿਲਾਂ ਹੋਈ ਇਕ ਖੋਜ 'ਚ ਕਿਹਾ ਗਿਆ ਹੈ ਕਿ ਘਰਾਂ 'ਚ ਜਲਾਈ ਜਾਣ ਵਾਲੀ ਅਗਰਬੱਤੀ ਸਿਹਤ ਲਈ ਖਤਰਨਾਕ ਹੋ ਸਕਦੀ ਹੈ। ਅਗਰਬੱਤੀ ਜਲਾਉਣ ਨਾਲ ਹਵਾ 'ਚ ਕਾਰਬੋ ਮੋਨੋਆਕਸਾਈਡ ਫੈਲਦੀ ਹੈ। ਜਿਸ ਦੀ ਵਜ੍ਹਾ ਨਾਲ ਫੇਫੜਿਆਂ 'ਚ ਸੋਜ ਅਤੇ ਸਾਹ ਸੰਬੰਧੀ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ। 
2. ਚਮੜੀ ਦੀ ਐਲਰਜੀ
ਲੰਬੇ ਸਮੇਂ ਤੱਕ ਅਗਰਬੱਤੀ ਦਾ ਪ੍ਰਯੋਗ ਕਰਨ ਨਾਲ ਅੱਖਾਂ ਅਤੇ ਚਮੜੀ ਦੀ ਐਲਰਜੀ ਹੋ ਜਾਂਦੀ ਹੈ। ਇਸ 'ਚੋ ਨਿਕਲਣ ਵਾਲਾਂ ਧੂੰਆਂ ਅੱਖਾਂ 'ਚ ਜਲਨ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਸੰਵੇਦਨਸ਼ੀਲ ਚਮੜੀ ਵਾਲੇ ਲੋਕ ਜਦੋਂ ਇਸ ਧੂੰਏ ਦੇ ਸੰਪਰਕ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਖਾਰਿਸ਼ ਮਹਿਸੂਸ ਹੋਣ ਲੱਗਦੀ ਹੈ। 
3. ਦਿਮਾਗ ਦੇ ਰੋਗ
ਨਿਯਮਿਤ ਤੌਰ 'ਤੇ ਅਗਰਬੱਤੀ ਦਾ ਪ੍ਰਯੋਗ ਕਰਨ ਨਾਲ ਸਿਰਦਰਦ, ਭੁੱਲਣ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ। 
4. ਦਿਲ ਨੂੰ ਨੁਕਸਾਨ
ਅਗਰਬੱਤੀ ਦਾ ਧੂੰਆ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਲੰਬੇ ਸਮੇਂ ਤੱਕ ਅਗਰਬੱਤੀ ਦਾ ਪ੍ਰਯੋਗ ਕਰਨ ਨਾਲ ਦਿਲ ਦਾ ਰੋਗ ਹੋਣ ਦਾ ਡਰ ਰਹਿੰਦਾ ਹੈ।


Related News