ਵਿਗਿਆਨ ਨੂੰ ਰੋਜ਼ਾਨਾ ਜੀਵਨ ਨਾਲ ਜੋੜਣਾ ਸਿਖਣਗੇ ਅਧਿਆਪਕ

Monday, Sep 23, 2024 - 03:46 PM (IST)

ਵਿਗਿਆਨ ਨੂੰ ਰੋਜ਼ਾਨਾ ਜੀਵਨ ਨਾਲ ਜੋੜਣਾ ਸਿਖਣਗੇ ਅਧਿਆਪਕ

ਲੁਧਿਆਣਾ (ਵਿੱਕੀ): ਪੰਜਾਬ ਦੀ ਸਟੇਟ ਕੌਂਸਲ ਫਾਰ ਰਿਸਰਚ ਐਂਡ ਟ੍ਰੇਨਿੰਗ (ਐੱਸ.ਸੀ.ਈ.ਆਰ.ਟੀ.) ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ) ਨੂੰ ਪੱਤਰ ਜਾਰੀ ਕਰਕੇ ਸੂਚਿਤ ਕੀਤਾ ਹੈ ਕਿ NCERT ਨਵੀਂ ਦਿੱਲੀ ਵੱਲੋਂ ਮਿਡਲ ਸਕੂਲਾਂ ਵਿਚ ਸਾਇੰਸ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਇਕ ਵਿਸ਼ੇਸ਼ ਆਨਲਾਈਨ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ! ਰੋਜ਼ ਕਰਨਾ ਪਵੇਗਾ ਇਹ ਕੰਮ

ਇਹ ਕੋਰਸ 'ਹੈਂਡ ਆਨ' ਅਤੇ ਜਾਂਚ ਅਧਾਰਤ ਅਧਿਆਪਨ ਵਿਧੀਆਂ 'ਤੇ ਅਧਾਰਤ ਹੈ, ਜਿਸ ਵਿਚ ਵਿਗਿਆਨ ਨੂੰ ਰੋਜ਼ਾਨਾ ਜੀਵਨ ਨਾਲ ਵਿਗਿਆਨ ਨੂੰ ਜੋੜਨ 'ਤੇ ਜ਼ੋਰ ਦਿੱਤਾ ਜਾਵੇਗਾ। 40 ਹਫ਼ਤਿਆਂ ਤਕ ਚੱਲਣ ਵਾਲੇ ਇਸ ਕੋਰਸ ਵਿਚ 40 ਮੌਡਿਊਲ ਸ਼ਾਮਲ ਹਨ, ਜਿਸ ਵਿਚ ਹਰ ਇਕ ਮਾਡਿਊਲ ਨੂੰ ਇਕ ਹਫ਼ਤੇ ਵਿਚ ਪੂਰਾ ਕਰਨਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਲੱਗ ਗਿਆ ਲੰਮਾ ਜਾਮ

ਰਜਿਸਟ੍ਰੇਸ਼ਨ ਪ੍ਰਕਿਰਿਆ 19 ਅਕਤੂਬਰ ਤੋਂ ਸ਼ੁਰੂ ਹੋਵੇਗੀ ਅਤੇ ਕੋਰਸ 21 ਅਕਤੂਬਰ, 2024 ਤੋਂ 10 ਅਗਸਤ, 2025 ਤਕ ਚੱਲੇਗਾ। ਦਿਲਚਸਪੀ ਰੱਖਣ ਵਾਲੇ ਅਧਿਆਪਕ NCERT ਦੀ ਵੈੱਬਸਾਈਟ 'ਤੇ ਜਾ ਕੇ ਅਤੇ 2000 ਰੁਪਏ ਦੀ ਇਕਮੁਸ਼ਤ ਫੀਸ ਅਦਾ ਕਰਕੇ ਕੋਰਸ ਲਈ ਰਜਿਸਟਰ ਕਰ ਸਕਦੇ ਹਨ। ਕੋਰਸ ਪੂਰਾ ਕਰਨ ਤੋਂ ਬਾਅਦ NCERT ਦੁਆਰਾ ਈ-ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News