ਗੁਣਾਂ ਦਾ ਖਜ਼ਾਨਾ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
Wednesday, Apr 30, 2025 - 11:57 AM (IST)

ਹੈਲਥ ਡੈਸਕ - ਸੌਂਫ ਜਿਸ ਨੂੰ ਅੰਗਰੇਜ਼ੀ ’ਚ Fennel Seeds ਆਖਿਆ ਜਾਂਦਾ ਹੈ, ਇਕ ਸੁਗੰਧਤ ਅਤੇ ਔਸ਼ਧੀ ਗੁਣਾਂ ਵਾਲਾ ਬੀਜ ਹੈ ਜੋ ਅਕਸਰ ਭਾਰਤੀ ਰਸੋਈ ’ਚ ਖਾਣ ਤੋਂ ਬਾਅਦ ਚਬਾਇਆ ਜਾਂਦਾ ਹੈ। ਇਹ ਸਿਰਫ਼ ਮੂੰਹ ਦੀ ਤਾਜ਼ਗੀ ਲਈ ਨਹੀਂ, ਸਗੋਂ ਸਿਹਤ ਲਈ ਵੀ ਕਈ ਤਰ੍ਹਾਂ ਦੇ ਲਾਭ ਦਿੰਦੀ ਹੈ। ਆਯੁਰਵੇਦ ਅਨੁਸਾਰ ਸੌਂਫ ਨੂੰ ਹਾਜ਼ਮੇ ਤੋਂ ਲੈ ਕੇ ਨਜ਼ਰ ਤੇ ਤਣਾਅ ਤੱਕ ਦੀਆਂ ਸਮੱਸਿਆਵਾਂ ਲਈ ਵਰਤਿਆ ਜਾਂਦਾ ਹੈ। ਇਸ ਦੀ ਠੰਡਕ ਵਾਲੀ ਸੁਗੰਧ ਅਤੇ ਔਸ਼ਧੀ ਗੁਣਾਂ ਕਰਕੇ ਸੌਂਫ ਰੋਜ਼ਾਨਾ ਦੀ ਜ਼ਿੰਦਗੀ ’ਚ ਸ਼ਾਮਲ ਕਰਨਾ ਬਹੁਤ ਲਾਭਕਾਰੀ ਸਾਬਤ ਹੁੰਦਾ ਹੈ।
ਸੌਂਫ ਖਾਣ ਦੇ ਫਾਇਦੇ :-
ਹਾਜ਼ਮੇ ਨੂੰ ਸੁਧਾਰਦੀ ਹੈ
- ਸੌਂਫ ਹਾਜ਼ਮੇ ਨੂੰ ਬਿਹਤਰ ਬਣਾਉਂਦੀ ਹੈ। ਖਾਣ ਤੋਂ ਬਾਅਦ ਸੌਂਫ ਚਬਾਉਣ ਨਾਲ ਗੈਸ, ਅਜੀਰਨ ਅਤੇ ਭਾਰਪਨ ਘਟਦਾ ਹੈ।
ਮੂੰਹ ਦੀ ਬਦਬੂ ਨੂੰ ਕਰੇ ਦੂਰ
- ਇਹ ਕੁਦਰਤੀ ਮਾਊਥਫ੍ਰੈਸ਼ਨਰ ਵਾਂਗ ਕੰਮ ਕਰਦੀ ਹੈ। ਮੂੰਹ ਦੀ ਬਦਬੂ ਦੂਰ ਕਰਨ ਲਈ ਸੌਂਫ ਚੰਗੀ ਚੀਜ਼ ਹੈ।
ਆੱਖਾਂ ਲਈ ਲਾਭਕਾਰੀ
- ਸੌਂਫ ’ਚ ਵਿਟਾਮਿਨ A ਹੁੰਦਾ ਹੈ, ਜੋ ਨਜ਼ਰ ਨੂੰ ਤੇਜ਼ ਕਰਨ ’ਚ ਮਦਦਗਾਰ ਹੈ।
ਹਾਰਮੋਨ ਸੰਤੁਲਨ
- ਔਰਤਾਂ ’ਚ ਮਾਹਵਾਰੀ ਸਮੱਸਿਆਵਾਂ ਨੂੰ ਠੀਕ ਕਰਨ ਅਤੇ ਹਾਰਮੋਨਲ ਬੈਲੈਂਸ ਲਈ ਸੌਂਫ ਫਾਇਦੇਮੰਦ ਮੰਨੀ ਜਾਂਦੀ ਹੈ।
ਤਣਾਅ ਘਟਾਉਂਦੀ ਹੈ
- ਸੌਂਫ ਦੀ ਚਾਹ ਜਾਂ ਕਾੜ੍ਹਾ ਪੀਣ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਨੀਂਦ ਵੀ ਵਧੀਆ ਆਉਂਦੀ ਹੈ।
ਸਕਿਨ ਤੇ ਚਮਕ ਲਿਆਉਂਦੀ ਹੈ
- ਸੌਂਫ ’ਚ ਐਂਟੀਆਕਸੀਡੈਂਟ ਹੋਣ ਕਰਕੇ ਇਹ ਸਕਿਨ ਨੂੰ ਨਵੀਂ ਤਾਜਗੀ ਦਿੰਦੀ ਹੈ।
ਬਲੱਡ ਪ੍ਰੈਸ਼ਰ ਕਰੇ ਕੰਟ੍ਰੋਲ
- ਸੌਂਫ ’ਚ ਪੋਟੈਸ਼ੀਅਮ ਹੁੰਦਾ ਹੈ ਜੋ ਖੂਨ ਦੇ ਦਬਾਅ ਨੂੰ ਕੰਟ੍ਰੋਲ ਰੱਖਣ ’ਚ ਮਦਦ ਕਰਦਾ ਹੈ।
ਭਾਰ ਘਟਾਉਣ ’ਚ ਮਦਦਗਾਰ
- ਸੌਂਫ ਮੈਟਾਬੋਲਿਜ਼ਮ ਤੇ ਕੰਟ੍ਰੋਲ ਰੱਖਦੀ ਹੈ ਅਤੇ ਭੁੱਖ ਘਟਾਉਂਦੀ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ।