ਅੱਜ ਤੋਂ ਬਦਲ ਗਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਕੀ ਹੈ ਸਕੂਲਾਂ ਦੇ ਖੁੱਲ੍ਹਣ ਦੀ ਨਵੀਂ Timing
Monday, Nov 04, 2024 - 12:11 PM (IST)
ਮੋਹਾਲੀ/ਲੁਧਿਆਣਾ (ਨਿਆਮੀਆਂ, ਵਿੱਕੀ)- ਪੰਜਾਬ ਸਰਕਾਰ ਨੇ ਵੱਧਦੀ ਠੰਡ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ 'ਚ ਤਬਦੀਲੀ ਕਰ ਦਿੱਤੀ ਹੈ। ਪੰਜਾਬ ਦੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਨਵੰਬਰ ਤੋਂ ਬਦਲ ਗਿਆ ਸੀ ਪਰ ਦੀਵਾਲੀ ਹਫ਼ਤਾ ਹੋਣ ਕਾਰਨ ਵੀਰਵਾਰ 31 ਅਕਤੂਬਰ ਤੋਂ ਐਤਵਾਰ 3 ਨਵੰਬਰ ਤਕ ਛੁੱਟੀਆਂ ਹੋਣ ਦੇ ਚੱਲਦੇ ਪੰਜਾਬ ਦੇ ਸਾਰੇ ਸਕੂਲ ਅੱਜ ਤੋਂ 9 ਵਜੇ ਖੁੱਲ੍ਹਣਗੇ ਅਤੇ ਦੁਪਹਿਰ 3 ਵਜੇ ਬੰਦ ਹੋਣਗੇ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਭਰ ਵਿਚ 19 ਹਜ਼ਾਰ ਤੋਂ ਵੱਧ ਸਕੂਲ ਹਨ, ਜਿਨ੍ਹਾਂ ‘ਤੇ ਉਪਰੋਕਤ ਹੁਕਮ ਲਾਗੂ ਹੋਣਗੇ।
ਇਹ ਵੀ ਪੜ੍ਹੋ- ਜਲੰਧਰ: ਹਾਦਸੇ 'ਚ ਮਰੇ ਪਿਓ-ਪੁੱਤ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸਕੂਲਾਂ ਦਾ ਸਮਾਂ ਇਕ ਸੈਸ਼ਨ ਵਿਚ 3 ਵਾਰ ਬਦਲਦਾ ਹੈ। 1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹਿੰਦਾ ਹੈ ਜਦਕਿ 1 ਅਕਤੂਬਰ ਤੋਂ 31 ਅਕਤੂਬਰ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ 2.30 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਤੋਂ 2.50 ਵਜੇ ਤੱਕ ਰਹਿੰਦਾ ਹੈ। 1 ਨਵੰਬਰ ਤੋਂ 28 ਫਰਵਰੀ ਤੱਕ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਅਤੇ ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਰਹਿੰਦਾ ਹੈ।
ਇਹ ਵੀ ਪੜ੍ਹੋ- ਢਾਈ ਸਾਲਾਂ ਬਾਅਦ ਦੁਬਈ ਤੋਂ ਪਰਤਿਆ ਸੀ ਮਾਪਿਆਂ ਦਾ ਜਵਾਨ ਪੁੱਤ, ਹੁਣ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8