ਕਿਤੇ ਜ਼ਹਿਰ ਤਾਂ ਨਹੀਂ ਬਣ ਜਾਂਦਾ ਅਲੂਮੀਨੀਅਮ ਫੌਇਲ ''ਚ ਪੈਕ ਕੀਤਾ ਖਾਣਾ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ

Wednesday, Dec 10, 2025 - 10:14 AM (IST)

ਕਿਤੇ ਜ਼ਹਿਰ ਤਾਂ ਨਹੀਂ ਬਣ ਜਾਂਦਾ ਅਲੂਮੀਨੀਅਮ ਫੌਇਲ ''ਚ ਪੈਕ ਕੀਤਾ ਖਾਣਾ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ

ਹੈਲਥ ਡੈਸਕ- ਕਈ ਵਾਰ ਘਰ 'ਚ ਵਰਤੇ ਜਾਣ ਵਾਲੇ ਭਾਂਡਿਆਂ ਜਾਂ ਰੈਪਿੰਗ ਐਲੂਮੀਨੀਅਮ ਫੋਇਲ ਨੂੰ ਲੈ ਕੇ ਲੋਕ ਡਰ ਜਾਂਦੇ ਹਨ ਕਿ ਇਹ ਕੈਂਸਰ ਦਾ ਕਾਰਣ ਬਣ ਸਕਦੇ ਹਨ। ਖ਼ਾਸ ਕਰਕੇ ਐਲੂਮੀਨੀਅਮ ਨਾਲ ਜੁੜੀਆਂ ਅਫਵਾਹਾਂ ਕਾਫੀ ਫੈਲੀਆਂ ਹੋਈਆਂ ਹਨ। ਇਕ ਸਿਹਤ ਮਾਹਿਰ ਨੇ ਇਸ ਬਾਰੇ ਵੱਡਾ ਖੁਲਾਸਾ ਕੀਤਾ ਹੈ। ਆਪਣੇ ਇਕ ਵੀਡੀਓ 'ਚ ਉਨ੍ਹਾਂ ਦੱਸਿਆ ਕਿ ਐਲੂਮੀਨੀਅਮ ਸਭ ਤੋਂ ਜ਼ਿਆਦਾ ਮਿਲਣ ਵਾਲੀਆਂ ਧਾਤਾਂ 'ਚੋਂ ਇਕ ਹੈ ਅਤੇ ਇਹ ਹਲਕੀ ਧਾਤ ਹੋਣ ਕਰਕੇ ਖਾਣੇ ਨਾਲ ਰਿਏਕਟ ਨਹੀਂ ਕਰਦੀ। ਇਸ ਲਈ ਇਸ ਤੋਂ ਕੈਂਸਰ ਦਾ ਕੋਈ ਸਬੂਤ ਨਹੀਂ ਮਿਲਦਾ।

ਡਾਕਟਰ ਨੇ ਦੱਸਿਆ ਕਿ ਐਲੂਮੀਨੀਅਰ ਭਾਂਡੇ ਜਾਂ ਫੋਇਲ ਨਾਲ ਪਕਾਇਆ ਜਾਂ ਪੈਕ ਕੀਤਾ ਖਾਣਾ ਸਰੀਰ ਲਈ ਖਤਰਨਾਕ ਨਹੀਂ ਹੈ। ਜੇ ਕੁਝ ਮਾਤਰਾ ਸਰੀਰ 'ਚ ਚਲੀ ਵੀ ਜਾਵੇ ਤਾਂ ਕਿਡਨੀ ਇਸ ਨੂੰ ਬਾਹਰ ਕੱਢ ਦਿੰਦੀ ਹੈ। ਇਹ ਸਰੀਰ 'ਚ ਇਕੱਠਾ ਨਹੀਂ ਹੁੰਦਾ ਤੇ ਨਾ ਹੀ ਇਸ ਨੂੰ ਕਦੇ ਕਾਰਸੀਨੋਜਨ ਦੀ ਲਿਸਟ 'ਚ ਸ਼ਾਮਲ ਕੀਤਾ ਗਿਆ ਹੈ। ਇਕ ਆਮ ਭਾਰਤੀ 60 ਤੋਂ 80 ਮਿ.ਗ੍ਰਾ. ਐਲੂਮੀਨੀਅਮ ਰੋਜ਼ਾਨਾ ਲੈ ਵੀ ਲਏ ਤਾਂ ਵੀ ਕੋਈ ਸਿਹਤ ਸਮੱਸਿਆ ਨਹੀਂ ਹੁੰਦੀ।

ਹਾਲਾਂਕਿ, ਸਿਹਤ ਮਾਹਿਰ ਨੇ ਕੁਝ ਸਾਵਧਾਨੀਆਂ ਜ਼ਰੂਰ ਦੱਸੀਆਂ। ਉਨ੍ਹਾਂ ਕਿਹਾ ਕਿ ਐਲੂਮੀਨੀਅਮ ਦੇ ਭਾਂਡਿਆਂ 'ਚ ਬਹੁਤ ਤਿੱਖੀ ਅੱਗ ‘ਤੇ ਖਾਣਾ ਨਾ ਬਣਾਓ। ਇਸ ਦੇ ਨਾਲ ਹੀ ਬਹੁਤ ਖੱਟੇ ਜਾਂ ਐਸਿਡਿਕ ਭੋਜਨ ਨੂੰ ਇਸ 'ਚ ਲੰਬੇ ਸਮੇਂ ਲਈ ਨਾ ਰੱਖੋ। ਅਚਾਰ ਵਰਗੀਆਂ ਚੀਜ਼ਾਂ ਨੂੰ ਵੀ ਐਲੂਮੀਨੀਅਮ ਭਾਂਡਿਆਂ 'ਚ ਸਟੋਰ ਕਰਨਾ ਠੀਕ ਨਹੀਂ।

ਅੰਤ 'ਚ ਮਾਹਿਰ ਨੇ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਜ਼ਿਆਦਾ ਕਰਨੀ ਚਾਹੀਦੀ ਹੈ ਕਿ ਕੀ ਖਾ ਰਹੇ ਹਨ, ਨਾ ਕਿ ਕਿਹੜੇ ਭਾਂਡੇ 'ਚ ਖਾ ਰਹੇ ਹਨ। ਉਦਾਹਰਣ ਦੇ ਤੌਰ ‘ਤੇ ਉਨ੍ਹਾਂ ਕਿਹਾ ਕਿ ਜਿਵੇਂ ਸਿਗਰਟ ਦੀ ਬਜਾਏ ਤੁਸੀਂ ਉਸ ਦੇ ਪੈਕਿੰਗ ਪੇਪਰ ਜਾਂ ਬਾਕਸ ਦੇ ਨੁਕਸਾਨ ਨੂੰ ਲੈ ਕੇ ਚਿੰਤਤ ਹੋ ਰਹੇ ਹੋ। ਉਸੇ ਤਰ੍ਹਾਂ ਐਲੂਮੀਨੀਅਮ ਤੋਂ ਨਹੀਂ, ਸਗੋਂ ਫਾਸਟ ਫੂਡ ਤੋਂ ਡਰੋ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


author

DIsha

Content Editor

Related News