ਡਿਜੀਟਲ ਹੋਈ ਪੰਜਾਬ ਪੁਲਸ ; ਹੁਣ ਨਹੀਂ ਲਗਾਉਣੇ ਪੈਣਗੇ ਥਾਣਿਆ ਦੇ ਚੱਕਰ, ਆਨਲਾਈਨ ਭੇਜ ਸਕਦੇ ਹੋ ਸ਼ਿਕਾਇਤਾਂ

Wednesday, Sep 18, 2024 - 01:00 AM (IST)

ਜਲੰਧਰ (ਧਵਨ)– ਪੰਜਾਬ ਪੁਲਸ ਹੁਣ ਡਿਜੀਟਲ ਹੋ ਗਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਜੀਟਲਾਈਜ਼ੇਸ਼ਨ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਲੋਕਾਂ ਨੂੰ ਵਾਰ-ਵਾਰ ਥਾਣਿਆਂ ਦੇ ਚੱਕਰ ਲਾਉਣ ਤੋਂ ਛੁਟਕਾਰਾ ਮਿਲ ਜਾਵੇਗਾ। ਜਨਤਾ ਹੁਣ ਆਨਲਾਈਨ ਕਲਿੱਕ ਕਰ ਕੇ ਆਪਣੀਆਂ ਸ਼ਿਕਾਇਤਾਂ ਪੁਲਸ ਤਕ ਪਹੁੰਚਾ ਸਕਦੀ ਹੈ।

ਪੰਜਾਬ ਪੁਲਸ ਦੇ ਮੁਖੀ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਪੁਲਸ ਦੇ ਜਨਤਕ ਸ਼ਿਕਾਇਤ ਨਿਵਾਰਣ ਵਿਭਾਗ ਵੱਲੋਂ ਤਕਨੀਕ ਨੂੰ ਉਤਸ਼ਾਹ ਦਿੰਦੇ ਹੋਏ ਆਨਲਾਈਨ ਸ਼ਿਕਾਇਤਾਂ ਭੇਜਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਐਪਲੀਕੇਸ਼ਨ ਕੁਆਲਿਟੀ ਰਿਪੋਰਟਿੰਗ ਨੂੰ ਟ੍ਰੈਕ ਕਰਨ ਲਈ ਇਕ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਾਫਟਵੇਅਰ ਹੈ, ਜੋ ਸ਼ਿਕਾਇਤਾਂ ਨੂੰ ਸਮੇਂ ’ਤੇ ਨਜਿੱਠਣ ਅਤੇ ਟ੍ਰੈਕ ਕਰਨ ਲਈ ਸੁਪਰਵਾਈਜ਼ਰੀ ਡੈਸ਼ਬੋਰਡ ਮੁਹੱਈਆ ਕਰਵਾਉਂਦਾ ਹੈ। ਇਹ ਮਲਟੀਪਲ ਪੁੱਛਗਿੱਛ ਤੋਂ ਬਚਣ ਲਈ ਕਈ ਸ਼ਿਕਾਇਤਾਂ ਨੂੰ ਵੀ ਸ਼ਾਮਲ ਕਰਦਾ ਹੈ।

ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ; 24 ਘੰਟੇ 'ਚ 2 ਵਾਰ ਨਿਕਲੀ ਲਾਟਰੀ, ਫ਼ਿਰ ਵੀ ਚਿਹਰੇ 'ਤੇ ਛਾਈ ਉਦਾਸੀ, ਜਾਣੋ ਵਜ੍ਹਾ

ਮੁੱਖ ਮੰਤਰੀ ਨੇ ਆਸ ਪ੍ਰਗਟ ਕੀਤੀ ਕਿ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਅਤੇ ਸਰਕਾਰ ਸਹੀ ਢੰਗ ਨਾਲ ਲੋਕਾਂ ਦੀ ਸੇਵਾ ਕਰ ਸਕੇਗੀ। ਲੋਕ ਆਪਣੀਆਂ ਸ਼ਿਕਾਇਤਾ ਦਰਜ ਕਰਵਾਉਣ ਲਈ ਵੈੱਬਸਾਈਟ https://pgd.punjabpolice.gov.in ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੁਲਸ ਸਮੇਤ ਵੱਖ-ਵੱਖ ਵਿਭਾਗਾਂ ਵਿਚ ਸ਼ੁਰੂ ਕੀਤੇ ਗਏ ਸੁਧਾਰਾਂ ਕਾਰਨ ਹੀ ਅਜਿਹਾ ਸੰਭਵ ਹੋ ਸਕਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News