ਗਰਮੀਆਂ ’ਚ ਨਹੀਂ ਹੋਵੇਗੀ ਕੋਈ ਵੀ ਸਮੱਸਿਆ ਬਸ ਖਾਓ ਇਹ ਚੀਜ਼
Tuesday, May 13, 2025 - 11:30 AM (IST)

ਹੈਲਥ ਡੈਸਕ - ਜਿਵੇਂ-ਜਿਵੇਂ ਪਾਰਾ ਚੜ੍ਹਦਾ ਹੈ, ਸਰੀਰ ਨੂੰ ਠੰਡਕ ਦੇਣ ਵਾਲੀ ਅਤੇ ਪਚਣਯੋਗ ਡਾਇਟ ਦੀ ਲੋੜ ਵੱਧ ਜਾਂਦੀ ਹੈ। ਅਲਸੀ ਦੇ ਬੀਜ, ਜੋ ਕਿ ਆਮ ਤੌਰ 'ਤੇ ਸਰਦੀਆਂ ’ਚ ਹੀ ਵਰਤੇ ਜਾਂਦੇ ਹਨ, ਗਰਮੀਆਂ ’ਚ ਵੀ ਸਹੀ ਢੰਗ ਨਾਲ ਲਏ ਜਾਣ ਤੇ ਕਈ ਹੈਲਥ ਫਾਇਦੇ ਦੇ ਸਕਦੇ ਹਨ। ਇਹ ਬੀਜ ਓਮੇਗਾ-3 ਫੈਟੀ ਐਸਿਡ, ਫਾਈਬਰ, ਐਂਟੀ-ਆਕਸੀਡੈਂਟਸ ਅਤੇ ਲਿਗਨੇਨ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਆਓ ਜਾਣੀਏ ਕਿ ਅਲਸੀ ਦੇ ਬੀਜ ਗਰਮੀਆਂ ’ਚ ਸਿਹਤ ਨੂੰ ਕਿਵੇਂ ਫਾਇਦਾ ਪਹੁੰਚਾ ਸਕਦੇ ਹਨ ਅਤੇ ਇਸਨੂੰ ਸਹੀ ਤਰੀਕੇ ਨਾਲ ਆਪਣੇ ਰੁਟੀਨ ’ਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ।
ਅਲਸੀ ਦੇ ਬੀਜ ਖਾਣ ਦੇ ਫਾਇਦੇ :-
ਹਾਜ਼ਮੇ ਨੂੰ ਸੁਧਾਰਦੈ
- ਅਲਸੀ ਦੇ ਬੀਜਾਂ ’ਚ ਫਾਈਬਰ ਦੀ ਮਾਤਰਾ ਵੱਧ ਹੁੰਦੀ ਹੈ, ਜੋ ਕਿ ਹਾਜ਼ਮੇ ਨੂੰ ਠੀਕ ਰੱਖਣ ਅਤੇ ਕਬਜ਼ ਤੋਂ ਬਚਾਅ ਕਰਨ ’ਚ ਮਦਦਗਾਰ ਹੈ।
ਚਮੜੀ ਨੂੰ ਨਿੱਘਾ ਰੱਖਣ ’ਚ ਸਹਾਇਕ
- ਇਹ ਬੀਜ ਓਮੇਗਾ-3 ਫੈਟੀ ਐਸਿਡ, ਵਿਟਾਮਿਨ E ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ, ਜੋ ਗਰਮੀਆਂ ’ਚ ਚਮੜੀ ਨੂੰ ਹਾਈਡਰੇਟਿਡ ਅਤੇ ਨਿੱਘਾ ਰੱਖਣ ’ਚ ਮਦਦ ਕਰਦੇ ਹਨ।
ਹਾਰਮੋਨ ਸੰਤੁਲਨ ’ਚ ਮਦਦਗਾਰ
- ਅਲਸੀ ਦੇ ਬੀਜ ਲਿਗਨੇਨ ਨਾਮਕ ਕੰਪਾਊਂਡ ਨਾਲ ਭਰਪੂਰ ਹੁੰਦੇ ਹਨ, ਜੋ ਮਹਿਲਾਵਾਂ ’ਚ ਹਾਰਮੋਨ ਸੰਤੁਲਨ ਨੂੰ ਠੀਕ ਰੱਖਣ ’ਚ ਮਦਦ ਕਰਦੇ ਹਨ।
ਸਕਿਨ ਤੇ ਵਾਲਾਂ ਦੀ ਸਿਹਤ ਲਈ ਚੰਗੇ
- ਓਮੇਗਾ-3 ਅਤੇ ਐਂਟੀ-ਆਕਸੀਡੈਂਟ ਗੁਣਾਂ ਕਰਕੇ ਇਹ ਬੀਜ ਸਕਿਨ ਦੀ ਚਮਕ ਅਤੇ ਵਾਲਾਂ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਦੇ ਹਨ, ਜੋ ਗਰਮੀਆਂ ’ਚ ਘੱਟ ਹੋ ਸਕਦੀ ਹੈ।
ਹੀਟ ਸਟ੍ਰੋਕ ਤੋਂ ਬਚਾਅ
- ਜੇਕਰ ਅਲਸੀ ਦੇ ਬੀਜਾਂ ਨੂੰ ਪਾਣੀ ’ਚ ਭਿਓਂ ਕੇ ਜਾਂ ਠੰਡੀ ਲੱਸੀ ਜਾਂ ਦਹੀਂ ਨਾਲ ਮਿਲਾ ਕੇ ਲਿਆ ਜਾਵੇ, ਤਾਂ ਇਹ ਸਰੀਰ ਨੂੰ ਠੰਡਕ ਦੇਣ ’ਚ ਸਹਾਇਤਾ ਕਰਦੇ ਹਨ।