ਆਯੁਰਵੇਦ ਔਸ਼ਧੀ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ
Wednesday, Apr 30, 2025 - 12:21 PM (IST)

ਹੈਲਥ ਡੈਸਕ - ਮਿਸ਼ਰੀ, ਜਿਸ ਨੂੰ ਅੰਗਰੇਜ਼ੀ ’ਚ Rock Sugar ਜਾਂ Crystal Sugar ਆਖਿਆ ਜਾਂਦਾ ਹੈ, ਭਾਰਤੀ ਪਰੰਪਰਾਵਾਂ ’ਚ ਸਿਰਫ਼ ਮਿੱਠਾਸ ਦੇਣ ਵਾਲੀ ਚੀਜ਼ ਨਹੀਂ ਰਹੀ, ਸਗੋਂ ਸਿਹਤ ਲਈ ਇਕ ਲਾਭਕਾਰੀ ਔਸ਼ਧੀ ਵਜੋਂ ਵੀ ਜਾਣੀ ਜਾਂਦੀ ਹੈ। ਇਹ ਆਮ ਤੌਰ 'ਤੇ ਸੌਂਫ ਨਾਲ ਮਿਲਾ ਕੇ ਖਾਣ ਤੋਂ ਬਾਅਦ ਵਰਤੀ ਜਾਂਦੀ ਹੈ ਪਰ ਆਯੁਰਵੇਦ ਅਨੁਸਾਰ ਇਸ ’ਚ ਕਈ ਅਜਿਹੇ ਗੁਣ ਹਨ ਜੋ ਗਲਾ, ਹਾਜ਼ਮਾ, ਤਾਕਤ ਅਤੇ ਮਨ ਦੀ ਸ਼ਾਂਤੀ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਮਿਸ਼ਰੀ ਦੇ ਸਹੀ ਢੰਗ ਨਾਲ ਸੇਵਨ ਨਾਲ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਸੁਖ-ਸਹੂਲਤ ਤੇ ਸਿਹਤ ਦੋਹਾਂ ਨੂੰ ਸੰਤੁਲਿਤ ਕਰ ਸਕਦੇ ਹਾਂ।
ਮਿਸ਼ਰੀ ਖਾਣ ਦੇ ਫਾਇਦੇ :-
ਗਲੇ ਲਈ ਲਾਭਕਾਰੀ
- ਖੰਘ ਜਾਂ ਗਲੇ ਦੀ ਖਰਾਸ਼ ਹੋਣ 'ਤੇ ਮਿਸ਼ਰੀ ਚੁਸਣ ਨਾਲ ਆਰਾਮ ਮਿਲਦਾ ਹੈ।
ਮੂੰਹ ਦੀ ਬਦਬੂ ਕਰੇ ਦੂਰ
- ਸੌਂਫ ਦੇ ਨਾਲ ਮਿਸ਼ਰੀ ਖਾਣ ਨਾਲ ਮੂੰਹ ਦੀ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਬਦਬੂ ਦੂਰ ਹੁੰਦੀ ਹੈ।
ਤਾਕਤ ਵਧਾਉਂਦੀ ਹੈ
- ਇਹ ਊਰਜਾ ਦਾ ਚੰਗਾ ਸਰੋਤ ਹੈ। ਥਕਾਵਟ ਜਾਂ ਕੰਮ ਤੋਂ ਬਾਅਦ ਇਹ ਤਾਜ਼ਗੀ ਦਿੰਦੀ ਹੈ।
ਹਾਜ਼ਮੇ ’ਚ ਮਦਦਗਾਰ
- ਖਾਣ ਤੋਂ ਬਾਅਦ ਮਿਸ਼ਰੀ ਸੌਂਫ ਦੇ ਨਾਲ ਲੈਣ ਨਾਲ ਹਾਜ਼ਮਾ ਸੁਧਰਦਾ ਹੈ।
ਮਾਨਸਿਕ ਤਣਾਅ ਘਟਾਉਂਦੀ ਹੈ
- ਮਿਸ਼ਰੀ ’ਚ ਕੁਝ ਐਨਟੀ-ਡਿਪ੍ਰੈਸ਼ਨ ਗੁਣ ਵੀ ਮੌਜੂਦ ਹੁੰਦੇ ਹਨ, ਜੋ ਮਨ ਨੂੰ ਸ਼ਾਂਤ ਕਰਨ ’ਚ ਮਦਦ ਕਰਦੇ ਹਨ।
ਨਕਸੀਰ ਫੁੱਟਣ ਤੋਂ ਰੋਕੇ
- ਗਰਮੀ ਦੇ ਮੌਸਮ ’ਚ ਮਿਸ਼ਰੀ ਦੇ ਪਾਣੀ ਜਾਂ ਸ਼ਰਬਤ ਦਾ ਸੇਵਨ ਨਕਸੀਰ ਰੋਕਣ ’ਚ ਮਦਦ ਕਰਦਾ ਹੈ।
ਦੰਦਾਂ ਨੂੰ ਚਮਕਾਵੇ ਤੇ ਚਿਹਰੇ ਨੂੰ ਨਿਖਾਰੇ
- ਮਿਸ਼ਰੀ ’ਚ ਕੁਦਰਤੀ ਕਲੀਂਜਰ ਗੁਣ ਹੁੰਦੇ ਹਨ ਜੋ ਦੰਦਾਂ ਦੀ ਚਮਕ ਅਤੇ ਸਕਿਨ ਦੀ ਨਿਖਾਰ ਕੇ ਰੱਖਦੇ ਹਨ।