ਸੰਸਦ ''ਚ ਅੱਜ ਮੁੜ ਗੂੰਜਿਆ ''ਬੈਨ'' ਹੋ ਚੁੱਕੀ ਚੀਜ਼ ਦਾ ਮੁੱਦਾ ! ਜਾਣੋ ਆਖ਼ਿਰ ਕੀ ਹੈ E-Cigarette

Thursday, Dec 11, 2025 - 01:53 PM (IST)

ਸੰਸਦ ''ਚ ਅੱਜ ਮੁੜ ਗੂੰਜਿਆ ''ਬੈਨ'' ਹੋ ਚੁੱਕੀ ਚੀਜ਼ ਦਾ ਮੁੱਦਾ ! ਜਾਣੋ ਆਖ਼ਿਰ ਕੀ ਹੈ E-Cigarette

ਨੈਸ਼ਨਲ ਡੈਸਕ- ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਯਾਨੀ ਵੀਰਵਾਰ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। BJP ਨੇਤਾ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ (TMC) ਦੇ ਇਕ ਸੰਸਦ ਮੈਂਬਰ 'ਤੇ ਸਦਨ ਦੇ ਅੰਦਰ E-ਸਿਗਰਟ ਪੀਣ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਲੋਕ ਸਭਾ 'ਚ ਭਾਰੀ ਹੰਗਾਮਾ ਹੋਇਆ। ਇਹ ਘਟਨਾ ਸਾਹਮਣੇ ਆਉਂਦੇ ਹੀ E-ਸਿਗਰਟ ਦਾ ਮੁੱਦਾ ਮੁੜ ਰਾਸ਼ਟਰੀ ਚਰਚਾ ਦਾ ਕੇਂਦਰ ਬਣ ਗਿਆ।

ਇਹ ਵੀ ਪੜ੍ਹੋ : ਹਮੇਸ਼ਾ ਗੋਲ ਕਿਉਂ ਹੁੰਦੇ ਹਨ ਖੂਹ? ਜਾਣੋ ਇਸ ਦੇ ਪਿੱਛੇ ਦਾ ਦਿਲਚਸਪ ਵਿਗਿਆਨਕ ਕਾਰਨ

ਭਾਰਤ 'ਚ E-ਸਿਗਰਟ ‘ਤੇ ਬੈਨ

ਸਾਲਾਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਸੀ ਕਿ ਭਾਰਤ 'ਚ E-ਸਿਗਰਟ ਦੇ ਨਿਰਮਾਣ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ। 20 ਮਈ 2019 ਨੂੰ ICMR (ਭਾਰਤੀ ਆਯੁਰਵਿਗਿਆਨ ਖੋਜ ਕੌਂਸਲ) ਨੇ ਇਕ ਵ੍ਹਾਈਟ ਪੇਪਰ ਜਾਰੀ ਕਰਕੇ E-ਸਿਗਰਟ ਦੇ ਸਿਹਤ ‘ਤੇ ਖਤਰਨਾਕ ਪ੍ਰਭਾਵਾਂ ਬਾਰੇ ਚਿਤਾਵਨੀ ਦਿੱਤੀ ਸੀ। ਇਸ 'ਚ ਕਿਹਾ ਗਿਆ ਸੀ ਕਿ ਨਵੀਂ ਪੀੜ੍ਹੀ ਗਲਤਫਹਿਮੀ 'ਚ ਹੈ ਕਿ E-ਸਿਗਰਟ ਨਾਰਮਲ ਸਿਗਰਟ ਨਾਲੋਂ ਸੁਰੱਖਿਅਤ ਹੈ, ਪਰ ਹਕੀਕਤ 'ਚ ਦੋਵੇਂ ਹੀ ਸਿਹਤ ਲਈ ਖਤਰਨਾਕ ਹਨ।

ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ

ਕੀ ਹੁੰਦੀ ਹੈ E-ਸਿਗਰਟ ਅਤੇ ਕਿਉਂ ਹੈ ਖਤਰਨਾਕ?

  • E-ਸਿਗਰਟ ਇਕ ਇਲੈਕਟ੍ਰਾਨਿਕ ਇੰਹੇਲਰ ਹੁੰਦੀ ਹੈ, ਜਿਸ 'ਚ ਨਿਕੋਟਿਨ ਅਤੇ ਹੋਰ ਕੈਮੀਕਲ ਵਾਲਾ ਲਿਕਵਿਡ ਭਰਿਆ ਹੁੰਦਾ ਹੈ।
  • ਬੈਟਰੀ ਦੀ ਮਦਦ ਨਾਲ ਇਹ ਲਿਕਵਿਡ ਭਾਫ਼ 'ਚ ਬਦਲਿਆ ਜਾਂਦਾ ਹੈ, ਜਿਸ ਨੂੰ ਪੀਣ ਨਾਲ ਸਧਾਰਣ ਸਿਗਰਟ ਵਰਗਾ ਅਹਿਸਾਸ ਹੁੰਦਾ ਹੈ।
  • ਕਈ ਵਾਰ ਇਸ ਲਿਕਵਿਡ 'ਚ ਨਿਕੋਟਿਨ ਹੁੰਦਾ ਹੈ ਅਤੇ ਕਈ ਵਾਰ ਉਸ ਤੋਂ ਵੀ ਜ਼ਿਆਦਾ ਜ਼ਹਿਰੀਲੇ ਕੈਮੀਕਲ।
  • ਰਿਸਰਚ ਤੋਂ ਪਤਾ ਲੱਗਿਆ ਹੈ ਕਿ E-ਸਿਗਰਟ ਅਸਥਮਾ, ਫੇਫੜਿਆਂ ਦੇ ਰੋਗ, ਪੌਪਕੌਨ ਲੰਗਜ਼ ਅਤੇ ਲੰਗ ਕੈਂਸਰ ਦਾ ਖਤਰਾ ਵਧਾਉਂਦੀ ਹੈ।
  • ਕਈ ਦੇਸ਼ਾਂ ਨੇ ਇਸ ਦੀ ਵਧ ਰਹੀ ਵਰਤੋਂ ਅਤੇ ਬਾਅਦ 'ਚ ਬੀਮਾਰੀਆਂ ਅਤੇ ਮੌਤਾਂ ਦੇ ਅੰਕੜਿਆਂ ‘ਤੇ ਚਿੰਤਾ ਜਤਾਈ ਹੈ।
  • ਕੁਝ ਦੇਸ਼ਾਂ 'ਚ ਇਹ ਪੂਰੀ ਤਰ੍ਹਾਂ ਬੈਨ ਹੈ, ਕੁਝ 'ਚ ਆਂਸ਼ਿਕ ਬੈਨ, ਜਦਕਿ ਕੁਝ ਥਾਵਾਂ ‘ਤੇ ਇਸ ਦੀ ਵਿਕਰੀ ਕਾਨੂੰਨੀ ਹੈ। ਪਰ ਭਾਰਤ 'ਚ ਇਸ ਨੂੰ ਬੈਨ ਕਰ ਦਿੱਤਾ ਗਿਆ ਹੈ।

E-ਸਿਗਰਟ ਪੀਣ ‘ਤੇ ਕਿੰਨੀ ਸਜ਼ਾ?

ਭਾਰਤ ਸਰਕਾਰ ਨੇ ਵਰਤੋਂ ‘ਤੇ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤਾ ਹੈ। 

ਪਹਿਲੀ ਵਾਰ ਉਲੰਘਣਾ:

1 ਲੱਖ ਰੁਪਏ ਤੱਕ ਜੁਰਮਾਨਾ + 1 ਸਾਲ ਤੱਕ ਕੈਦ (ਜਾਂ ਦੋਵੇਂ)

ਦੂਜੀ ਵਾਰ ਉਲੰਘਣਾ:

5 ਲੱਖ ਰੁਪਏ ਜੁਰਮਾਨਾ + 3 ਸਾਲ ਤੱਕ ਕੈਦ (ਜਾਂ ਦੋਵੇਂ)

ਇਸ 'ਚ E-ਹੂੱਕਾ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਆਖ਼ਿਰ ਧੁੰਨੀ 'ਚ ਕਿੱਥੋਂ ਆ ਜਾਂਦੈ ਰੂੰ ? ਜਾਣੋ ਕੀ ਹੈ ਇਸ ਦਾ ਕਾਰਨ


author

DIsha

Content Editor

Related News