ਹੋਟਲ ਦੇ ਕਮਰਿਆਂ ''ਚ ਕਿਉਂ ਵਿਛਾਈਆਂ ਜਾਂਦੀਆਂ ਹਨ ਚਿੱਟੀਆਂ ਚਾਦਰਾਂ? ਸੱਚ ਜਾਣ ਕੇ ਰਹਿ ਜਾਓਗੇ ਹੈਰਾਨ

Thursday, Nov 06, 2025 - 04:00 PM (IST)

ਹੋਟਲ ਦੇ ਕਮਰਿਆਂ ''ਚ ਕਿਉਂ ਵਿਛਾਈਆਂ ਜਾਂਦੀਆਂ ਹਨ ਚਿੱਟੀਆਂ ਚਾਦਰਾਂ? ਸੱਚ ਜਾਣ ਕੇ ਰਹਿ ਜਾਓਗੇ ਹੈਰਾਨ

ਵੈੱਬ ਡੈਸਕ- ਅਕਸਰ ਅਸੀਂ ਆਪਣੇ ਘਰਾਂ ਵਿੱਚ ਵੱਖ-ਵੱਖ ਰੰਗਾਂ ਦੀਆਂ ਚਾਦਰਾਂ ਦੀ ਵਰਤੋਂ ਕਰਦੇ ਹਾਂ, ਪਰ ਇਹ ਕੋਸ਼ਿਸ਼ ਕਰਦੇ ਹਾਂ ਕਿ ਸਫੇਦ ਰੰਗ ਦੀ ਚਾਦਰ ਦੀ ਵਰਤੋਂ ਤੋਂ ਬਚਿਆ ਜਾਵੇ। ਕਿਉਂਕਿ ਚਿੱਟੀਆਂ ਚਾਦਰਾਂ ਆਸਾਨੀ ਨਾਲ ਗੰਦੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਤੋਂ ਦਾਗ਼ ਛੁਡਾਉਣਾ ਵੀ ਮੁਸ਼ਕਲ ਹੁੰਦਾ ਹੈ। ਪਰ ਜੇਕਰ ਤੁਸੀਂ ਕਿਸੇ ਵੀ ਹੋਟਲ, ਚਾਹੇ ਉਹ ਪੰਜ ਸਿਤਾਰਾ ਹੋਵੇ ਜਾਂ ਆਮ ਵਿੱਚ ਜਾਂਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਬਿਸਤਰਿਆਂ 'ਤੇ ਹਮੇਸ਼ਾ ਸਫੇਦ ਰੰਗ ਦੀਆਂ ਚਾਦਰਾਂ ਅਤੇ ਤੌਲੀਏ ਹੀ ਵਰਤੇ ਜਾਂਦੇ ਹਨ।
ਹੋਟਲਾਂ ਵਿੱਚ ਚਿੱਟੇ ਰੰਗ ਦੀ ਵਰਤੋਂ ਦੇ ਪਿੱਛੇ ਕਈ ਦਿਲਚਸਪ ਅਤੇ ਵਿਹਾਰਕ ਕਾਰਨ ਹਨ। ਇਨ੍ਹਾਂ ਵਿੱਚ ਸਫ਼ਾਈ ਤੋਂ ਲੈ ਕੇ ਮਨੋਵਿਗਿਆਨਕ ਅਤੇ ਆਰਥਿਕ ਕਾਰਨ ਸ਼ਾਮਲ ਹਨ।
ਚਿੱਟੀਆਂ ਚਾਦਰਾਂ ਦੀ ਵਰਤੋਂ ਦੇ ਮੁੱਖ ਕਾਰਨ:
ਸਫ਼ਾਈ ਦਾ ਪ੍ਰਮਾਣ ਅਤੇ ਵਿਸ਼ਵਾਸ:

ਜਦੋਂ ਕੋਈ ਵਿਅਕਤੀ ਕਿਤੇ ਘੁੰਮਣ ਜਾਂਦਾ ਹੈ ਤਾਂ ਉਸ ਦੀ ਮੁੱਖ ਚਿੰਤਾ ਇਹ ਹੁੰਦੀ ਹੈ ਕਿ ਰਹਿਣ ਵਾਲੀ ਜਗ੍ਹਾ ਸਾਫ਼-ਸੁਥਰੀ ਹੋਵੇ। ਹੋਟਲਾਂ ਵਿੱਚ ਵਿਛਾਈਆਂ ਸਫੇਦ ਚਾਦਰਾਂ ਸਫਾਈ ਦਾ ਪ੍ਰਮਾਣ ਦਿੰਦੀਆਂ ਹਨ। ਇਹ ਦਰਸਾਉਂਦੀਆਂ ਹਨ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਹੈ ਅਤੇ ਇਹ ਕਿਸੇ ਹੋਰ ਨੇ ਹਾਲੇ ਤੱਕ ਵਰਤੀਆਂ ਨਹੀਂ ਹਨ। ਹੋਰ ਰੰਗਾਂ ਦੀਆਂ ਚਾਦਰਾਂ 'ਤੇ ਗੰਦਗੀ ਛੁਪ ਸਕਦੀ ਹੈ, ਪਰ ਸਫੇਦ ਚਾਦਰਾਂ 'ਤੇ ਇਸ ਨੂੰ ਲੁਕਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸੇ ਤਰ੍ਹਾਂ, ਸਫੇਦ ਤੌਲੀਏ ਵੀ ਇਹ ਸੰਕੇਤ ਦਿੰਦੇ ਹਨ ਕਿ ਹੋਟਲ ਵਿੱਚ ਹਾਈਜੀਨ ਦਾ ਖਿਆਲ ਰੱਖਿਆ ਜਾ ਰਿਹਾ ਹੈ।
ਧੋਣ ਵਿੱਚ ਆਸਾਨੀ ਅਤੇ ਪੈਸੇ ਦੀ ਬੱਚਤ
ਹੋਟਲਾਂ ਵਿੱਚ ਰੰਗ-ਬਿਰੰਗੀਆਂ ਚਾਦਰਾਂ ਅਤੇ ਤੌਲੀਆਂ ਨੂੰ ਧੋਣ ਵੇਲੇ ਉਨ੍ਹਾਂ ਦਾ ਰੰਗ ਨਿਕਲਣ ਦਾ ਡਰ ਰਹਿੰਦਾ ਹੈ। ਇਸ ਦੇ ਉਲਟ, ਚਿੱਟੇ ਰੰਗ ਦੀਆਂ ਚਾਦਰਾਂ ਨੂੰ ਇਕੱਠੇ ਧੋਤਾ ਜਾ ਸਕਦਾ ਹੈ। ਨਾਲ ਹੀ, ਜੇਕਰ ਦੂਜੇ ਰੰਗਾਂ ਦੀਆਂ ਚਾਦਰਾਂ ਨੂੰ ਵਾਰ-ਵਾਰ ਧੋਤਾ ਜਾਵੇ, ਤਾਂ ਉਨ੍ਹਾਂ ਦਾ ਰੰਗ ਹਲਕਾ ਪੈਣ ਲੱਗਦਾ ਹੈ ਅਤੇ ਉਹ ਪੁਰਾਣੀਆਂ ਲੱਗਣ ਲੱਗਦੀਆਂ ਹਨ, ਜਿਸ ਕਾਰਨ ਨਵੀਆਂ ਖਰੀਦਣੀਆਂ ਪੈਂਦੀਆਂ ਹਨ। ਚਿੱਟੇ ਰੰਗ ਦੇ ਹੋਣ ਕਾਰਨ ਅਜਿਹਾ ਨਹੀਂ ਕਰਨਾ ਪੈਂਦਾ, ਜਿਸ ਨਾਲ ਹੋਟਲਾਂ ਦਾ ਕਾਫ਼ੀ ਪੈਸਾ ਬਚਦਾ ਹੈ।
ਦਾਗ਼ ਹਟਾਉਣ ਲਈ ਬਲੀਚ ਦੀ ਵਰਤੋਂ
ਚਿੱਟੇ ਰੰਗ ਦੀਆਂ ਚਾਦਰਾਂ ਜਾਂ ਤੌਲੀਆਂ 'ਤੇ ਲੱਗੇ ਜ਼ਿੱਦੀ ਦਾਗ਼ਾਂ ਨੂੰ ਬਲੀਚ ਦੀ ਮਦਦ ਨਾਲ ਆਸਾਨੀ ਨਾਲ ਹਟਾਇਆ ਜਾ ਸਕਦਾ ਹੈ। ਹੋਰ ਰੰਗਾਂ ਦੇ ਕੱਪੜਿਆਂ 'ਤੇ ਬਲੀਚ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਮਾਨਸਿਕ ਸ਼ਾਂਤੀ ਅਤੇ ਆਰਾਮ
ਕਲਰ ਸਾਈਕੋਲੋਜੀ (ਰੰਗ ਮਨੋਵਿਗਿਆਨ) ਅਨੁਸਾਰ, ਸਫੇਦ ਰੰਗ ਦੇਖ ਕੇ ਲੋਕ ਸ਼ਾਂਤੀ ਅਤੇ ਆਰਾਮ ਦਾ ਅਨੁਭਵ ਕਰਦੇ ਹਨ। ਇਸ ਲਈ ਮਹਿਮਾਨਾਂ ਨੂੰ ਕਮਰੇ ਵਿੱਚ ਵਧੀਆ ਅਤੇ ਆਰਾਮਦਾਇਕ ਮਹਿਸੂਸ ਕਰਵਾਉਣ ਲਈ ਸਫੇਦ ਚਾਦਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਅੰਦਰੂਨੀ ਸਜਾਵਟ ਨਾਲ ਮੇਲ
ਸਫੇਦ ਰੰਗ ਕਿਸੇ ਵੀ ਤਰ੍ਹਾਂ ਦੇ ਅੰਦਰੂਨੀ ਡਿਜ਼ਾਈਨ (Interior Design) ਦੇ ਨਾਲ ਚੰਗਾ ਲੱਗਦਾ ਹੈ। ਇਸ ਕਾਰਨ ਇਹ ਹੋਟਲ ਦੇ ਕਮਰਿਆਂ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਵਿੱਚ ਮਦਦ ਕਰਦਾ ਹੈ।
ਇਸ ਲਈ ਚਿੱਟੇ ਰੰਗ ਦੀਆਂ ਚਾਦਰਾਂ ਦੀ ਵਰਤੋਂ ਸਿਰਫ਼ ਸਫ਼ਾਈ ਤੱਕ ਸੀਮਤ ਨਹੀਂ ਹੈ, ਸਗੋਂ ਇਹ ਮਹਿਮਾਨਾਂ ਨੂੰ ਮਨੋਵਿਗਿਆਨਕ ਤੌਰ 'ਤੇ ਵਧੇਰੇ ਭਰੋਸਾ ਅਤੇ ਆਰਾਮ ਦੇਣ ਦੀ ਇੱਕ ਰਣਨੀਤੀ ਹੈ।


author

Aarti dhillon

Content Editor

Related News