ਪਨੀਰ ''ਚ ਹੁੰਦੀ ਹੈ ਸਭ ਤੋਂ ਜ਼ਿਆਦਾ ਮਿਲਾਵਟ, ਖਾਣ ਤੋਂ ਪਹਿਲਾਂ ਕਰੋ ਅਸਲੀ ਤੇ ਨਕਲੀ ਦੀ ਪਛਾਣ
Wednesday, Jul 30, 2025 - 02:21 PM (IST)

ਨੈਸ਼ਨਲ ਡੈਸਕ- ਬਜ਼ਾਰ 'ਚ ਵੇਚਿਆ ਜਾ ਰਿਹਾ ਨਕਲੀ ਪਨੀਰ ਹੁਣ ਸਿਰਫ਼ ਚਿਤਾਵਨੀ ਨਹੀਂ ਰਹੀ, ਇਹ ਜ਼ਮੀਨੀ ਹਕੀਕਤ ਬਣ ਚੁੱਕੀ ਹੈ। ਨਕਲੀ ਪਨੀਰ ਨਾ ਸਿਰਫ਼ ਸਿਹਤ ਲਈ ਹਾਨੀਕਾਰਕ ਹੈ, ਸਗੋਂ ਇਹ ਕੈਂਸਰ ਜਿਹੀਆਂ ਖ਼ਤਰਨਾਕ ਬੀਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਪਿਛਲੇ ਇਕ ਹਫ਼ਤੇ 'ਚ FSSAI (ਭਾਰਤੀ ਖਾਦ ਸੁਰੱਖਿਆ ਅਥਾਰਟੀ) ਵੱਲੋਂ ਦੇਸ਼ ਭਰ ਦੇ ਕਈ ਰਾਜਾਂ 'ਚ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ 4000 ਤੋਂ ਵੱਧ ਕਿਲੋ ਨਕਲੀ ਪਨੀਰ ਜ਼ਬਤ ਕੀਤਾ ਗਿਆ।
ਇਸ ਤਰ੍ਹਾਂ ਬਣਾਇਆ ਜਾਂਦਾ ਹੈ ਨਕਲੀ ਪਨੀਰ
- ਨਕਲੀ ਪਨੀਰ ਸਸਤੇ ਅਤੇ ਖ਼ਤਰਨਾਕ ਰਸਾਇਣਾਂ ਰਾਹੀਂ ਤਿਆਰ ਕੀਤਾ ਜਾਂਦਾ ਹੈ।
- ਇਸ 'ਚ ਰਿਫਾਈਂਡ ਤੇਲ, ਯੂਰੀਆ, ਡਿਟਰਜੈਂਟ ਅਤੇ ਸਟਾਰਚ ਵਰਤੇ ਜਾਂਦੇ ਹਨ।
- ਇਹ "ਸਿੰਥੇਟਿਕ ਦੁੱਧ" ਰਾਹੀਂ ਜਮਾਇਆ ਜਾਂਦਾ ਹੈ।
- ਪਨੀਰ ਨੂੰ ਚਮਕਦਾਰ ਅਤੇ ਤਾਜ਼ਾ ਦਿਖਾਉਣ ਲਈ ਨਕਲੀ ਰੰਗ ਮਿਲਾਏ ਜਾਂਦੇ ਹਨ।
ਸਿਹਤ 'ਤੇ ਖਤਰਨਾਕ ਪ੍ਰਭਾਵ
- ਨਕਲੀ ਪਨੀਰ 'ਚ ਮਿਲਦਾ ਡਿਟਰਜੈਂਟ ਅਤੇ ਯੂਰੀਆ ਲੀਵਰ ਅਤੇ ਕਿਡਨੀ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਉਂਦੇ ਹਨ।
- ਸਟਾਰਚ ਅਤੇ ਸਿੰਥੇਟਿਕ ਰਸਾਇਣ ਪਾਚਨ ਤੰਤਰ ਨੂੰ ਖ਼ਰਾਬ ਕਰਕੇ ਟਾਕਸਿਨਸ (ਜ਼ਹਿਰੀਲੇ ਤੱਤ) ਇਕੱਠੇ ਕਰ ਦਿੰਦੇ ਹਨ, ਜੋ ਕਈ ਗੰਭੀਰ ਬੀਮਾਰੀਆਂ ਦਾ ਰੂਪ ਧਾਰ ਸਕਦੇ ਹਨ।
- ਲੰਬੇ ਸਮੇਂ ਤੱਕ ਨਕਲੀ ਪਨੀਰ ਖਾਣ ਨਾਲ ਕੈਂਸਰ ਸੈੱਲ ਪੈਦਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਨਕਲੀ ਪਨੀਰ ਨਾਲ ਕਿਵੇਂ ਹੋ ਸਕਦਾ ਹੈ ਕੈਂਸਰ?
- ਨਕਲੀ ਪਨੀਰ 'ਚ ਮੌਜੂਦ ਟਾਕਸਿਨਸ ਸਰੀਰ 'ਚ ਕੋਸ਼ਿਕਾਵਾਂ 'ਚ ਮਿਊਟੇਸ਼ਨ ਪੈਦਾ ਕਰਦੇ ਹਨ, ਜਿਸ ਨਾਲ ਟਿਊਮਰ ਜਾਂ ਕੈਂਸਰ ਸੈੱਲ ਵਿਕਸਿਤ ਹੋ ਸਕਦੇ ਹਨ।
- ਇਹ ਲੀਵਰ, ਪੇਟ ਅਤੇ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ।
- ਲੀਵਰ 'ਤੇ ਲੰਮੇ ਸਮੇਂ ਤੱਕ ਰਸਾਇਣਾਂ ਦੇ ਪ੍ਰਭਾਵ ਕਾਰਨ ਲੀਵਰ ਕੈਂਸਰ ਹੋਣ ਦਾ ਖਤਰਾ ਵਧ ਜਾਂਦਾ ਹੈ।
ਇੰਝ ਕਰੋ ਅਸਲੀ ਤੇ ਨਕਲੀ ਪਨੀਰ ਦੀ ਪਹਿਚਾਣ
- ਗਰਮ ਪਾਣੀ ਟੈਸਟ: ਪਨੀਰ ਦਾ ਟੁਕੜਾ ਗਰਮ ਪਾਣੀ 'ਚ ਪਾਓ- ਅਸਲੀ ਪਨੀਰ ਨਰਮ ਰਹੇਗਾ, ਨਕਲੀ ਰੱਬੜ ਵਰਗਾ ਹੋ ਜਾਏਗਾ ਜਾਂ ਟੁੱਟ ਜਾਵੇਗਾ।
- ਆਇਓਡੀਨ ਟੈਸਟ: ਪਨੀਰ 'ਤੇ ਆਇਓਡੀਨ ਦੀ 1-2 ਬੂੰਦ ਪਾਓ- ਨੀਲਾ ਰੰਗ ਆਉਂਦਾ ਹੈ ਤਾਂ ਸਟਾਰਚ ਮਿਲਿਆ ਹੋਇਆ ਹੈ।
- ਸੁਗੰਧ ਅਤੇ ਸੁਆਦ: ਅਸਲੀ ਪਨੀਰ 'ਚ ਦੁੱਧ ਦੀ ਹਲਕੀ ਮਿੱਠੀ ਗੰਧ ਹੋਵੇਗੀ, ਨਕਲੀ 'ਚ ਰਸਾਇਣਾਂ ਵਾਲੀ ਗੰਧ ਹੋ ਸਕਦੀ ਹੈ।
- ਅਸਲੀ ਪਨੀਰ ਹੱਥ ਨਾਲ ਮਲਣ ਤੇ ਨਰਮ ਰਹੇਗਾ, ਨਕਲੀ ਪਨੀਰ ਚਿਪਚਿਪਾ ਅਤੇ ਰੱਬੜੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8