ਬਰਸਾਤੀ ਮੌਸਮ ''ਚ ਪੇਟ ਦਾ ਇਨਫੈਕਸ਼ਨ ਕਰ ਦਿੰਦਾ ਹੈ ਬੁਰਾ ਹਾਲ ! ਜਾਣੋ ਕਿਵੇਂ ਕਰੀਏ ਬਚਾਅ

Sunday, Jul 20, 2025 - 01:40 PM (IST)

ਬਰਸਾਤੀ ਮੌਸਮ ''ਚ ਪੇਟ ਦਾ ਇਨਫੈਕਸ਼ਨ ਕਰ ਦਿੰਦਾ ਹੈ ਬੁਰਾ ਹਾਲ ! ਜਾਣੋ ਕਿਵੇਂ ਕਰੀਏ ਬਚਾਅ

ਹੈਲਥ ਡੈਸਕ- ਬਰਸਾਤੀ ਮੌਸਮ 'ਚ ਹਵਾ 'ਚ ਨਮੀ ਵਧ ਜਾਂਦੀ ਹੈ ਅਤੇ ਵਾਤਾਵਰਨ ਵਿਚ ਵਧੇਰੇ ਬੈਕਟੀਰੀਆ ਤੇ ਵਾਇਰਸ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਪੇਟ ਨਾਲ ਸੰਬੰਧਤ ਇਨਫੈਕਸ਼ਨ ਦਾ ਖਤਰਾ ਕਾਫੀ ਜ਼ਿਆਦਾ ਵਧ ਜਾਂਦਾ ਹੈ। ਖਾਸ ਕਰਕੇ ਉਹ ਲੋਕ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਥੋੜ੍ਹੀ ਕਮਜ਼ੋਰ ਹੁੰਦੀ ਹੈ, ਉਹ ਬਹੁਤ ਤੇਜ਼ੀ ਨਾਲ ਇਨਫੈਕਸ਼ਨ ਦੀ ਚਪੇਟ 'ਚ ਆ ਸਕਦੇ ਹਨ।

ਇਨਫੈਕਸ਼ਨ ਦੇ ਮੁੱਖ ਕਾਰਨ

ਬਰਸਾਤ 'ਚ ਖਾਣ-ਪੀਣ ਦੀ ਸਾਵਧਾਨੀ ਨਾ ਰੱਖਣ ਨਾਲ ਪੇਟ ਦਾ ਇਨਫੈਕਸ਼ਨ ਹੋ ਸਕਦਾ ਹੈ। ਗੰਦੇ ਹੱਥਾਂ ਨਾਲ ਖਾਣਾ ਖਾਣਾ, ਬਾਹਰ ਦਾ ਸਟ੍ਰੀਟ ਫੂਡ ਖਾਣਾ ਇਹ ਸਾਰੇ ਕਾਰਨ ਇਨਫੈਕਸ਼ਨ ਵਧਾਉਂਦੇ ਹਨ।

ਸਧਾਰਨ ਲੱਛਣ ਜੋ ਨਾ ਕਰੋ ਨਜ਼ਰਅੰਦਾਜ

ਉਲਟੀ ਆਉਣਾ
ਪੇਟ 'ਚ ਦਰਦ
ਭੁੱਖ ਨਾ ਲੱਗਣਾ
ਥਕਾਵਟ ਜਾਂ ਕਮਜ਼ੋਰੀ ਮਹਿਸੂਸ ਕਰਨਾ

ਕਿਵੇਂ ਕਰੋ ਬਚਾਅ?

  • ਸਿਰਫ਼ ਉਬਲੇ ਜਾਂ ਫਿਲਟਰ ਕੀਤੇ ਪਾਣੀ ਦਾ ਹੀ ਸੇਵਨ ਕਰੋ
  • ਬਾਹਰ ਦੇ ਖਾਣੇ ਤੋਂ ਪਰਹੇਜ਼ ਕਰੋ, ਖਾਸ ਕਰਕੇ ਕੱਟੇ ਹੋਏ ਫਲ ਜਾਂ ਚਾਟ-ਪਕੌੜੀ
  • ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ
  • ਘਰ ਦਾ ਖਾਣਾ ਤਾਜ਼ਾ ਬਣਾਓ ਤੇ ਖਾਓ
  • ਰੋਗ ਪ੍ਰਤੀਰੋਧਕ ਤਾਕਤ ਵਧਾਉਣ ਵਾਲੇ ਖੁਰਾਕ ਸ਼ਾਮਲ ਕਰੋ (ਜਿਵੇਂ ਆਂਵਲਾ, ਹਲਦੀ ਵਾਲਾ ਦੁੱਧ, ਲਸਣ ਆਦਿ)

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
 


author

DIsha

Content Editor

Related News