ਤੜਕੇ ਸਬਜ਼ੀ ਮੰਡੀ ਜਾਣ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀ ਹੈ ਵੱਡੀ ਵਾਰਦਾਤ

Tuesday, Sep 17, 2024 - 11:14 AM (IST)

ਫਿਰੋਜ਼ਪੁਰ (ਮਲਹੋਤਰਾ) : ਤੜਕੇ ਸਵੇਰੇ ਸਬਜ਼ੀ ਮੰਡੀ ਜਾਣ ਵਾਲੇ ਸਾਵਧਾਨ ਹੋ ਜਾਣ, ਕਿਉਂਕਿ ਸਰਦੀ ਦੀ ਰੁੱਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੁਟੇਰਿਆਂ ਨੇ ਮੰਡੀ 'ਚ ਜਾਣ ਵਾਲੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਤੜਕੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ 3 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।

ਇਹ ਵੀ ਪੜ੍ਹੋ : ਲੋਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਇਆ Alert, ਜ਼ਰਾ ਬਚ ਕੇ

ਦੱਸਣਯੋਗ ਹੈ ਕਿ ਜ਼ੀਰਾ ਗੇਟ ਤੋਂ ਸਬਜ਼ੀ ਮੰਡੀ ਰੋਡ 'ਤੇ ਤੜਕੇ ਸਬਜ਼ੀ ਮੰਡੀ ਜਾਣ ਵਾਲੇ ਵਪਾਰੀਆਂ, ਫੁਟਕਲ ਦੁਕਾਨਦਾਰਾਂ, ਰੇਹੜੀ ਚਾਲਕਾਂ ਅਤੇ ਆਮ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਸ਼ਮਸ਼ਾਨਘਾਟ ਦੇ ਕੋਲ ਕੋਈ ਆਬਾਦੀ ਨਹੀਂ ਹੈ ਅਤੇ ਅਜਿਹੇ ਸਟਾਪ ’ਤੇ ਪਹਿਲਾਂ ਵੀ ਵਪਾਰੀਆਂ ਅਤੇ ਆਮ ਲੋਕਾਂ ਨਾਲ ਲੁੱਟ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਨੇ ਕਰ 'ਤਾ ਵੱਡਾ ਖ਼ੁਲਾਸਾ, ਇੰਝ ਬਣਾਈ ਧਮਾਕੇ ਦੀ ਯੋਜਨਾ

ਸੋਮਵਾਰ ਫਿਰ ਅਣਪਛਾਤੇ ਲੁਟੇਰਿਆਂ ਨੇ ਸਬਜ਼ੀ ਮੰਡੀ ਜਾ ਰਹੇ ਤਿੰਨ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਕੋਲੋਂ ਨਕਦੀ ਅਤੇ ਫੋਨ ਖੋਹ ਲਏ। ਥਾਣਾ ਸਿਟੀ ਪੁਲਸ ਤੋਂ ਪੀੜਤਾਂ ਨੇ ਮੁਲਜ਼ਮਾਂ ਦਾ ਪਤਾ ਲਾਉਣ ਤੇ ਉਨ੍ਹਾਂ ਨੂੰ ਨਿਆਂ ਦੁਆਉਣ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News