ਸਿਹਤ ਨੂੰ ਚਮਤਕਾਰੀ ਫ਼ਾਇਦੇ ਦਿੰਦਾ ਹੈ ਗੁੜ ਵਾਲਾ ਪਾਣੀ, ਬਸ ਜਾਣ ਲਓ ਪੀਣ ਦਾ ਤਰੀਕਾ
Monday, Dec 08, 2025 - 11:09 AM (IST)
ਹੈਲਥ ਡੈਸਕ- ਗੁੜ ਸਵਾਦ ਦੇ ਨਾਲ-ਨਾਲ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟਸ, ਮਿਨਰਲਸ ਅਤੇ ਹੋਰ ਪੋਸ਼ਕ ਤੱਤ ਮਿਲਦੇ ਹਨ, ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਖਾਸ ਗੱਲ ਇਹ ਹੈ ਕਿ ਗੁੜ ਗੰਨੇ ਦੇ ਰਸ ਤੋਂ ਤਿਆਰ ਹੁੰਦਾ ਹੈ ਅਤੇ ਇਸ ਦੀ ਮਿਠਾਸ ਸ਼ੂਗਰ ਵਾਂਗ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਰਿਸਰਚ ਮੁਤਾਬਕ, ਜੇ 7 ਦਿਨ ਤੱਕ ਗੁੜ ਨੂੰ ਪਾਣੀ 'ਚ ਮਿਲਾ ਕੇ ਪੀ ਲਿਆ ਜਾਵੇ, ਤਾਂ ਇਸ ਦਾ ਸਰੀਰ ‘ਤੇ ਸ਼ਾਨਦਾਰ ਅਸਰ ਹੁੰਦਾ ਹੈ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
ਖੂਨ ਦੀ ਕਮੀ ਦੂਰ ਕਰਨ 'ਚ ਮਦਦਗਾਰ
ਗੁੜ ਦਾ ਪਾਣੀ ਇਕ ਨੈਚੁਰਲ ਡੀਟੌਕਸ ਡਰਿੰਕ ਵਜੋਂ ਕੰਮ ਕਰਦਾ ਹੈ। ਇਹ ਸਰੀਰ 'ਚੋਂ ਟਾਕਸਿਨਜ਼ ਨੂੰ ਬਾਹਰ ਕੱਢਦਾ ਹੈ ਅਤੇ ਲਿਵਰ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ। 7 ਦਿਨ ਤੱਕ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਖੂਨ ਵੱਧਦਾ ਵੀ ਹੈ ਅਤੇ ਸਾਫ਼ ਵੀ ਹੁੰਦਾ ਹੈ, ਜਿਸ ਨਾਲ ਐਨੀਮੀਆ ਵਰਗੀਆਂ ਸਮੱਸਿਆਵਾਂ 'ਚ ਫਾਇਦਾ ਹੋ ਸਕਦਾ ਹੈ।
ਸਕਿਨ ਦੀਆਂ ਸਮੱਸਿਆਵਾਂ ਤੋਂ ਰਾਹਤ
ਗੁੜ ਅਤੇ ਗਰਮ ਪਾਣੀ ਆਯੁਰਵੈਦ 'ਚ ਬਹੁਤ ਚੰਗਾ ਮੰਨਿਆ ਜਾਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਕਿਨ ਦੀਆਂ ਸਮੱਸਿਆਵਾਂ ਜਿਵੇਂ ਮੁੰਹਾਸੇ, ਦਾਗ-ਧੱਬੇ ਅਤੇ ਬਲੈਕਹੈਡਸ ਘਟ ਸਕਦੇ ਹਨ। ਇਸ ਦਾ ਡੀਟੌਕਸ ਪ੍ਰਭਾਵ ਚਿਹਰੇ ਨੂੰ ਨੈਚੁਰਲ ਗਲੋਅ ਦਿੰਦਾ ਹੈ।
ਲਿਵਰ ਨੂੰ ਰੱਖੇ ਸਿਹਤਮੰਦ
ਗੁੜ 'ਚ ਮੌਜੂਦ ਮਿਨਰਲਸ ਅਤੇ ਐਂਟੀ-ਆਕਸੀਡੈਂਟ ਲਿਵਰ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਲਿਵਰ ਨੂੰ ਸਾਫ਼ ਰੱਖਦਾ ਹੈ ਅਤੇ ਫੈਟੀ ਲਿਵਰ ਦੀ ਸਮੱਸਿਆ ਨੂੰ ਵੀ ਘਟਾ ਸਕਦਾ ਹੈ। ਲਗਾਤਾਰ ਗੁੜ ਦਾ ਪਾਣੀ ਪੀਣ ਨਾਲ ਲਿਵਰ ਦੀ ਕਾਰਗੁਜ਼ਾਰੀ ਬਿਹਤਰ ਹੁੰਦੀ ਹੈ।
ਪੀਰੀਅਡ ਦੇ ਦਰਦ ਤੋਂ ਰਾਹਤ
ਔਰਤਾਂ ਲਈ ਗੁੜ ਦਾ ਕਾੜ੍ਹਾ ਜਾਂ ਗੁੜ ਦਾ ਪਾਣੀ ਬਹੁਤ ਲਾਭਦਾਇਕ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਅਤੇ ਪੋਟੈਸ਼ੀਅਮ ਪੀਰੀਅਡਸ ਦੌਰਾਨ ਪੇਟ ਦਰਦ, ਕਮਜ਼ੋਰੀ ਅਤੇ ਮੂਡ ਸਵਿੰਗ ਨੂੰ ਘਟਾਉਂਦੇ ਹਨ। ਇਹ ਕੁਦਰਤੀ ਤਰੀਕੇ ਨਾਲ ਸਰੀਰ ਨੂੰ ਆਰਾਮ ਦਿੰਦਾ ਹੈ।
ਕਿਵੇਂ ਬਣੇਗਾ ਗੁੜ ਦਾ ਪਾਣੀ?
- ਇਕ ਟੁਕੜਾ ਗੁੜ ਲਓ।
- ਇਕ ਗਿਲਾਸ ਪਾਣੀ ਨੂੰ ਪੈਨ 'ਚ ਗਰਮ ਕਰੋ।
- ਗੁੜ ਨੂੰ ਪਾਣੀ 'ਚ ਪਿਘਲਾ ਕੇ ਹਲਕਾ ਗਰਮ ਜਾਂ ਠੰਢਾ ਕਰਕੇ ਪੀਓ।
- ਤੁਸੀਂ ਇਸ ਨੂੰ ਸਵੇਰ ਦੇ ਸਮੇਂ ਪੀ ਸਕਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
