ਢਿੱਡ ਦੀ ਚਰਬੀ ਘਟਾਉਣ ਲਈ ਰਾਮਬਾਣ ਹੈ 'ਚਾਹ' ! ਬਸ ਜਾਣ ਲਓ ਬਣਾਉਣ ਦਾ ਤਰੀਕਾ
Wednesday, Dec 17, 2025 - 04:20 PM (IST)
ਵੈੱਬ ਡੈਸਕ : ਸਰਦੀ ਦਾ ਮੌਸਮ ਹੋਵੇ ਜਾਂ ਫਿਰ ਗਰਮੀ ਦਾ, ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ। ਜ਼ਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਚਾਹ ਦੇ ਕੱਪ ਤੋਂ ਹੁੰਦੀ ਹੈ। ਉੱਠਦੇ ਸਾਰ ਹੀ ਚਾਹ ਪੀਣ ਨਾਲ ਕਈ ਲੋਕ ਆਪਣੇ-ਆਪ ਨੂੰ ਜ਼ਿਆਦਾ ਐਨਰਜੈਟਿਕ ਮਹਿਸੂਸ ਕਰਦੇ ਹਨ। ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਇਕ ਕੱਪ ਚਾਹ ਸਭ ਕੁਝ ਠੀਕ ਕਰ ਦਿੰਦੀ ਹੈ।
ਭਾਰਤ 'ਚ ਚਾਹ ਇਕ ਡਰਿੰਕ ਹੀ ਨਹੀਂ, ਬਲਕਿ ਇਕ ਆਦਤ ਹੈ। ਪਰ ਕਈ ਲੋਕਾਂ ਦੇ ਮਨ 'ਚ ਇਹ ਖਿਆਲ ਆਉਂਦਾ ਹੈ ਕਿ ਰੋਜ਼ ਚਾਹ ਪੀਣ ਨਾਲ ਪੇਟ ਬਾਹਰ ਨਿਕਲਦਾ ਹੈ। ਇਸ ਕਰਕੇ ਕੁਝ ਲੋਕ ਹੁਣ ਚਾਹ ਪੀਣ ਤੋਂ ਡਰਨ ਵੀ ਲੱਗੇ ਹਨ ਜਦਕਿ ਕਈ ਲੋਕਾਂ ਦੇ ਮਨ 'ਚ ਚਾਹ ਛੱਡਣ ਦਾ ਖਿਆਲ ਵੀ ਆਉਂਦਾ ਹੈ।
ਪਰ ਆਯੁਰਵੈਦ ਅਨੁਸਾਰ ਚਾਹ ਪੀਣਾ ਗਲਤ ਨਹੀਂ ਹੈ। ਚਾਹ ਜੇਕਰ ਸਹੀ ਤਰੀਕੇ ਨਾਲ ਬਣਾ ਕੇ ਪੀਤੀ ਜਾਵੇ ਤਾਂ ਇਸਦੇ ਬਹੁਤ ਫਾਇਦੇ ਵੀ ਹੁੰਦੇ ਹਨ। ਸਰਦੀਆਂ 'ਚ ਚਾਹ ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਮੈਟਾਬੋਲਿਜ਼ਮ ਨੂੰ ਵੀ ਸਪੋਰਟ ਕਰਦੀ ਹੈ, ਜਿਸ ਨਾਲ ਵਜ਼ਨ ਕੰਟਰੋਲ ਰਹਿਣ 'ਚ ਮਦਦ ਮਿਲਦੀ ਹੈ। ਚਾਹ ਪੀਣ ਨਾਲ ਨੁਕਸਾਨ ਉਦੋਂ ਹੁੰਦਾ ਹੈ, ਜਦੋਂ ਜ਼ਿਆਦਾ ਦੁੱਧ, ਚਾਹਪੱਤੀ ਵਰਤੀ ਜਾਂਦੀ ਹੈ। ਇਨ੍ਹਾਂ ਕਰਕੇ ਚਾਹ ਅਨਹੈਲਦੀ ਹੋ ਜਾਂਦੀ ਹੈ। ਜੇਕਰ ਚਾਹ 'ਚ ਵਧੀਆ ਸਮੱਗਰੀ ਪਾਈ ਜਾਵੇ ਤਾਂ ਚਾਹ ਸਰੀਰ ਨੂੰ ਨੁਕਸਾਨ ਦੀ ਜਗ੍ਹਾ ਫਾਇਦਾ ਪਹੁੰਚਾਉਂਦੀ ਹੈ।
ਚਾਹ ਹੈਲਦੀ ਕਿਵੇਂ ਬਣਦੀ ਹੈ ?
ਅਕਸਰ ਲੋਕ ਵਜ਼ਨ ਘਟਾਉਣ ਲਈ ਜਾਂ ਫਿਰ ਸਿਹਤ ਸੁਧਾਰਨ ਲਈ ਘੱਟ ਚੀਨੀ, ਅਦਰਕ, ਦਾਲਚੀਨੀ, ਕਾਲੀ ਮਿਰਚ, ਅਜਵਾਇਣ ਪਾ ਕੇ ਚਾਹ ਬਣਾਉਂਦੇ ਹਨ। ਗਰਮ ਤਾਸੀਰ ਵਾਲੀਆਂ ਇਨ੍ਹਾਂ ਚੀਜ਼ਾਂ ਵਾਲੀ ਚਾਹ ਪੀਣ ਨਾਲ ਸਰੀਰ ਨੂੰ ਅੰਦਰੋਂ ਕੁਝ ਹੱਦ ਤੱਕ ਗਰਮੀ ਮਿਲਦੀ ਹੈ। ਅਜਿਹੀ ਚਾਹ ਪੀਣ ਨਾਲ ਸਰਦੀਆਂ 'ਚ ਸਰੀਰ ਨੂੰ ਠੰਡ ਲੱਗਣ ਅਤੇ ਖੰਘ, ਜੁਕਾਮ ਤੋਂ ਆਰਾਮ ਰਹਿੰਦਾ ਹੈ। ਇਹ ਚਾਹ ਮੈਟਾਬੋਲਿਜ਼ਮ ਨੂੰ ਐਕਟਿਵ ਰੱਖਣ 'ਚ ਵੀ ਮਦਦ ਕਰਦੀ ਹੈ। ਇਸ ਚਾਹ ਨੂੰ ਬਣਾਉਂਦੇ ਸਮੇਂ ਦੁੱਧ ਅਤੇ ਚੀਨੀ ਦੀ ਮਾਤਰਾ ਸੀਮਿਤ ਹੋਣੀ ਚਾਹੀਦੀ ਹੈ।
ਬਿਨਾਂ ਦੁੱਧ ਦੀ ਚਾਹ ਪੀਣ ਦੇ ਫਾਇਦੇ
ਆਯੁਰਵੈਦ ਅਨੁਸਾਰ ਬਿਨਾਂ ਦੁੱਧ ਦੀ ਚਾਹ ਪੀਣ ਦੇ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਵਧੇ ਵਜ਼ਨ ਨੂੰ ਕੰਟਰੋਲ ਕਰਨ ਲਈ ਚਾਹ 'ਚ ਦੁੱਧ ਨਹੀਂ ਪਾਉਣਾ ਚਾਹੀਦਾ। ਬਿਨਾਂ ਦੁੱਧ ਦੀ ਚਾਹ ਗਰੀਨ ਟੀ ਵਾਂਗ ਵਜ਼ਨ ਘੱਟ ਕਰਨ ਲਈ ਰਾਮਬਾਣ ਨੁਸਖਾ ਹੈ।
ਪੁਦੀਨਾ : ਗਰਮੀਆਂ 'ਚ ਚਾਹ 'ਚ ਪੁਦੀਨਾ ਪਾਉਣ ਨਾਲ ਚਾਹ ਦਾ ਸਵਾਦ ਭਾਵੇਂ ਵਧੀਆ ਨਾ ਲੱਗੇ, ਪਰ ਪੁਦੀਨੇ ਦੀ ਠੰਡੀ ਤਾਸੀਰ ਸਰੀਰ 'ਚ ਵਧੇ ਹੋਏ ਪਿੱਤ ਨੂੰ ਸ਼ਾਂਤ ਕਰਦੀ ਹੈ। ਇਸ ਨਾਲ ਗਰਮੀ ਅਤੇ ਬੇਚੈਨੀ ਘੱਟ ਹੁੰਦੀ ਹੈ। ਵਾਰ-ਵਾਰ ਕੁਝ ਖਾਣ ਦੀ ਕਰੇਵਿੰਗ ਨਹੀਂ ਰਹਿੰਦੀ।
ਸੌਂਫ : ਪੇਟ ਬਲੋਟਿੰਗ ਹੋਣ 'ਤੇ ਸੌਂਫ ਵਾਲੀ ਚਾਹ ਪੀਣ ਨਾਲ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ। ਆਯੁਰਵੈਦ 'ਚ ਸੌਂਫ ਨੂੰ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਕਾਫੀ ਅਸਰਦਾਇਕ ਮੰਨਿਆ ਗਿਆ ਹੈ। ਇਹ ਭੁੱਖ ਨੂੰ ਬੈਲੈਂਸ ਕਰਕੇ ਰੱਖਦੀ ਹੈ ਅਤੇ ਸੌਂਫ ਵਾਲੀ ਚਾਹ ਪੀਣ ਨਾਲ ਪੇਟ ਨੂੰ ਵੀ ਆਰਾਮ ਮਿਲਦਾ ਹੈ।
ਹਰੀ ਇਲਾਇਚੀ : ਇਹ ਚਾਹ ਨੂੰ ਖੁਸ਼ਬੂਦਾਰ ਬਣਾਉਣ ਦੇ ਨਾਲ-ਨਾਲ ਸਰੀਰ ਦੀ ਵਾਧੂ ਫੈਟ ਨੂੰ ਖਤਮ ਕਰਨ 'ਚ ਮਦਦ ਕਰਦੀ ਹੈ। ਹਰੀ ਇਲਾਇਚੀ ਵਾਲੀ ਬਲੈਕ ਟੀ ਪੀਣ ਨਾਲ ਜ਼ਿਆਦਾ ਮਿੱਠਾ ਖਾਣ ਦੀ ਕਰੇਵਿੰਗ ਨਹੀਂ ਰਹਿੰਦੀ।
ਆਯੁਰਵੈਦ ਅਨੁਸਾਰ ਜੇਕਰ ਸੌਂਫ, ਹਰੀ ਇਲਾਇਚੀ ਅਤੇ ਪੁਦੀਨੇ ਦੀ ਚਾਹ ਬਣਾ ਕੇ ਪੀਤੀ ਜਾਵੇ ਤਾਂ ਇਹ ਸਰੀਰ ਦੀ ਫੈਟ ਬਰਨ ਕਰਨ ਦੇ ਨਾਲ-ਨਾਲ ਮੈਟਾਬੋਲਿਜ਼ਮ ਨੂੰ ਵੀ ਦੁਰੁਸਤ ਰੱਖਦੀ ਹੈ। ਇਸਨੂੰ ਆਈਸਡ ਟੀ ਵਾਂਗ ਵੀ ਪੀਤਾ ਜਾ ਸਕਦਾ ਹੈ। ਅਜਿਹੀ ਚਾਹ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਫਾਇਦਾ ਹੁੰਦਾ ਹੈ।
