ਪੰਜਾਬ ਜ਼ਿਮਨੀ ਚੋਣਾਂ: ਇਸ ਲੀਡਰ ''ਤੇ ਦਾਅ ਖੇਡ ਸਕਦੀ ਹੈ ਭਾਜਪਾ
Tuesday, Oct 22, 2024 - 08:48 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਆਮ ਆਦਮੀ ਪਾਰਟੀ ਨੇ ਬਰਨਾਲਾ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਕੇ ਰਾਜਨੀਤਕ ਬੜ੍ਹਤ ਹਾਸਲ ਕਰ ਲਈ ਹੈ। ਹੁਣ ਸਾਰੀਆਂ ਨਜ਼ਰਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ’ਤੇ ਟਿਕੀਆਂ ਹੋਈਆਂ ਹਨ। ਭਾਜਪਾ ਤੋਂ ਸੰਭਾਵਿਤ ਉਮੀਦਵਾਰ ਵਜੋਂ ਸਾਬਕਾ ਵਿਧਾਇਕ ਅਤੇ ਪ੍ਰਦੇਸ਼ ਮੀਤ ਪ੍ਰਧਾਨ ਕੇਵਲ ਢਿੱਲੋਂ ਦਾ ਨਾਮ ਚਰਚਾ ’ਚ ਹੈ। ਢਿੱਲੋਂ ਨਾ ਸਿਰਫ ਪਾਰਟੀ ’ਚ ਮਜ਼ਬੂਤ ਪਕੜ ਰੱਖਦੇ ਹਨ, ਸਗੋਂ ਬਰਨਾਲਾ ਖੇਤਰ ’ਚ ਵੀ ਵੱਡੀ ਲੋਕਪ੍ਰਿਯਤਾ ਹਾਸਲ ਹੈ। ਉਹ ਇਸ ਤੋਂ ਪਹਿਲਾਂ 2007 ਅਤੇ 2012 ’ਚ ਬਰਨਾਲਾ ਵਿਧਾਨਸਭਾ ਖੇਤਰ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਖ਼ਿਲਾਫ਼ ਐਕਸ਼ਨ!
ਭਾਜਪਾ ’ਚ ਮਜ਼ਬੂਤ ਪਕੜ
ਕੇਵਲ ਢਿੱਲੋਂ ਦਾ ਪਾਰਟੀ ਦੇ ਅੰਦਰ ਵੱਡਾ ਪ੍ਰਭਾਵ ਹੈ, ਜਿਸ ਕਾਰਨ ਉਨ੍ਹਾਂ ਦੀ ਉਮੀਦਵਾਰੀ ਮਜ਼ਬੂਤ ਮੰਨੀ ਜਾ ਰਹੀ ਹੈ। ਸ਼ਹਿਰ ’ਚ ਉਨ੍ਹਾਂ ਦਾ ਮਜ਼ਬੂਤ ਜਨਾਧਾਰ ਹੈ ਅਤੇ ਖੇਤਰ ਦੇ ਵਿਕਾਸ ਲਈ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਪਾਰਟੀ ਦੇ ਸਥਾਨਕ ਵਰਕਰਾਂ ’ਚ ਵੀ ਢਿੱਲੋਂ ਦੇ ਹੱਕ ’ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਹਾਈ ਲੈਵਲ ਮੀਟਿੰਗ 'ਚ ਲਏ 4 ਵੱਡੇ ਫ਼ੈਸਲੇ, ਜਾਣੋ ਕੀ ਹੋਣਗੇ ਬਦਲਾਅ
ਚੋਣ ਰਣਨੀਤੀ ’ਚ ਤੇਜ਼ੀ
‘ਆਪ’ ਵੱਲੋਂ ਉਮੀਦਵਾਰ ਦੇ ਐਲਾਨ ਤੋਂ ਬਾਅਦ ਭਾਜਪਾ ਵੀ ਜਲਦੀ ਹੀ ਆਪਣਾ ਪੱਤਾ ਖੋਲ੍ਹ ਸਕਦੀ ਹੈ। ਪਾਰਟੀ ਇਸ ਵਾਰ ਸਥਾਨਕ ਅਤੇ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਤਾਂ ਜੋ ਜਨਤਾ ’ਚ ਮਜ਼ਬੂਤ ਸੰਦੇਸ਼ ਪਹੁੰਚ ਸਕੇ। ਭਾਜਪਾ ਹਾਈਕਮਾਂਡ ਢਿੱਲੋਂ ਦੇ ਤਜਰਬੇ ਅਤੇ ਲੋਕਪ੍ਰਿਯਤਾ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ ਉਮੀਦਵਾਰ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਬਰਨਾਲਾ ਜ਼ਿਮਨੀ ਚੋਣ ’ਚ ਉਮੀਦਵਾਰਾਂ ਦੀ ਸਥਿਤੀ ਤੋਂ ਭਵਿੱਖ ਦੀ ਰਾਜਨੀਤਕ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਭਾਜਪਾ ਆਪਣੇ ਉਮੀਦਵਾਰ ਦਾ ਐਲਾਨ ਕਦੋਂ ਕਰਦੀ ਹੈ ਅਤੇ ਹੋਰ ਪਾਰਟੀਆਂ ਕਿਹੋ ਜਿਹੀ ਰਣਨੀਤੀ ਅਪਣਾਉਂਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8