ਪੰਜਾਬ ਦੇ ਇਸ ਜ਼ਿਲ੍ਹੇ ਦਾ AQI ਹੋਇਆ 300 ਪਾਰ, ਇਨ੍ਹਾਂ ਮਰੀਜ਼ਾਂ ਲਈ ਮੰਡਰਾਉਣ ਲੱਗਾ ਖ਼ਤਰਾ
Friday, Nov 01, 2024 - 04:55 PM (IST)
ਨਵਾਂਸ਼ਹਿਰ (ਮਨੋਰੰਜਨ)- ਨਵਾਂਸ਼ਹਿਰ ਵਿੱਚ ਪ੍ਰਦੂਸ਼ਣ ਕੰਟਰੋਲ ਲਈ ਪ੍ਰਸ਼ਾਸਨ ਦੇ ਸਾਰੇ ਯਤਨ ਧਰੇ ਦੇ ਧਰੇ ਰਹਿ ਗਏ। ਵੀਰਵਾਰ ਦੀਵਾਲੀ ਦੀ ਰਾਤ 'ਤੇ ਪਟਾਕੇ ਚੱਲਣ ਅਤੇ ਪਰਾਲੀ ਜਲਾਉਣ ਕਾਰਨ ਜ਼ਿਲ੍ਹੇ ਵਿੱਚ ਏ. ਕਿਊ. ਆਈ. 300 ਦੇ ਪਾਰ ਦਰਜ ਕੀਤਾ ਗਿਆ ਹੈ। ਜੇਕਰ ਏ. ਕਿਊ. ਆਈ. ਦਾ ਪੱਧਰ ਇਸੇ ਤਰ੍ਹਾਂ ਵਿਗੜਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਸਾਹ ਲੈਣ ਵਿਚ ਵੀ ਦਿੱਕਤਾਂ ਆਉਣਗੀਆਂ। ਦਮੇ ਦੇ ਮਰੀਜ਼ਾਂ ਲਈ ਉਹ ਚਾਰ ਗੁਣਾ ਘਾਤਕ ਹੋ ਜਾਵੇਗਾ। ਏ. ਕਿਊ. ਆਈ. ਦਾ ਇਹ ਪੱਧਰ ਬੱਚਿਆਂ ਅਤੇ ਬਜ਼ਰਗਾਂ ਲਈ ਕਾਫ਼ੀ ਨੁਕਸਾਨਦੇਹ ਹੈ। ਧਿਆਨ ਹੋਵੇ ਕਿ ਜੇਕਰ ਹਵਾ ਸਥਿਰ ਜਾਂ ਘੱਟ ਹੋ ਜਾਵੇ ਤਾਂ ਵੀ ਏ. ਕਿਊ. ਆਈ. 'ਤੇ ਅਸਰ ਪੈਂਦਾ ਹੈ। ਇਸ ਦੇ ਵੱਧਣ ਨਾਲ ਮਰੀਜ਼ਾਂ ਲਈ ਮੁਸ਼ਕਿਲ ਵੱਧ ਜਾਦੀ ਹੈ। ਆਤਿਸ਼ਬਾਜੀ ਅਤੇ ਪਰਾਲੀ ਜਲਾਉਣ ਦਾ ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਏ. ਕਿਊ. ਆਈ. 400 ਦੇ ਪਾਰ ਪਹੁੰਚ ਸਕਦਾ ਹੈ।
ਇਹ ਵੀ ਪੜ੍ਹੋ- ਤਿਉਹਾਰ ਮੌਕੇ ਉੱਜੜਿਆ ਪਰਿਵਾਰ, ਸ਼ੱਕੀ ਹਾਲਾਤ 'ਚ ਡਾਕਟਰ ਦੀ ਮੌਤ
ਆਕਸੀਜਨ ਘੱਟ ਹੋਣ ਨਾਲ ਬੱਚਿਆਂ, ਬਜ਼ਰਗਾਂ, ਦਮੇ ਦੇ ਮਰੀਜ਼ਾਂ ਨੂੰ ਆਉਂਦੀ ਹੈ ਦਿੱਕਤ
ਇਸ ਸਬੰਧ ਵਿੱਚ ਸਿਵਲ ਹਸਪਤਾਲ ਨਵਾਂਸ਼ਹਿਰ ਵਿੱਚ ਤਾਇਨਾਚ ਐੱਮ. ਡੀ. ਮੈਡੀਸਨ ਡਾ. ਗੁਰਪਾਲ ਕਟਾਰੀਆ ਦਾ ਕਹਿਣਾ ਹੈ ਕਿ ਏ. ਕਿਊ. ਆਈ. ਦਾ ਪੱਧਰ ਇੰਨਾ ਵੱਧਣ ਨਾਲ ਸਾਹ ਦੀ ਨਾਲੀ ਵਿੱਚ ਸੂਜਨ ਵੀ ਆ ਸਕਦੀ ਹੈ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ। ਆਕਸੀਜਨ ਵਿੱਚ ਮਾਤਰਾ ਵੀ ਘੱਟ ਹੋ ਜਾਂਦੀ ਹੈ। ਦਮੇ ਦੇ ਮਰੀਜਾਂ ਨੂੰ ਦਿੱਕਤ ਚਾਰ ਗੁਣਾ ਵੱਧ ਜਾਦੀ ਹੈ।
ਇਹ ਵੀ ਪੜ੍ਹੋ- KBC 'ਚ ਪੰਜਾਬ ਪੁਲਸ ਨੇ ਕਰਵਾ 'ਤੀ ਬੱਲੇ-ਬੱਲੇ, ਛੋਟੇ ਜਿਹੇ ਕਸਬੇ ਦੀ ਧੀ ਨੇ ਖੱਟਿਆ ਵੱਡਾ ਨਾਮਣਾ
ਕੀ ਵਰਤੀਏ ਸਾਵਧਾਨੀਆਂ
ਜਦੋਂ ਪ੍ਰਦੂਸ਼ਣ ਦਾ ਪੱਧਰ ਜ਼ਿਆਦਾ ਹੋਵੇ ਤਾਂ ਘਰ ਵਿੱਚ ਰਹਿਣ ਦਾ ਯਤਨ ਕਰੋ। ਜਦੋਂ ਏ. ਕਿਊ. ਆਈ. ਸਮਾਨ ਤੋਂ ਜ਼ਿਆਦਾ ਹੋਵੇ ਤਾਂ ਬਾਹਰ ਯੋਗਾ ਕਰਨਾ ਫਾਇਦੇ ਤੋਂ ਵੱਧ ਨੁਕਸਾਨ ਪਹੁੰਚ ਸਕਦਾ ਹੈ। ਤੰਦਰੁਸਤ ਰਹਿਣ ਲਈ ਘਰ ਅੰਦਰ ਹੀ ਯੋਗਾ ਕਰੋ। ਘਰ ਨੂੰ ਪ੍ਰਦੂਸ਼ਣ ਫ੍ਰੀ ਰੱਖਣ ਲਈ ਦਰਵਾਜੇ ਅਤੇ ਖਿੜਕੀਆਂ ਬੰਦ ਰੱਖੋ। ਮਾਸਕ ਦੀ ਵੀ ਵਰਤੋਂ ਕੀਤੀ ਜਾਵੇ। ਡਾਈਟ ਵਿੱਚ ਜ਼ਰੂਰੀ ਮਾਤਰਾ ਵਿੱਚ ਫਲ, ਸਬਜ਼ੀਆਂ, ਨਟ੍ਰਸ ਫਲੀਆਂ ਅਤੇ ਹੈਲਦੀ ਫੈਟ ਸ਼ਾਮਲ ਕਰੋ। ਇਸ ਦੇ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਬੱਚਿਆਂ ਦੀ ਸਿਹਤ ਲਈ ਵੱਧਦਾ ਹਵਾ ਪ੍ਰਦੂਸ਼ਣ ਹੋਰ ਵੀ ਖ਼ਤਰਨਾਕ ਹੈ। ਇਸ ਲਈ ਬੱਚਿਆਂ ਨੂੰ ਸਕੂਲ ਭੇਜਦੇ ਸਮੇਂ ਵਿਸ਼ਸ਼ ਸਾਵਧਾਨੀ ਵਰਤੋਂ। ਬੱਚਿਆਂ ਨੂੰ ਮਾਸਕ ਲਗਾ ਕੇ ਹੀ ਸਕੂਲ ਭੇਜੋ। ਯਕੀਨੀ ਕਰੋ ਕਿ ਬੱਚੇ ਦਿਨ ਭਰ ਵਿੱਚ ਖ਼ੂਬ ਪਾਣੀ ਪੀਣ। ਤਬੀਅਤ ਖ਼ਰਾਬ ਹੋਣ 'ਤੇ ਤੁਰੰਤ ਡਾਕਟਰ ਨੂੰ ਵਿਖਾਓ।
ਇਹ ਵੀ ਪੜ੍ਹੋ- ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਇਕੱਠਿਆਂ ਗਈ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8