ਪੰਜਾਬ ਵਾਸੀ ਹੋ ਜਾਣ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ

Wednesday, Sep 25, 2024 - 06:27 PM (IST)

ਪੰਜਾਬ ਵਾਸੀ ਹੋ ਜਾਣ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਖ਼ਬਰ

ਮੁੱਲਾਂਪੁਰ ਦਾਖਾ (ਕਾਲੀਆ) : ਪਹਿਲਾਂ ਤਾਂ ਲੋਕ ਚੋਰਾਂ, ਸਨੈਚਰਾਂ ਤੇ ਝਪਟਮਾਰਾਂ ਤੋਂ ਦੁਖੀ ਸਨ ਅਤੇ ਆਪਣਾ ਹਰ ਪੱਖੋਂ ਬਚਾਅ ਕਰਨ ਲਈ ਸਾਵਧਾਨ ਰਹਿੰਦੇ ਸਨ। ਹੁਣ ਲੁਟੇਰਿਆਂ ਨੇ ਆਪਣਾ ਭੇਸ ਬਦਲਦਿਆਂ ਕੱਪੜਿਆਂ ਦੇ ਵਪਾਰੀ ਬਣ ਕੇ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਇਹ ਫੇਰੀ ਵਾਲੇ ਹੀ ਲੱਗਣ। ਅਜਿਹਾ ਹੀ ਕਾਂਡ ਅੱਜ ਵਾਪਰਿਆ ਹੈ ਪਿੰਡ ਹਸਨਪੁਰ ਵਿਖੇ ਜਿੱਥੇ ਦੋ ਫੇਰੀ ਵਾਲਿਆਂ ਨੇ ਨੂੰਹ-ਸੱਸ ਨੂੰ ਕੋਈ ਚੀਜ਼ ਸੁੰਘਾ ਕੇ ਉਨ੍ਹਾਂ ਦੀਆਂ ਵਾਲੀਆਂ ਲਾਹ ਲਈਆਂ ਅਤੇ ਕਰੀਬ 11,500 ਰੁਪਏ ਲੁੱਟ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਸਿੱਖਿਆ ਮੰਤਰੀ ਨੇ ਕੀਤਾ ਵੱਡਾ ਐਲਾਨ

ਪਿੰਡ ਹਸਨਪੁਰ ਦੇ ਮਨਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਥਾਣਾ ਦਾਖਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਦੋ ਕੱਪੜੇ ਵੇਚਣ ਵਾਲੇ ਉਨ੍ਹਾਂ ਦੇ ਪਿੰਡ ਵਿਚ ਆਏ, ਉਸਦੀ ਮਾਂ ਤੇ ਦਾਦੀ ਘਰ ਵਿਚ ਮੌਜੂਦ ਸੀ। ਉਨ੍ਹਾਂ ਨੂੰ ਕੱਪੜੇ ਦਿਖਾਉਣ ਲੱਗ ਪਏ ਅਤੇ ਉਨ੍ਹਾਂ ਦੀਆਂ ਨਜ਼ਰਾਂ ਕੰਨਾਂ ਵਿਚ ਪਈਆਂ ਵਾਲੀਆਂ ਅਤੇ ਕੋਲ ਨਗਦੀ 'ਤੇ ਪਈ ਤਾਂ ਉਨ੍ਹਾਂ ਨੇ ਦੋਵਾਂ ਨੂੰ ਕੁਝ ਸੰਘਾ ਦਿੱਤਾ। ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿਚ ਹੋ ਗਈਆਂ ਤਾਂ ਉਹ ਲੁਟੇਰੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਕਰੀਬ 11,500 ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਅਸਿਸਟੈਂਟ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਹਰੀ ਝੰਡੀ

ਇਹ ਵਾਰਦਾਤ ਕਰੀਬ 12 ਵਜੇ ਦੁਪਹਿਰ ਦੀ ਹੈ। ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਹ ਖੁਦ ਘਰ ਪਹੁੰਚੇ ਤਾਂ ਮਾਂ ਤੇ ਦਾਦੀ ਨੂੰ ਡਾਵਾਂ ਡੋਲ ਹੁੰਦਿਆਂ ਵੇਖਿਆ। ਦੋਵਾਂ ਲੁਟੇਰਿਆਂ ਦੀ ਕਰਤੂਤ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਪਿੰਡ ਵਾਸੀਆਂ ਨੇ ਲੁਟੇਰਿਆਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਨਾ-ਕਾਮਯਾਬ ਰਹੇ। ਮਨਪ੍ਰੀਤ ਸਿੰਘ ਹਸਨਪੁਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕੋਈ ਫੇਰੀ ਵਾਲਾ ਬਾਹਰਲਾ ਬੰਦਾ ਸਮਾਨ ਵੇਚਣ ਪਿੰਡ ਵਿਚ ਆਉਂਦਾ ਹੈ ਤਾਂ ਉਸ ਕੋਲੋਂ ਸਮਾਨ ਨਾ ਖਰੀਦੋ ਅਤੇ ਨਾ ਹੀ ਘਰ ਅੰਦਰ ਵਾੜੋ ਕਿਉਂਕਿ ਹੁਣ ਫੇਰੀ ਵਾਲਿਆਂ ਦੇ ਭੇਸ ਵਿਚ ਲੁਟੇਰੇ ਚਿੱਟੇ ਦਿਨ ਘੁੰਮ ਰਹੇ ਹਨ।

ਇਹ ਵੀ ਪੜ੍ਹੋ : ਇਕ ਹੋਰ ਮਾਂ ਦੇ ਪੁੱਤ ਨੂੰ ਖਾ ਗਿਆ ਕੈਨੇਡਾ, ਧਾਹਾਂ ਮਾਰ ਬੋਲਿਆ ਪਿਤਾ 'ਕੀ ਸੋਚਿਆ ਸੀ ਕੀ ਹੋ ਗਿਆ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Gurminder Singh

Content Editor

Related News