ਪੰਜਾਬ ਵਾਸੀਆਂ ਲਈ ਜਾਰੀ ਹੋਈ ਐਡਵਾਇਜ਼ਰੀ, ਹੋ ਜਾਓ ਸਾਵਧਾਨ

Friday, Sep 27, 2024 - 05:52 PM (IST)

ਲੁਧਿਆਣਾ (ਡੇਵਿਨ) : ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਰੈਬੀਜ਼ (ਹਲਕਾਅ) ਇਕ ਜਾਨਲੇਵਾ ਬੀਮਾਰੀ ਹੈ, ਰੈਬੀਜ਼ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਹੋ ਸਕਦੀ ਹੈ। ਜੇਕਰ ਕਿਸੇ ਨੂੰ ਕੋਈ ਵੀ ਜਾਨਵਰ ਜਿਵੇਂ ਕੁੱਤਾ, ਬਿੱਲੀ, ਚੂਹਾ, ਬਾਂਦਰ, ਚਮਗਿੱਦੜ, ਲੰਗੂਰ, ਖਰਗੋਸ਼, ਨਿਓਲਾ ਆਦਿ ਕੱਟ ਲੈਂਦਾ ਹੈ ਤਾਂ ਜ਼ਖਮ ਨੂੰ ਵਗਦੇ ਸਾਫ ਪਾਣੀ ਨਾਲ ਸਾਬਣ ਲਗਾ ਕੇ 15 ਮਿੰਟ ਲਈ ਧੋਵੋ। ਜ਼ਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰੋ। ਜ਼ਖਮ ਨੂੰ ਨੰਗੇ ਹੱਥ ਨਾ ਲਗਾਓ। ਜ਼ਖਮ ਉੱਪਰ ਤੇਲ, ਮਿਰਚ, ਨਿੰਬੂ, ਪੱਤੇ ਜਾਂ ਕਿਸੇ ਹੋਰ ਤਰ੍ਹਾਂ ਦਾ ਪਦਾਰਥ ਨਾ ਲਗਾਓ ਅਤੇ ਨਾ ਹੀ ਪੱਟੀ ਕਰੋ।

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਨੂੰ ਲੈ ਕੇ ਸਖ਼ਤ ਹੁਕਮ, ਉਮੀਦਵਾਰਾਂ ਲਈ ਜਾਰੀ ਹੋਇਆ ਵੱਡਾ ਫ਼ਰਮਾਨ

ਮਰੀਜ਼ ਨੂੰ ਜਲਦੀ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਮੁਕੰਮਲ ਟੀਕਾਕਰਨ ਕਰਵਾਓ। ਜੇਕਰ ਕਿਸੇ ਵਿਅਕਤੀ ਨੇ ਆਪਣੇ ਘਰ ’ਚ ਗਾਂ, ਮੱਝ, ਬੱਕਰੀ, ਘੋੜਾ ਅਤੇ ਗਧਾ ਆਦਿ ਜਾਨਵਰ ਪਾਲੇ ਹੋਏ ਹਨ, ਉਸ ਵਿਅਕਤੀ ਅਤੇ ਪਾਲੇ ਹੋਏ ਜਾਨਵਰਾਂ ਦੀ ਵੈਕਸੀਨੇਸ਼ਨ ਕਰਵਾਉਣੀ ਜ਼ਰੂਰੀ ਹੈ। ਹਲਕਾਈ ਮੱਝ ਜਾਂ ਗਾਂ ਦਾ ਦੁੱਧ ਪੀਤਾ ਹੈ, ਉਸ ਨੂੰ ਵੈਕਸੀਨ ਕਰਵਾਉਣੀ ਚਾਹੀਦੀ ਹੈ।

 

ਇਹ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਨੇ ਕਰ ਦਿੱਤੀ ਵੱਡੀ ਭਵਿੱਖਬਾਣੀ

ਰੈਬੀਜ਼ (ਹਲਕਾਅ) ਦਾ ਟੀਕਾਕਰਨ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਟੀ ਹੈਲਥ ਸੈਂਟਰਾਂ ’ਚ ਹਰ ਰੋਜ਼ ਮੁਫਤ ਕੀਤਾ ਜਾਂਦਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਆਪ ਨੂੰ ਜਾਨਵਰ ਦੇ ਕੱਟਣ ਤੋਂ ਬਚਾਅ ਕੇ ਰੱਖਿਆ ਜਾਵੇ। ਕਿਸੇ ਵੀ ਜਾਨਵਰ ਦੇ ਕੱਟਣ 'ਤੇ ਲਾਪ੍ਰਵਾਹੀ ਨਾ ਵਰਤੀ ਜਾਵੇ। ਮੁਕੰਮਲ ਟੀਕਾਕਰਨ ਕਰਵਾਇਆ ਜਾਵੇ, ਜਿਨ੍ਹਾਂ ਨੇ ਆਪਣੇ ਘਰਾਂ ’ਚ ਜਾਨਵਰ ਪਾਲੇ ਹਨ, ਉਨ੍ਹਾਂ ਦੀ ਮੁਕੰਮਲ ਵੈਕਸੀਨੇਸ਼ਨ ਕਰਵਾਈ ਜਾਵੇ। ਬੱਚਿਆਂ ਨੂੰ ਅਵਾਰਾ ਜਾਨਵਰਾਂ ਤੋਂ ਦੂਰ ਰਹਿਣ ਅਤੇ ਉਨ੍ਹਾਂ ਨਾਲ ਨਾ ਖੇਡਣ ਦੀ ਸਲਾਹ ਦਿੱਤੀ ਜਾਵੇ। ਸਿਹਤ ਵਿਭਾਗ ਵੱਲੋਂ ਹਲਕਾਅ ਤੋਂ ਬਚਾਅ ਸਬੰਧੀ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ।

 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Gurminder Singh

Content Editor

Related News