ਸੂਰਜ ਡੁੱਬਣ ਤੋਂ ਬਾਅਦ ਕਿਉਂ ਨਹੀਂ ਖਾਣਾ ਚਾਹੀਦਾ ਭੋਜਨ ? ਜਾਣੋ ਇਸ ਪਿੱਛੇ ਵਿਗਿਆਨ ਜਾਂ ਵਹਿਮ

Saturday, Dec 06, 2025 - 11:29 AM (IST)

ਸੂਰਜ ਡੁੱਬਣ ਤੋਂ ਬਾਅਦ ਕਿਉਂ ਨਹੀਂ ਖਾਣਾ ਚਾਹੀਦਾ ਭੋਜਨ ? ਜਾਣੋ ਇਸ ਪਿੱਛੇ ਵਿਗਿਆਨ ਜਾਂ ਵਹਿਮ

ਵੈੱਬ ਡੈਸਕ- ਹੈਲਦੀ ਖਾਣਾ ਸਿਹਤ ਲਈ ਜਿੰਨਾ ਜ਼ਰੂਰੀ ਹੈ, ਓਨਾ ਹੀ ਮਹੱਤਵਪੂਰਨ ਹੈ ਖਾਣੇ ਦਾ ਸਹੀ ਸਮਾਂ। ਮਾਹਿਰਾਂ ਦੇ ਮੁਤਾਬਕ, ਸੂਰਜ ਡੁੱਬਣ ਤੋਂ ਬਾਅਦ ਖਾਣਾ ਖਾਣ ਦੀ ਆਦਤ ਸਰੀਰ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਦਰਅਸਲ, ਸ਼ਾਮ ਢਲਦੇ ਹੀ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਰਕੇ ਖਾਣਾ ਪਚਾਉਣਾ ਮੁਸ਼ਕਲ ਹੋ ਜਾਂਦਾ ਹੈ। ਆਯੁਰਵੈਦ ਅਤੇ ਮਾਡਰਨ ਸਾਇੰਸ ਦੋਵਾਂ ਦਾ ਮੰਨਣਾ ਹੈ ਕਿ ਰਾਤ ਦਾ ਖਾਣਾ ਸੂਰਜ ਡੁੱਬਣ ਦੇ ਨੇੜੇ-ਤੇੜੇ ਅਤੇ ਹਲਕਾ ਹੋਣਾ ਚਾਹੀਦਾ ਹੈ, ਤਾਂ ਜੋ ਇਹ ਆਸਾਨੀ ਨਾਲ ਪਚ ਸਕੇ ਅਤੇ ਸਰੀਰ ਨੂੰ ਪੂਰਾ ਆਰਾਮ ਮਿਲੇ।

ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ

ਸੂਰਜ ਡੁੱਬਣ ਤੋਂ ਬਾਅਦ ਖਾਣਾ ਕਿਉਂ ਨੁਕਸਾਨਦਾਇਕ?

ਸਾਇੰਸ ਮੁਤਾਬਕ, ਸ਼ਾਮ ਵੇਲੇ ਪਚਣ ਦੀ ਗਤੀ ਬਹੁਤ ਹੌਲੀ ਹੋ ਜਾਂਦੀ ਹੈ, ਜਿਸ ਨਾਲ ਖਾਣਾ ਪੇਟ 'ਚ ਹੀ ਰਿਹਾ ਜਾਂਦਾ ਹੈ ਅਤੇ ਠੀਕ ਤਰ੍ਹਾਂ ਪਚਦਾ ਨਹੀਂ। ਆਯੁਰਵੈਦ ਇਸ ਦੀ ਤੁਲਨਾ ਕਮਲ ਦੇ ਫੁੱਲ ਨਾਲ ਕਰਦਾ ਹੈ—ਜਿਵੇਂ ਕਮਲ ਸੂਰਜ ਨਾਲ ਖਿੜਦਾ ਹੈ ਅਤੇ ਸੂਰਜ ਡੁੱਬਣ ਨਾਲ ਬੰਦ ਹੋ ਜਾਂਦਾ ਹੈ। ਉਸੇ ਤਰ੍ਹਾਂ ਹੀ ਸਾਡੀ ਪਾਚਣ-ਸ਼ਕਤੀ ਵੀ ਰਾਤ ਨੂੰ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਸੂਰਜ ਡੁੱਬਣ ਤੋਂ ਬਾਅਦ ਖਾਣਾ ਖਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸਿਰਫ਼ ਟਾਈਮਪਾਸ ਨਹੀਂ, ਬੜਾ ਲਾਹੇਵੰਦ ਹੈ 'ਨਹੁੰ ਰਗੜਨਾ' ! ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ

ਰਾਤ ਦੇ ਵੇਲੇ ਖਾਣ ਨਾਲ ਹੋਣ ਵਾਲੇ ਨੁਕਸਾਨ

ਟਾਕਸਿਨ ਇੱਕਠੇ ਹੋਣ: ਖਾਣਾ ਨਾ ਪਚਣ ਕਰਕੇ ਸਰੀਰ 'ਚ ਟਾਕਸਿਨ ਬਣਦੇ ਹਨ, ਜੋ ਲੰਬੇ ਸਮੇਂ 'ਚ ਸਿਹਤ ਲਈ ਹਾਨੀਕਾਰਕ ਹੁੰਦੇ ਹਨ।
ਨੀਂਦ ’ਤੇ ਅਸਰ: ਰਾਤ ਨੂੰ ਦੇਰ ਨਾਲ ਖਾਣਾ ਪੇਟ 'ਚ ਭਾਰੀਪਨ ਪੈਦਾ ਕਰਦਾ ਹੈ, ਜਿਸ ਨਾਲ ਨੀਂਦ ਆਉਣ 'ਚ ਦਿੱਕਤ ਆਉਂਦੀ ਹੈ ਅਤੇ ਸੌਂਣ ਦਾ ਸਾਈਕਲ ਵਿਗੜਦਾ ਹੈ।

ਇਹ ਵੀ ਪੜ੍ਹੋ : Airtel ਨੇ ਬੰਦ ਕਰ ਦਿੱਤੇ 30 ਦਿਨਾਂ ਦੀ ਵੈਲਿਡਿਟੀ ਵਾਲੇ ਇਹ 2 ਰੀਚਾਰਜ ਪਲਾਨ

ਜੈਨ ਧਰਮ 'ਚ ਕੀ ਮਾਨਤਾ ਹੈ?

ਜੈਨ ਧਰਮ ਅਨੁਸਾਰ ਵੀ ਸੂਰਜ ਡੁੱਬਣ ਤੋਂ ਬਾਅਦ ਖਾਣਾ ਨਹੀਂ ਖਾਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਰਾਤ ਦੇ ਹਨੇਰੇ 'ਚ ਬੈਕਟੀਰੀਆ ਅਤੇ ਛੋਟੇ ਕੀੜੇ ਵੱਧ ਫੈਲਦੇ ਹਨ ਅਤੇ ਖਾਣੇ 'ਚ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ, ਜੋ ਸਰੀਰ 'ਚ ਬੀਮਾਰੀਆਂ ਦਾ ਕਾਰਣ ਬਣ ਸਕਦੇ ਹਨ।

ਕਦੋਂ ਖਾਣਾ ਚੰਗਾ ਹੈ?

  • ਸੌਂਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਖਾਣਾ ਖਾ ਲਓ।
  • ਕੋਸ਼ਿਸ਼ ਕਰੋ ਕਿ ਸੂਰਜ ਡੁੱਬਣ ਤੋਂ ਪਹਿਲਾਂ ਰਾਤ ਦਾ ਖਾਣਾ ਹੋ ਜਾਵੇ।
  • ਰਾਤ ਨੂੰ ਹਲਕਾ, ਸਾਦਾ ਅਤੇ ਪੋਸ਼ਟਿਕ ਖਾਣਾ ਖਾਓ ਤਾਂ ਜੋ ਸਰੀਰ ਨੂੰ ਫਾਇਦਾ ਹੋਵੇ।

ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ


author

DIsha

Content Editor

Related News