'ਗੋਡੇ' ਵੀ ਹੋ ਜਾਂਦੇ ਹਨ EXPIRE ! ਮੁੜ ਕਰਵਾਉਣਾ ਪੈ ਸਕਦਾ ਆਪ੍ਰੇਸ਼ਨ
Saturday, Dec 06, 2025 - 12:11 PM (IST)
ਨੈਸ਼ਨਲ ਡੈਸਕ- ਦੇਸ਼ ਭਰ ਦੇ ਡਾਕਟਰਾਂ ਨੇ ਵੱਡੀ ਚਿਤਾਵਨੀ ਦਿੱਤੀ ਹੈ ਕਿ ਗੋਡੇ ਜਾਂ ਕੁੱਲ੍ਹੇ ਦਾ ਬਦਲ (replacement) ਕਰਵਾਉਣ ਵਾਲੇ ਲੋਕ ਅਕਸਰ ਇਹ ਮੰਨਦੇ ਹਨ ਕਿ ਇਹ ਸਾਰੀ ਉਮਰ ਚੱਲੇਗਾ, ਪਰ ਹਕੀਕਤ ਇਹ ਹੈ ਕਿ ਹਰ ਇਮਪਲਾਂਟ ਦੀ ਇਕ ਮਿਆਦ ਪੁੱਗਣ ਦੀ ਤਰੀਕ ਹੁੰਦੀ ਹੈ। ਜ਼ਿਆਦਾਤਰ ਇਮਪਲਾਂਟ ਲਗਭਗ 20 ਤੋਂ 25 ਸਾਲਾਂ ਤੱਕ ਚੱਲਦੇ ਹਨ ਅਤੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਹੁਣ ਇਨ੍ਹਾਂ ਪੁਰਾਣੇ ਇਮਪਲਾਂਟਾਂ ਦੇ ਢਿੱਲੇ ਪੈਣ, ਘਸਣ ਜਾਂ ਫੇਲ੍ਹ ਹੋਣ ਲੱਗੇ ਹਨ। ਇਸ ਦਾ ਮਤਲਬ ਹੈ ਕਿ ਹਜ਼ਾਰਾਂ ਮਰੀਜ਼ਾਂ ਨੂੰ ਜਲਦੀ ਹੀ ਮੁੜ ਸਰਜਰੀ (ਰੀਵੀਜ਼ਨ ਸਰਜਰੀ) ਦੀ ਲੋੜ ਪਵੇਗੀ। ਜੋ ਪਹਿਲੀ ਸਰਜਰੀ ਨਾਲੋਂ ਕਾਫੀ ਜ਼ਿਆਦਾ ਮੁਸ਼ਕਲ, ਮਹਿੰਗੀ ਅਤੇ ਖਤਰਨਾਕ ਹੁੰਦੀ ਹੈ।
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
ਹਜ਼ਾਰਾਂ ਨੂੰ ਦੂਜੀ ਸਰਜਰੀ ਦੀ ਲੋੜ:
ਭਾਰਤ 'ਚ ਜੁਆਇੰਟ ਰਿਪਲੇਸਮੈਂਟ ਸਰਜਰੀਆਂ 'ਚ ਵੱਡਾ ਉਛਾਲ 2000 ਦੇ ਸ਼ੁਰੂ 'ਚ ਦੇਖਿਆ ਗਿਆ ਸੀ ਅਤੇ ਉਹ ਇਮਪਲਾਂਟ ਜਿਨ੍ਹਾਂ ਦੀ ਉਮਰ ਆਮ ਤੌਰ 'ਤੇ 15 ਤੋਂ 20 ਸਾਲ ਹੁੰਦੀ ਹੈ, ਹੁਣ ਆਪਣੇ ਅੰਤਿਮ ਪੜਾਅ 'ਚ ਦਾਖਲ ਹੋ ਰਹੇ ਹਨ। ਇਸ ਦਾ ਮਤਲਬ ਹੈ ਕਿ ਹਜ਼ਾਰਾਂ ਮਰੀਜ਼ਾਂ ਨੂੰ ਜਲਦੀ ਹੀ ਦੂਜੀ ਸਰਜਰੀ ਦੀ ਲੋੜ ਪਵੇਗੀ। ਜਿਸ ਨੂੰ 'ਰੀਵੀਜ਼ਨ ਸਰਜਰੀ' ਕਿਹਾ ਜਾਂਦਾ ਹੈ। ਜੋ ਪਹਿਲੀ ਸਰਜਰੀ ਨਾਲੋਂ ਕਿਤੇ ਵੱਧ ਗੁੰਝਲਦਾਰ, ਮਹਿੰਗੀ ਅਤੇ ਜ਼ੋਖਮ ਭਰਪੂਰ ਹੁੰਦੀ ਹੈ।
ਇਹ ਵੀ ਪੜ੍ਹੋ : ਸਿਰਫ਼ ਟਾਈਮਪਾਸ ਨਹੀਂ, ਬੜਾ ਲਾਹੇਵੰਦ ਹੈ 'ਨਹੁੰ ਰਗੜਨਾ' ! ਫ਼ਾਇਦੇ ਜਾਣ ਰਹਿ ਜਾਓਗੇ ਹੈਰਾਨ
ਮਾਹਿਰਾਂ ਦੀ ਚਿੰਤਾ:
ਸ਼ੁੱਕਰਵਾਰ ਨੂੰ ਸ਼ੁਰੂ ਹੋਈ ਤਿੰਨ-ਰੋਜ਼ਾ ਰੀਵੀਜ਼ਨ ਆਰਥਰੋਪਲਾਸਟੀ ਕਾਨਫਰੰਸ (RAC) 2025 'ਚ, 850 ਤੋਂ ਵੱਧ ਸਰਜਨ ਇਕੱਠੇ ਹੋਏ ਅਤੇ ਇਸ 'ਖਾਮੋਸ਼ ਪਰ ਗੰਭੀਰ ਸਿਹਤ ਚੁਣੌਤੀ' 'ਤੇ ਚਰਚਾ ਕੀਤੀ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਭਾਰਤ ਕੋਲ ਇਸ ਵੱਧ ਰਹੇ ਮਰੀਜ਼ਾਂ ਦੇ ਅੰਕੜੇ ਨੂੰ ਸੰਭਾਲਣ ਲਈ ਕਾਫ਼ੀ ਸਿਖਲਾਈ ਪ੍ਰਾਪਤ ਰੀਵੀਜ਼ਨ ਸਰਜਨ ਮੌਜੂਦ ਨਹੀਂ ਹਨ। ਰੀਵੀਜ਼ਨ ਆਰਥਰੋਪਲਾਸਟੀ 'ਚ ਪੁਰਾਣੇ ਇਮਪਲਾਂਟ ਨੂੰ ਹਟਾਉਣਾ, ਹੱਡੀਆਂ ਦੇ ਨੁਕਸਾਨ ਜਾਂ ਇਨਫੈਕਸ਼ਨ ਦਾ ਪ੍ਰਬੰਧਨ ਕਰਨਾ ਅਤੇ ਵਿਸ਼ੇਸ਼ ਕੰਪੋਨੈਂਟਸ ਦੀ ਵਰਤੋਂ ਕਰਕੇ ਜੋੜ ਨੂੰ ਮੁੜ ਬਣਾਉਣਾ ਸ਼ਾਮਲ ਹੈ, ਜਿਸ ਲਈ ਬੇਮਿਸਾਲ ਮੁਹਾਰਤ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ : 2026 'ਚ ਇਨ੍ਹਾਂ ਰਾਸ਼ੀ ਵਾਲਿਆਂ ਦਾ ਆਏਗਾ Golden Time! ਨਹੀਂ ਆਵੇਗੀ ਪੈਸੇ ਦੀ ਕਮੀ
ਮਰੀਜ਼ਾਂ ਲਈ ਜ਼ਰੂਰੀ ਸੰਦੇਸ਼:
ਡਾਕਟਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਲੱਖਾਂ ਲੋਕ ਜੋ ਨਕਲੀ ਜੋੜਾਂ ਨਾਲ ਰਹਿ ਰਹੇ ਹਨ, ਉਨ੍ਹਾਂ ਤੱਕ ਇਕ ਸੰਦੇਸ਼ ਜ਼ਰੂਰ ਪਹੁੰਚਣਾ ਚਾਹੀਦਾ ਹੈ: ਬਦਲਿਆ ਗਿਆ ਜੋੜ ਸਥਾਈ ਨਹੀਂ ਹੈ। ਇਮਪਲਾਂਟ ਫੇਲ੍ਹ ਹੋਣ ਦੇ ਸੰਕੇਤ ਅਕਸਰ ਦੁਹਰਾਉਣ ਵਾਲਾ ਦਰਦ, ਚੱਲਣ 'ਚ ਮੁਸ਼ਕਲ ਜਾਂ ਜੋੜ ਦੇ ਢਿੱਲੇ ਜਾਂ ਅਸਥਿਰ ਮਹਿਸੂਸ ਹੋਣ ਦੇ ਰੂਪ 'ਚ ਸਾਹਮਣੇ ਆਉਂਦੇ ਹਨ। ਮਾਹਿਰਾਂ ਨੇ ਸਭ ਤੋਂ ਵੱਡੀ ਸਮੱਸਿਆ ਦੇਰੀ ਨਾਲ ਨਿਦਾਨ ਨੂੰ ਦੱਸਿਆ ਹੈ। ਬਹੁਤ ਸਾਰੇ ਮਰੀਜ਼ਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਗੋਡੇ ਅਤੇ ਕੁੱਲ੍ਹੇ ਦੇ ਇਮਪਲਾਂਟ ਲਈ 10 ਤੋਂ 12 ਸਾਲਾਂ ਬਾਅਦ ਨਿਯਮਿਤ ਜਾਂਚ ਦੀ ਲੋੜ ਹੁੰਦੀ ਹੈ। ਦੇਰੀ ਹੋਣ 'ਤੇ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਸਰਜਰੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਮਾਹਿਰਾਂ ਨੇ ਵੱਧ ਜਾਗਰੂਕਤਾ, ਬਿਹਤਰ ਹਸਪਤਾਲ ਦੀ ਤਿਆਰੀ ਅਤੇ ਨੌਜਵਾਨ ਸਰਜਨਾਂ ਲਈ ਦੇਸ਼ ਵਿਆਪੀ ਮਜ਼ਬੂਤ ਸਿਖਲਾਈ ਪ੍ਰੋਗਰਾਮਾਂ ਦੀ ਮੰਗ ਕੀਤੀ ਹੈ। ਸਹੀ ਜਾਂਚ ਅਤੇ ਮੁਹਾਰਤ ਨਾਲ ਮਰੀਜ਼ਾਂ ਨੂੰ ਕਈ ਸਾਲਾਂ ਤੱਕ ਸਰਗਰਮ ਰੱਖਣ ਲਈ ਖਰਾਬ ਹੋਏ ਜੋੜਾਂ ਦੀ ਮੁਰੰਮਤ ਸੁਰੱਖਿਅਤ ਢੰਗ ਨਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : Lift 'ਚ ਕਿਉਂ ਲਗਾਇਆ ਜਾਂਦਾ ਹੈ ਸ਼ੀਸ਼ਾ? ਕਾਰਨ ਜਾਣ ਰਹਿ ਜਾਓਗੇ ਹੈਰਾਨ
