ਜੁੱਤੀਆਂ ਨੂੰ ਟਰੱਕਾਂ ਪਿੱਛੇ ਲਟਕਦੇ ਦੇਖਿਆ ਹੈ? ਅੰਧਵਿਸ਼ਵਾਸ ਨਹੀਂ, ਵਿਗਿਆਨ ਹੈ ਇਸ ਦਾ ਕਾਰਨ!

Friday, Oct 25, 2024 - 11:31 AM (IST)

ਜਲੰਧਰ (ਬਿਊਰੋ) - ਸੜਕਾਂ 'ਤੇ ਗੱਡੀ ਚਲਾਉਂਦੇ ਸਮੇਂ, ਤੁਸੀਂ ਟਰੱਕਾਂ ਜਾਂ ਲਾਰੀਆਂ ਨੂੰ ਦੇਖਿਆ ਹੋਵੇਗਾ। ਲੋਕਾਂ ਨੂੰ ਉਨ੍ਹਾਂ ਦੀ ਕਲਰਫੁੱਲ ਲੁੱਕ ਕਾਫ਼ੀ ਆਕਰਸ਼ਕ ਲੱਗਦੀ ਹੈ, ਜਿਸ ਕਾਰਨ ਨਜ਼ਰ ਤੁਰੰਤ ਰੁਕ ਜਾਂਦੀ ਹੈ ਪਰ ਇਨ੍ਹਾਂ ਵਾਹਨਾਂ ਨਾਲ ਜੁੜੀ ਇਕ ਹੋਰ ਖ਼ਾਸ ਅਤੇ ਦਿਲਚਸਪ ਗੱਲ ਹੈ, ਜਿਸ ਵੱਲ ਸ਼ਾਇਦ ਹੀ ਕੋਈ ਧਿਆਨ ਦਿੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ

ਕੀ ਤੁਸੀਂ ਜੁੱਤੀਆਂ ਨੂੰ ਟਰੱਕਾਂ ਪਿੱਛੇ ਲਟਕਦੇ ਦੇਖਿਆ ਹੈ? ਕਈ ਟਰੱਕਾਂ ਦੇ ਡਰਾਈਵਰ ਜੁੱਤੀਆਂ ਨੂੰ ਟਰੱਕ ਦੇ ਪਿਛਲੇ ਪਾਸੇ ਲਟਕਾਉਂਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਦੇਖਿਆ ਹੋਵੇਗਾ ਤਾਂ ਤੁਸੀਂ ਤੁਰੰਤ ਇਨ੍ਹਾਂ ਨੂੰ ਅੰਧਵਿਸ਼ਵਾਸ ਨਾਲ ਜੋੜ ਦਿੱਤਾ ਹੋਵੇਗਾ ਪਰ ਜੇ ਅਸੀਂ ਤੁਹਾਨੂੰ ਦੱਸੀਏ ਕਿ ਇਹ ਸਿਰਫ਼ ਅੰਧਵਿਸ਼ਵਾਸ ਨਹੀਂ ਹੈ, ਸਗੋਂ ਇਸਦੇ ਪਿੱਛੇ ਇੱਕ ਵੱਡਾ ਕਾਰਨ ਹੈ, ਤੁਸੀਂ ਕੀ ਕਹੋਗੇ?

PunjabKesari

ਇਹ ਖ਼ਬਰ ਵੀ ਪੜ੍ਹੋ - ਛੋਟੇ ਕੱਪੜੇ ਪਾ ਕੇ ਮਾਡਲਿੰਗ ਕਰਨੀ ਪਈ ਮਹਿੰਗੀ, ਹੋ ਗਿਆ ਇਹ ਕਾਂਡ

ਜੀ ਹਾਂ, ਇਨ੍ਹਾਂ ਜੁੱਤੀਆਂ ਨੂੰ ਲਟਕਾਉਣ ਦਾ ਕਾਰਨ ਸਿਰਫ਼ ਅੰਧਵਿਸ਼ਵਾਸ ਹੀ ਨਹੀਂ ਸਗੋਂ ਵਿਗਿਆਨ ਵੀ ਹੈ। ਦਰਅਸਲ, ਇਹ ਰਾਜ਼ ਕਈ ਸਾਲ ਪਹਿਲਾਂ ਦਾ ਹੈ, ਜਦੋਂ ਮਾਲ, ਖਾਸ ਕਰਕੇ ਟਰੱਕਾਂ ਨੂੰ ਮਾਪਣ ਲਈ ਕੋਈ ਤਕਨੀਕ ਨਹੀਂ ਬਣਾਈ ਗਈ ਸੀ। ਅੱਜ ਵਾਂਗ ਉਸ ਸਮੇਂ ਵੀ ਵਾਹਨਾਂ ਨੂੰ ਓਵਰਲੋਡ ਹੋਣ ਤੋਂ ਬਚਾਉਣਾ ਪੈਂਦਾ ਸੀ ਕਿਉਂਕਿ ਇਸ ਨਾਲ ਹਾਦਸੇ ਜਾਂ ਟਰੱਕਾਂ ਦੇ ਟਾਇਰ ਫੱਟਣ ਦਾ ਖ਼ਤਰਾ ਵੱਧ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ - ਬਾਬਾ ਸਿੱਦੀਕੀ ਮਾਮਲੇ 'ਚ ਨਵਾਂ ਮੋੜ, 3 ਗ੍ਰਿਫ਼ਤਾਰੀਆਂ ਮਗਰੋਂ ਹੋਇਆ ਹੈਰਾਨੀਜਨਕ ਖ਼ੁਲਾਸਾ

PunjabKesari

ਇਸ ਲਈ ਪਿਛਲੇ ਪਾਸੇ ਜੁੱਤੀਆਂ ਲਟਕਾਈਆਂ ਗਈਆਂ ਸਨ। ਫਿਰ ਟਰੱਕ ਮਾਲ ਨਾਲ ਭਰਿਆ ਜਾਂਦਾ ਸੀ। ਜਦੋਂ ਮਾਲ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਟਰੱਕ ਆਪਣੇ-ਆਪ ਹੇਠਾਂ ਨੂੰ ਝੁਕਣਾ ਸ਼ੁਰੂ ਕਰ ਦਿੰਦਾ। ਜੇਕਰ ਜੁੱਤੀ ਜ਼ਮੀਨ ਨੂੰ ਛੂਹਣ ਲੱਗਦੀ ਤਾਂ ਟਰੱਕ ਡਰਾਈਵਰ ਸਮਝ ਜਾਂਦਾ ਕਿ ਟਰੱਕ ਬਹੁਤ ਨੀਵਾਂ ਝੁਕਿਆ ਹੋਇਆ ਹੈ ਯਾਨੀਕਿ ਇਹ ਬਹੁਤ ਜ਼ਿਆਦਾ ਸਮਾਨ ਨਾਲ ਭਰਿਆ ਹੋਇਆ ਅਤੇ ਓਵਰਲੋਡ ਹੈ। ਇਸ ਤਰ੍ਹਾਂ ਟਰੱਕ ਇਸ ਹੱਦ ਤੱਕ ਹੀ ਭਰਿਆ ਜਾਂਦਾ ਕਿ ਜੁੱਤੀ ਜ਼ਮੀਨ ਤੋਂ ਉੱਪਰ ਹੀ ਰਹੇ। ਇਸ ਤਰ੍ਹਾਂ ਓਵਰਲੋਡ ਟਰੱਕਾਂ ਦਾ ਪਤਾ ਲੱਗ ਜਾਂਦਾ ਸੀ। ਹੁਣ ਸਥਿਤੀ ਬਹੁਤ ਬਦਲ ਗਈ ਹੈ। ਹੌਲੀ-ਹੌਲੀ ਇਹ ਇਕ ਤਰ੍ਹਾਂ ਦਾ ਰਿਵਾਜ ਬਣ ਗਿਆ। ਡਰਾਈਵਰ ਇਹ ਮੰਨਣ ਲੱਗੇ ਕਿ ਟੁੱਟੀ ਹੋਈ ਜੁੱਤੀ ਜਾਂ ਚਮੜੇ ਦੀ ਜੁੱਤੀ ਲਟਕਾਉਣ ਨਾਲ ਟਰੱਕ ਦੁਰਘਟਨਾ ਹੋਣ ਤੋਂ ਬਚ ਜਾਵੇਗਾ ਅਤੇ ਇਹ ਸ਼ੁਭ ਗੱਲ ਹੈ। ਇਸ ਕਰਕੇ ਟੁੱਟੀ ਜੁੱਤੀ ਨੂੰ ਵਹਿਮ ਸਮਝਿਆ ਜਾਣ ਲੱਗਾ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਨੂੰ ਮੁੜ ਧਮਕੀ, ਕਿਹਾ- ਮਾਫੀ ਮੰਗੇ ਨਹੀਂ ਤਾਂ ਅੰਜਾਮ ਨਹੀਂ ਹੋਵੇਗਾ ਚੰਗਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News