ਪੁਲਸ ਨੇ ਭੈਣ-ਭਰਾ ਖ਼ਿਲਾਫ਼ ਦਰਜ ਕੀਤੀ FIR, ਜਾਣੋ ਕੀ ਹੈ ਪੂਰਾ ਮਾਮਲਾ
Tuesday, Oct 22, 2024 - 05:44 AM (IST)
ਜਲੰਧਰ (ਮ੍ਰਿਦੁਲ)– ਘਰ ਵਿਚ ਦਾਖਲ ਹੋ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਫ਼ਰਾਰ ਹੋਣ ਦੇ ਮਾਮਲੇ ’ਚ ਪੁਲਸ ਨੇ ਭਰਾ-ਭੈਣ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇੰਦਰਾ ਪਾਰਕ ਵਾਸੀ ਪੀੜਤ ਅਨਿਲ ਕਤਿਆਲ ਨੇ ਦੱਸਿਆ ਕਿ 19 ਜੁਲਾਈ 2023 ਦੀ ਰਾਤ ਉਨ੍ਹਾਂ ਦੀ ਨੂੰਹ ਮੰਨਤ ਦਾ ਭਰਾ ਗਗਨਦੀਪ ਕਪੂਰ ਤੇ ਭੈਣ ਵਿਜੇਤਾ ਕਪੂਰ ਉਨ੍ਹਾਂ ਦੇ ਘਰ ਆਏ ਤੇ ਆਉਂਦੇ ਹੀ ਮੰਨਤ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੁੱਟਮਾਰ ਦੌਰਾਨ ਦੋਵਾਂ ਵੱਲੋਂ ਉਨ੍ਹਾਂ ਨੂੰ ਹੀ ਨਹੀਂ, ਸਗੋਂ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਕੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਪੀੜਤ ਅਨਿਲ ਨੇ ਦੱਸਿਆ ਕਿ ਕੁੱਟਮਾਰ ਤੋਂ ਬਾਅਦ ਮੰਨਤ ਕਤਿਆਲ ਆਪਣੇ ਭਰਾ ਗਗਨਦੀਪ ਕਪੂਰ ਤੇ ਵਿਜੇਤਾ ਕਪੂਰ ਨਾਲ ਚਲੀ ਗਈ। ਜਦੋਂ ਉਨ੍ਹਾਂ ਵੱਲੋਂ ਥਾਣਾ ਨੰਬਰ 6 ਵਿਚ ਜਾ ਕੇ ਸ਼ਿਕਾਇਤ ਦਿੱਤੀ ਗਈ ਤਾਂ ਪੁਲਸ ਵੱਲੋਂ ਜਾਂਚ ਤੋਂ ਬਾਅਦ 28 ਜੁਲਾਈ 2023 ਨੂੰ ਮਹਿਜ਼ ਇਕ ਆਈ.ਪੀ.ਸੀ. 323 ਤਹਿਤ ਡੀ.ਡੀ.ਆਰ. ਨੰਬਰ 36 ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਪੇਪਰ ਮਿੱਲ 'ਚ ਰਾਤ ਨੂੰ ਕੰਮ ਕਰਦੇ ਸਮੇਂ ਪਲਪਰ 'ਚ ਡਿੱਗਿਆ ਮਜ਼ਦੂਰ, ਬੇਹੱਦ ਦਰਦਨਾਕ ਤਰੀਕੇ ਨਾਲ ਹੋਈ ਮੌਤ
ਫਿਰ ਉਨ੍ਹਾਂ ਅਦਾਲਤ ’ਚ ਕੇਸ ਦਾਇਰ ਕੀਤਾ। ਸਬ-ਇੰਸਪੈਕਟਰ ਨਰਿੰਦਰ ਮੋਹਨ ਵੱਲੋਂ ਜਾਂਚ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਇਸ ਮਾਮਲੇ ’ਚ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ। ਪੁਲਸ ਵੱਲੋਂ ਹੁਣ ਰਾਜਾ ਗਾਰਡਨ ਕਾਲੋਨੀ ਦੇ ਰਹਿਣ ਵਾਲੇ ਗਗਨਦੀਪ ਕਪੂਰ ਅਤੇ ਵਿਜੇਤਾ ਕਪੂਰ ਖ਼ਿਲਾਫ਼ ਐੱਫ.ਆਈ.ਆਰ. ਨੰਬਰ 230 ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ- ਮਸ਼ਹੂਰ YouTuber ਨਾਲ ਵਾਪਰ ਗਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਖੇਤਾਂ 'ਚ ਡਿੱਗੀ ਗੱਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e