ਜਾਨਵਰ ਦੇ ਵੱਢੇ, ਚੱਟੇ ਜਾਂ ਖਰੋਚਾਂ ਨੂੰ ਅਣਦੇਖਿਆ ਕਰਨਾ ਹੋ ਸਕਦੈ ਜਾਨਲੇਵਾ!
Saturday, Sep 28, 2024 - 03:12 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਤਪਿੰਦਰਜੋਤ ਕੌਸ਼ਲ ਸਿਵਲ ਸਰਜਨ ਬਰਨਾਲਾ ਦੇ ਨਿਰਦੇਸ਼ਾਂ ਅਧੀਨ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ’ਚ ‘ਵਿਸ਼ਵ ਰੇਬੀਜ਼ ਦਿਵਸ’ ‘ਆਲ ਫਾਰ ਵੰਨ, ਵੰਨ ਹੈਲਥ ਫਾਰ ਆਲ’ ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ: ਲੱਤ ਨਾ ਹੋਣ ਦੇ ਬਾਵਜੂਦ ਬੁਲੰਦੀਆਂ ਵੱਲ ਕਦਮ ਵਧਾ ਰਿਹੈ ਜਲੰਧਰ ਦਾ ਕ੍ਰਿਕਟਰ ਵਿਕਰਮ, ਮੁਹੰਮਦ ਸਿਰਾਜ ਵੀ ਹੋਏ ਮੁਰੀਦ
ਡਾ. ਕੌਸ਼ਲ ਨੇ ਦੱਸਿਆ ਕਿ ਜਾਨਵਰ ਦੇ ਵੱਢੇ, ਚੱਟੇ ਜਾਂ ਖਰੋਚਾਂ ਨੂੰ ਕਦੀ ਅਣਦੇਖਾ ਨਹੀਂ ਕਰਨਾ ਚਾਹੀਦਾ ਸਗੋਂ ਕੁਝ ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਬਚਾਅ ਕੀਤਾ ਜਾ ਸਕਦਾ ਹੈ। ਜਿਵੇਂ ਹਲਕਾਅ ਤੋਂ ਬਚਾਅ ਲਈ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ, ਪਾਲਤੂ ਜਾਨਵਰ ਨੂੰ ਜ਼ਰੂਰਤ ਅਨੁਸਾਰ ਖੁਰਾਕ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾ ਦੇਣੀ ਚਾਹੀਦੀ ਹੈ, ਪਾਲਤੂ ਕੁੱਤੇ ਅਤੇ ਬਿੱਲੀ ਨੂੰ ਗਲੀਆਂ ਅਤੇ ਜਨਤਕ ਥਾਵਾਂ ’ਤੇ ਖੁੱਲ੍ਹਾ ਨਾ ਛੱਡੋ, ਜਾਨਵਰਾਂ ਦੁਆਰਾ ਵੱਢੇ ਜ਼ਖਮ ਨੂੰ ਸਾਬਣ ਅਤੇ ਚਲਦੇ ਪਾਣੀ ਜਾਂ ਮੌਕੇ ’ਤੇ ਉਪਲੱਬਧ ਡਿਸਇਨਫੈਕਟੈਂਟ ਨਾਲ ਤੁਰੰਤ ਧੋਣਾ ਚਾਹੀਦਾ ਹੈ।
ਡਾ. ਮੁਨੀਸ਼ ਕੁਮਾਰ ਜ਼ਿਲਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਨਵਰਾਂ ਦੇ ਕੱਟੇ ਜਾਣ ’ਤੇ ਇਲਾਜ ਲਈ ਟੀਕੇ ਸਰਕਾਰੀ ਜ਼ਿਲਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲ ਅਤੇ ਕਮਿਊਨਟੀ ਹੈਲਥ ਸੈਂਟਰਾਂ ’ਚ ਬਿਲਕੁਲ ਮੁਫਤ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਲਕਾਅ ਦੀ ਬੀਮਾਰੀ ਮਨੁੱਖਾਂ ਅਤੇ ਕੁੱਤੇ ਲਈ ਜਾਨਲੇਵਾ ਹੈ। ਜੇਕਰ ਕੁੱਤੇ ਨੂੰ ਹਲਕਾਅ ਦੀ ਬੀਮਾਰੀ ਹੋਵੇ ਤਾਂ ਉਸ ਦੇ ਵੱਢਣ ਨਾਲ ਵੀ ਹਲਕਾਅ ਦੀ ਬੀਮਾਰੀ ਹੋ ਸਕਦੀ ਹੈ। ਇਸ ਲਈ ਅਜਿਹੇ ਕੁੱਤੇ ਦੇ ਵੱਢੇ ਉਪਰੰਤ ਡਾਕਟਰੀ ਸਹਾਇਤਾ ਲਓ ਅਤੇ ਆਪਣਾ ਜੀਵਨ ਬਚਾਓ।
ਇਹ ਖ਼ਬਰ ਵੀ ਪੜ੍ਹੋ - MP ਗੁਰਮੀਤ ਸਿੰਘ ਮੀਤ ਹੇਅਰ ਸਣੇ 5 ਸਾਬਕਾ ਮੰਤਰੀਆਂ ਨੂੰ ਨੋਟਿਸ ਜਾਰੀ
ਇਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜ਼ਿਲਾ ਬੀ. ਸੀ. ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਕੁੱਤਿਆਂ ਨੂੰ ਕਦੇ ਵੀ ਤੰਗ ਨਾ ਕਰੋ ਅਤੇ ਉਨ੍ਹਾਂ ਨਾਲ ਦੁਰਵਿਹਾਰ ਨਾ ਕਰੋ ਅਤੇ ਆਪਣੇ ਮਾਪੇ ਅਧਿਆਪਕ ਅਤੇ ਦੋਸਤਾਂ ਨੂੰ ਯਾਦ ਕਰਵਾਓ ਕਿ ਹਰ ਸਾਲ ਕੁੱਤਿਆਂ ਦਾ ਟੀਕਾਕਰਨ ਕਰਵਾਓ ਤਾਂ ਜੋ ਹਲਕਾਅ ਦੀ ਬੀਮਾਰੀ ਨੂੰ ਰੋਕਿਆ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8