ਕੀ ਇਸ ਠੰਡ ਨਾਲ ਲੜਨ ਲਈ ਤਿਆਰ ਹੈ ਤੁਹਾਡਾ ਦਿਲ?
Saturday, Dec 05, 2015 - 04:20 PM (IST)
ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਸਿਹਤ ਸੰਬੰਧੀ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਲਸ ਅਤੇ ਠੰਡ ਕਾਰਨ ਲੋਕ ਬਹੁਤ ਜਲਦੀ ਬੀਮਾਰ ਹੋ ਜਾਂਦੇ ਹਨ। ਦਿੱਲੀ ਵਿਚ ''ਹਾਰਟ ਐਂਡ ਲੰਗ ਇੰਸਟੀਚਿਊਟ'' ਵਿਚ ਕਾਰਡੀਓਲੋਜੀ ਵਿਭਾਗ ਦੇ ਨਿਰਦੇਸ਼ਕ ਡਾਕਟਰ ਕੇ.ਕੇ.ਸੇਠੀ ਦਾ ਕਹਿਣਾ ਹੈ, ''''ਠੰਡੇ ਮੌਸਮ ਦੇ ਕਾਰਣ ਦਿਲ ਦੀਆਂ ਧਮਣੀਆਂ ਸੁੰਗੜ ਜਾਂਦੀਆਂ ਹਨ, ਇਸ ਕਾਰਨ ਦਿਲ ਵਿਚ ਖੂਨ ਅਤੇ ਆਕਸੀਜਨ ਦਾ ਸੰਚਾਰ ਘੱਟ ਜਾਂਦਾ ਹੈ। ਇਸ ਨਾਲ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ।'''' ਉਨ੍ਹਾਂ ਦੱਸਿਆ ਕਿ ਧੁੱਪ ਘੱਟ ਨਿਕਲਣ ਕਾਰਨ ਵਿਟਾਮਿਨ ''ਡੀ'' ਦੀ ਕਮੀ ਆ ਜਾਂਦੀ ਹੈ। ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਠੰਡ ਤੋਂ ਪੂਰਾ ਬਚਾਓ ਕਰਨਾ ਚਾਹੀਦਾ ਹੈ।
ਸਰਦੀਆਂ ''ਚ ਦਿਲ ਦੌਰੇ ਤੋਂ ਬਚਣ ਲਈ ਕੁਝ ਸੁਝਾਅ:
1. ਮੌਸਮ ਦੇ ਨਾਲ ਹੀ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਬਦਲੋ।
2. ਠੰਡੇ ਮੌਸਮ ਵਿਚ ਘੱਟ ਥਕਾਨ ਵਾਲੀ ਕਸਰਤ ਕਰੋ।
3. ਸੈਰ ਅਤੇ ਯੋਗ ਨੂੰ ਰੋਜ਼ਾਨਾ ਕਰਨ ਦੀ ਆਦਤ ਪਾਓ।
4. ਸਵੇਰੇ ਜਲਦੀ ਅਤੇ ਰਾਤ ਨੂੰ ਦੇਰ ਤੱਕ ਬਾਹਰ ਨਾ ਘੁੰਮੋ।