ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖ਼ਬਰ, ਇਸ ਫ਼ਲਾਈਓਵਰ ਤੋਂ ਸ਼ੁਰੂ ਹੋਈ ਆਵਾਜਾਈ
Tuesday, Oct 29, 2024 - 02:38 PM (IST)
ਲੁਧਿਆਣਾ (ਹਿਤੇਸ਼): ਸਿੱਧਵਾਂ ਨਹਿਰ ਦੇ ਕੰਢੇ ਸਥਿਤ ਫ਼ਲਾਈਓਵਰ 'ਤੇ 50 ਦਿਨ ਬਾਅਦ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਬੀ.ਆਰ.ਐੱਸ. ਨਗਰ ਤੇ ਸਰਾਭਾ ਨਗਰ ਨੂੰ ਜੋੜਣ ਵਾਲੇ ਪੁਆਇੰਟ 'ਤੇ ਜ਼ੋਨ ਡੀ ਦਫ਼ਤਰ ਦੇ ਬੈਕ ਸਾਈਡ 'ਤੇ ਸਥਿਤ ਪੁਲ਼ ਦਾ ਇਕ ਹਿੱਸਾ 9 ਸਤੰਬਰ ਨੂੰ ਟੁੱਟ ਕੇ ਹੇਠਾਂ ਡਿੱਗ ਗਿਆ ਸੀ। ਇਸ ਮਗਰੋਂ ਇਸ ਪੁਲ਼ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ ਨੂੰ ਲੱਗੀ ਭਿਆਨਕ ਅੱਗ, ਮੱਚ ਗਏ ਭਾਂਬੜ
ਇਸ ਸਮੇਂ ਇਸ ਪੁਲ਼ ਦੀ ਮੁਰੰਮਤ ਕਰਨ ਲਈ 10 ਦਿਨ ਦਾ ਸਮਾਂ ਲੱਗਣ ਦੀ ਗੱਲ ਕਹੀ ਗਈ ਸੀ। ਇਸ ਪੁਲ਼ ਨੂੰ ਚਾਲੂ ਹੋਣ ਵਿਚ 50 ਦਿਨ ਦਾ ਸਮਾਂ ਲੱਗ ਗਿਆ ਹੈ। ਇਸ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਹੁਣ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਧਦੇ ਦਬਾਅ ਦੇ ਮੱਦੇਨਜ਼ਰ ਫ਼ਲਾਈਓਵਰ ਨੂੰ ਵਾਹਨਾਂ ਦੀ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਇਸ ਸਬੰਧੀ PWD ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲ਼ ਦੀ ਮੁਰੰਮਤ ਦਾ ਕੰਮ GNE ਕਾਲਜ ਦੇ ਡਿਜ਼ਾਈਨ ਦੇ ਹਿਸਾਬ ਨਾਲ ਕੀਤਾ ਗਿਆ ਹੈ। ਇਸ ਤਹਿਤ 3 ਅਕਤੂਬਰ ਨੂੰ ਸਲੈਬ ਪਾਉਣ ਮਗਰੋਂ 21 ਦਿਨ ਦਾ ਕਿਊਰਿੰਗ ਪੀਰੀਅਡ ਲੈਣਾ ਜ਼ਰੂਰੀ ਸੀ ਤੇ ਬਾਅਦ ਵਿਚ ਨਵੇਂ ਸਿਰੇ ਤੋਂ ਸੜਕ ਦਾ ਨਿਰਮਾਣ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8