ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਪੇਮੈਂਟ ਤਾਂ ਹੋ ਜਾਓ ਸਾਵਧਾਨ, ਸ਼ਾਤਰ ਠੱਗਾਂ ਨੇ ਲੱਭ ਲਿਆ ਠੱਗੀ ਦਾ ਨਵਾਂ ਤਰੀਕਾ

Monday, Sep 23, 2024 - 03:03 AM (IST)

ਫਿਰੋਜ਼ਪੁਰ (ਕੁਮਾਰ)– ਜੇਕਰ ਤੁਸੀਂ ਵੀ ਆਨਲਾਈਨ ਸ਼ਾਪਿੰਗ ਤੇ ਪੇਮੈਂਟ ਕਰਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਅੱਜ-ਕੱਲ੍ਹ ਆਨਲਾਈਨ ਧੋਖਾਦੇਹੀ ਆਮ ਗੱਲ ਹੋ ਗਈ ਹੈ। ਫਿਰੋਜ਼ਪੁਰ ਸ਼ਹਿਰ ਦੇ ਇਕ ਦੁਕਾਨਦਾਰ ਨਾਲ ਅਜਿਹੀ ਹੀ ਠੱਗੀ ਦੀ ਘਟਨਾ ਹੈ।

ਫਿਰੋਜ਼ਪੁਰ ਸ਼ਹਿਰ ਬਗਦਾਦੀ ਗੇਟ ਦੇ ਅੰਦਰ ਪਲਾਸਟਿਕ ਦੀਆਂ ਤਰਪਾਲਾਂ, ਰੱਸੇ ਆਦਿ ਸਾਮਾਨ ਦਾ ਕਾਰੋਬਾਰ ਕਰਦੇ ਇਕ ਵਪਾਰੀ ਅਮਿਤ ਕੁਮਾਰ ਗਰਗ ਨਾਲ ਆਨਲਾਈਨ ਮਾਲ ਭੇਜਣ ਦਾ ਝਾਂਸਾ ਦੇ ਕੇ ਠੱਗਾਂ ਨੇ ਕਰੀਬ 57 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਹੈ। ਇਸ ਧੋਖਾਦੇਹੀ ਦੇ ਸਬੰਧ 'ਚ ਅਮਿਤ ਕੁਮਾਰ ਗਰਗ ਵੱਲੋਂ ਸਾਈਬਰ ਕ੍ਰਾਈਮ ਸੈੱਲ ਫਿਰੋਜ਼ਪੁਰ ਨੂੰ ਸਬੂਤਾਂ ਦੇ ਨਾਲ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਹੈ ਕਿ ਇਨ੍ਹਾ ਠੱਗਾਂ ਖਿਲਾਫ ਕਾਰਵਾਈ ਕਰਦੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਸ ਦੇ ਪੈਸੇ ਵਾਪਸ ਦਿਵਾਏ ਜਾਣ।

PunjabKesari

ਇਹ ਜਾਣਕਾਰੀ ਦਿੰਦਿਆਂ ਅਮਿਤ ਕੁਮਾਰ ਗਰਗ ਨੇ ਦੱਸਿਆ ਕਿ ਉਸ ਦੀ ਗਰਗ ਸੇਲ ਦੇ ਨਾਂ ’ਤੇ ਪਲਾਸਟਿਕ ਦੀਆਂ ਤਰਪਾਲਾਂ ਅਤੇ ਰੱਸੇ ਆਦਿ ਸਾਮਾਨ ਵੇਚਣ ਦੀ ਦੁਕਾਨ ਹੈ। ਦੁਕਾਨਦਾਰ ਦੇ ਅਨੁਸਾਰ ਉਸ ਦੇ ਫੇਸਬੁੱਕ ਅਕਾਊਂਟ ਤੋਂ ਉਸ ਦਾ ਮੋਬਾਈਲ ਫੋਨ ਨੰਬਰ ਲੈ ਕੇ ਪਿਛਲੇ ਕੁਝ ਸਮੇਂ ਤੋਂ ਰੋਜ਼ਾਨਾ ਉਸ ਨੂੰ ਗੁੱਡ ਮਾਰਨਿੰਗ ਦੇ ਮੈਸੇਜ ਭੇਜੇ ਜਾ ਰਹੇ ਸਨ ਅਤੇ ਵਟਸਐਪ ’ਤੇ ਫੋਟੋਆਂ ਭੇਜਦੇ ਹੋਏ ਦੱਸਿਆ ਜਾ ਰਿਹਾ ਸੀ ਕਿ ਉਹ ਬਹੁਤ ਵਧੀਆ ਸਾਮਾਨ ਤਿਆਰ ਕਰਦੇ ਹਨ, ਇਸ ਲਈ ਵਾਜਬ ਕੀਮਤ ’ਤੇ ਇਕ ਵਾਰ ਉਨ੍ਹਾਂ ਤੋਂ ਸਾਮਾਨ ਮੰਗਵਾਇਆ ਜਾਵੇ।

ਇਹ ਵੀ ਪੜ੍ਹੋ- ਆਖਿਰ 'ਮਾਨ' ਦੀ ਟੀਮ ਵਿਚ ਹੋ ਹੀ ਗਈ ਲੁਧਿਆਣਾ ਦੇ ਵਿਧਾਇਕਾਂ ਦੀ ਐਂਟਰੀ, ਹੁਣ ਬਣਨਗੇ ਇਕੱਠੇ 2 ਮੰਤਰੀ

ਅਮਿਤ ਕੁਮਾਰ ਗਰਗ ਨੇ ਦੱਸਿਆ ਕਿ ਉਹ ਕਾਫੀ ਸਮਾਂ ਅਜਿਹੇ ਮੈਸਜਾਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਅਤੇ ਇਕ ਦਿਨ ਜਦੋਂ ਉਸ ਨੂੰ ਫੋਨ ਆਇਆ ਤਾਂ ਉਸ ਨੇ ਸਾਮਾਨ ਦੇ ਸੈਂਪਲ ਭੇਜਣ ਲਈ ਕਿਹਾ ਤਾਂ ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਗੱਲਾਂ ਵਿਚ ਉਲਝਾ ਕੇ ਉਸ ਤੋਂ ਕੁਝ ਸਾਮਾਨ ਦੇ ਆਰਡਰ ਲੈ ਲਏ ਅਤੇ ਉਸ ਨੇ ਪਟੇਲ ਗਰੁੱਪ ਆਫ ਇੰਡਸਟਰੀ ਨਾਂ ਦੇ ਬੈਂਕ ਖਾਤੇ ’ਚ ਗੂਗਲ ਪੇਅ ਦੁਆਰਾ 5000 ਰੁਪਏ ਜਮਾਂ ਕਰਵਾਏ ਅਤੇ ਉਸ ਤੋਂ ਬਾਅਦ 17 ਸਤੰਬਰ ਨੂੰ ਉਸ ਨੂੰ ਫਿਰ ਤੋਂ ਐੱਸ.ਬੀ.ਆਈ. ਦਾ ਅਕਾਊਂਟ ਨੰਬਰ ਦੇ ਕੇ ਉਸ ਤੋਂ 28000 ਰੁਪਏ ਅਤੇ ਫਿਰ 18 ਸਤੰਬਰ ਨੂੰ 23 ਹਜ਼ਾਰ ਰੁਪਏ ਅਤੇ 1000 ਰੁਪਏ ਲੇਬਰ ਬਿਲਟੀ ਦਾ ਖਰਚਾ ਅਕਾਊਂਟ ’ਚ ਪਵਾ ਲਿਆ।

PunjabKesari

ਉਨ੍ਹਾਂ ਦੱਸਿਆ ਕਿ 57 ਹਜ਼ਾਰ ਰੁਪਏ ਦੇਣ ਤੋਂ ਬਾਅਦ ਜਦ ਉਸ ਦਾ ਸਾਮਾਨ ਨਹੀਂ ਆਇਆ ਤਾਂ ਉਹ ਉਨ੍ਹਾਂ ਨੰਬਰਾਂ ’ਤੇ ਕਾਲ ਕਰ ਰਿਹਾ ਹੈ ਪਰ ਉਹ ਨੰਬਰ ਬੰਦ ਹਨ। ਅਮਿਤ ਕੁਮਾਰ ਨੇ ਦੱਸਿਆ ਕਿ ਹੁਣ ਉਸ ਨੂੰ ਪਤਾ ਲੱਗਾ ਹੈ ਕਿ ਉਸ ਨਾਲ ਆਨਲਾਈਨ ਠੱਗੀ ਹੋਈ ਹੈ। ਉਨ੍ਹਾਂ ਸਾਈਬਰ ਕਰਾਈਮ ਪੁਲਸ ਫਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਇਸ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਜਲਦੀ ਤੋਂ ਜਲਦੀ ਪਤਾ ਲਾਇਆ ਜਾਵੇ ਅਤੇ ਉਸ ਦੇ ਪੈਸੇ ਵਾਪਸ ਕਰਵਾਏ ਜਾਣ।

ਇਹ ਵੀ ਪੜ੍ਹੋ- ਫ਼ਰਜ਼ੀ ਡਿਗਰੀ, 40-40 ਲੱਖ ਰੁਪਏ ਤੇ ਹੋਰ ਪਤਾ ਨਹੀਂ ਕੀ ਕੁਝ ! ਅਮਰੀਕੀ ਵੀਜ਼ਾ ਦੇ ਨਾਂ 'ਤੇ ਇੰਝ ਹੋਈ ਕਰੋੜਾਂ ਦੀ ਠੱਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News