ਬਰਸਾਤੀ ਮੌਸਮ ''ਚ ਚਿਪਚਿਪੇ ਵਾਲਾਂ ਤੋਂ ਆ ਰਹੀ ਬਦਬੂ ਤਾਂ ਅਪਣਾਓ ਇਹ ਦੇਸੀ ਨੁਸਖ਼ਾ, ਮਿਲੇਗਾ ਫ਼ਾਇਦਾ
Monday, Aug 04, 2025 - 04:25 PM (IST)

ਵੈੱਬ ਡੈਸਕ- ਮਾਨਸੂਨ ਦੇ ਮੌਸਮ 'ਚ ਹਵਾ 'ਚ ਜ਼ਿਆਦਾ ਨਮੀ (Humidity) ਦੇ ਕਾਰਨ ਸਿਰ 'ਚ ਪਸੀਨਾ, ਗੰਦਗੀ ਅਤੇ ਸਕੈਲਪ ਦੀ ਸਮੱਸਿਆ ਵਧ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਵਾਲਾਂ 'ਚੋਂ ਬੱਦਬੂ ਆਉਣ ਲੱਗਦੀ ਹੈ, ਜੋ ਕਿ ਨਾ ਸਿਰਫ ਔਰਤਾਂ ਸਗੋਂ ਮਰਦਾਂ 'ਚ ਵੀ ਆਮ ਸਮੱਸਿਆ ਬਣੀ ਹੋਈ ਹੈ।
ਕਿਸ ਕਾਰਨ ਆਉਂਦੀ ਹੈ ਵਾਲਾਂ 'ਚੋਂ ਬੱਦਬੂ?
ਜ਼ਿਆਦਾ ਪਸੀਨਾ: ਸਿਰ ਦੀ ਚਮੜੀ 'ਚ ਪਸੀਨਾ ਇਕੱਠਾ ਹੋ ਜਾਂਦਾ ਹੈ, ਜੋ ਬੱਦਬੂ ਪੈਦਾ ਕਰਦਾ ਹੈ।
ਗਿੱਲੇ ਵਾਲ ਬੰਨ੍ਹ ਕੇ ਰੱਖਣੇ: ਇਸ ਨਾਲ ਫੰਗਲ ਜਾਂ ਬੈਕਟੀਰੀਅਲ ਇਨਫੈਕਸ਼ਨ ਹੋ ਸਕਦਾ ਹੈ।
ਵਾਲ ਧੋਣ 'ਚ ਲਾਪਰਵਾਹੀ: ਸਕੈਲਪ 'ਚ ਗੰਦਗੀ ਅਤੇ ਬੈਕਟੀਰੀਆ ਵਧਦੇ ਹਨ।
ਤੇਲ ਤੇ ਧੂੜ ਦਾ ਇਕੱਠ: ਨਿਯਮਿਤ ਸਫਾਈ ਨਾ ਹੋਣ ਕਾਰਨ ਗੰਦੇ ਪਦਾਰਥ ਸਕੈਲਪ ਨੂੰ ਖਰਾਬ ਕਰਦੇ ਹਨ।
ਖਾਣ-ਪੀਣ ਅਤੇ ਹਾਰਮੋਨਲ ਤਬਦੀਲੀ: ਮਸਾਲੇਦਾਰ ਖਾਣਾ ਅਤੇ ਹਾਰਮੋਨ ਅਸੰਤੁਲਨ ਵੀ ਵਾਲਾਂ ਦੀ ਬੱਦਬੂ ਦਾ ਕਾਰਨ ਹੋ ਸਕਦੇ ਹਨ।
ਘਰੇਲੂ ਨੁਸਖੇ ਜੋ ਦੂਰ ਕਰਨ ਬਦਬੂ ਅਤੇ ਇਨਫੈਕਸ਼ਨ
ਨਿੰਮ ਤੇ ਤੁਲਸੀ ਦਾ ਪਾਣੀ:
ਪੱਤੀਆਂ ਨੂੰ ਉਬਾਲੋ ਅਤੇ ਹਫ਼ਤੇ 'ਚ 2 ਵਾਰ ਇਸ ਪਾਣੀ ਨਾਲ ਵਾਲ ਧੋਵੋ। ਇਹ ਐਂਟੀਬੈਕਟੀਰੀਅਲ ਹੈ ਜੋ ਇਨਫੈਕਸ਼ਨ ਅਤੇ ਬੱਦਬੂ ਨੂੰ ਦੂਰ ਕਰਦਾ ਹੈ।
ਐਪਲ ਸਾਈਡਰ ਵਿਨੀਗਰ:
1 ਕੱਪ ਪਾਣੀ 'ਚ 2 ਚਮਚ ਵਿਨੇਗਰ ਮਿਲਾਓ, ਸਕੈਲਪ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਵੋ। ਸਕੈਲਪ ਦੀ ਡੀਪ ਕਲੀਨਿੰਗ ਕਰਦਾ ਹੈ।
ਟੀ ਟ੍ਰੀ ਆਇਲ:
2-3 ਬੂੰਦਾਂ ਨੂੰ ਸ਼ੈਂਪੂ 'ਚ ਮਿਲਾ ਕੇ ਵਾਲ ਧੋਵੋ। ਇਹ ਐਂਟੀਫੰਗਲ ਹੁੰਦਾ ਹੈ ਅਤੇ ਬੱਦਬੂ ਨੂੰ ਖਤਮ ਕਰਦਾ ਹੈ।
ਨਿੰਬੂ ਦਾ ਰਸ:
ਨਹਾਉਣ ਤੋਂ ਪਹਿਲਾਂ ਨਿੰਬੂ ਰਸ ਨੂੰ ਸਕੈਲਪ 'ਤੇ ਲਗਾਓ, 10 ਮਿੰਟ ਬਾਅਦ ਸ਼ੈਂਪੂ ਕਰੋ। ਸਕੈਲਪ ਦੀ ਬੱਦਬੂ ਘਟਾਉਂਦਾ ਹੈ।
ਮੇਥੀ ਦਾ ਪੇਸਟ:
ਮੇਥੀ ਭਿਓਂ ਕੇ ਪੀਸ ਲਵੋ ਅਤੇ 20 ਮਿੰਟ ਲਈ ਸਕੈਲਪ 'ਤੇ ਲਗਾਓ। ਇਹ ਠੰਡਕ ਅਤੇ ਰਾਹਤ ਦਿੰਦਾ ਹੈ।
ਧਿਆਨ 'ਚ ਰੱਖਣ ਯੋਗ ਗੱਲਾਂ
- ਹਫ਼ਤੇ 'ਚ 2-3 ਵਾਰ ਸ਼ੈਂਪੂ ਕਰੋ ਪਰ ਹਰ ਰੋਜ਼ ਨਹੀਂ।
- ਗਿੱਲੇ ਵਾਲ ਕਦੇ ਨਾ ਬੰਨ੍ਹੋ।
- ਤੌਲੀਆ ਅਤੇ ਤਕੀਆ ਹਮੇਸ਼ਾ ਸਾਫ਼ ਤੇ ਸੁੱਕਾ ਹੀ ਰੱਖੋ।
- ਤੇਜ਼ ਸੁਗੰਧ ਵਾਲੇ ਕੈਮੀਕਲ ਤੋਂ ਬਚੋ।
- ਸਹੀ ਡਾਇਟ ਰਖੋ- ਫ਼ਲ, ਸਬਜ਼ੀਆਂ ਅਤੇ ਭਰਪੂਰ ਮਾਤਰਾ 'ਚ ਪਾਣੀ ਪੀਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8