ਠੰਡੇ ਪਾਣੀ ਨਾਲ ਨਹਾਉਣਾ ਨੁਕਸਾਨਦਾਇਕ! ਇਹ ਲੋਕ ਜ਼ਰੂਰ ਕਰਨ ਪਰਹੇਜ਼
Sunday, Dec 14, 2025 - 04:48 PM (IST)
ਵੈੱਬ ਡੈਸਕ : ਠੰਡੇ ਪਾਣੀ ਨਾਲ ਨਹਾਉਣਾ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੈ। ਖਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਜੋੜਾਂ ਵਿੱਚ ਦਰਦ (Joint Pain), ਆਰਥਰਾਈਟਿਸ (Arthritis), ਜਾਂ ਦਿਲ ਨਾਲ ਸਬੰਧਤ ਸਮੱਸਿਆਵਾਂ (ਹਾਰਟ ਪ੍ਰੋਬਲਮਜ਼) ਹਨ, ਉਨ੍ਹਾਂ ਨੂੰ ਠੰਡੇ ਪਾਣੀ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿਹਤ ਮਾਹਰ ਡਾ. ਰਾਜੀਵ ਰਾਜ ਚੌਧਰੀ ਨੇ ਇਸ ਸਬੰਧੀ ਸਲਾਹ ਦਿੱਤੀ ਹੈ।
ਠੰਡੇ ਪਾਣੀ ਦੇ ਨੁਕਸਾਨ
ਡਾ. ਚੌਧਰੀ ਮੁਤਾਬਕ, ਠੰਡੇ ਪਾਣੀ ਨਾਲ ਨਹਾਉਣ ਨਾਲ ਦਿਲ 'ਤੇ ਅਚਾਨਕ ਸਦਮਾ (shock) ਪੈ ਸਕਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।
ਗੁਨਗੁਨਾ ਪਾਣੀ ਫਾਇਦੇਮੰਦ
ਜੋੜਾਂ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਠੰਡੇ ਪਾਣੀ ਦੀ ਬਜਾਏ ਹਲਕੇ ਗਰਮ ਜਾਂ ਗੁਨਗੁਨੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਗੁਨਗੁਨਾ ਪਾਣੀ ਮਾਸਪੇਸ਼ੀਆਂ (Muscles) ਤੇ ਜੋੜਾਂ ਨੂੰ ਰਾਹਤ ਦਿੰਦਾ ਹੈ ਅਤੇ ਜੋੜਾਂ ਦੀ ਗਤੀ ਨੂੰ ਸੁਚਾਰੂ ਬਣਾਈ ਰੱਖਦਾ ਹੈ।
ਸਿਹਤ ਲਾਭ
ਗੁਨਗੁਨਾ ਪਾਣੀ ਖੂਨ ਦੇ ਸੰਚਾਰ (Blood Circulation) ਨੂੰ ਬਿਹਤਰ ਬਣਾਉਂਦਾ ਹੈ, ਚਮੜੀ ਦੇ ਪੋਰਸ ਨੂੰ ਸਾਫ਼ ਕਰਦਾ ਹੈ ਤੇ ਤਣਾਅ ਨੂੰ ਘਟਾਉਂਦਾ ਹੈ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
ਚਮੜੀ ਤੇ ਵਾਲਾਂ ਨੂੰ ਕਰਦੈ ਖੁਸ਼ਕ
ਜ਼ਰੂਰਤ ਤੋਂ ਜ਼ਿਆਦਾ ਗਰਮ ਪਾਣੀ ਨਾਲ ਨਹਾਉਣਾ ਵੀ ਹਾਨੀਕਾਰਕ ਹੋ ਸਕਦਾ ਹੈ, ਕਿਉਂਕਿ ਇਹ ਚਮੜੀ ਨੂੰ ਖੁਸ਼ਕ (Dry) ਕਰਦਾ ਹੈ ਅਤੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਡੈਂਡਰਫ (ਰੂਸੀ) ਹੋ ਸਕਦੀ ਹੈ,।
