ਮਹਿਲਾ ਕੌਂਸਲਰ ਨੂੰ ਫ਼ੋਨ ਕਰ ਕਿਹਾ- ''''ਤੁਹਾਡਾ ਭਤੀਜਾ ਫੜ ਲਿਆ ਹੈ, ਛੁਡਾਉਣਾ ਤਾਂ ਪੈਸੇ ਦੇ ਕੇ ਕਰ ਲਓ ਸੈਟਿੰਗ...''''
Tuesday, Oct 22, 2024 - 04:21 AM (IST)
ਲੁਧਿਆਣਾ (ਰਾਜ)- ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਰੋਜ਼ ਨਵਾਂ ਪੈਂਤੜਾ ਅਜ਼ਮਾਉਂਦੇ ਹਨ। ਪਰ ਅੱਜ-ਕੱਲ ਠੱਗਾਂ ਨੇ ਇਕ ਟ੍ਰੈਂਡ ਚਲਾਇਆ ਹੋਇਆ ਹੈ ਕਿ ਲੋਕਾਂ ਨੂੰ ਪੁਲਸ ਅਧਿਕਾਰੀ ਬਣ ਕੇ ਕਾਲ ਕਰਦੇ ਹਨ। ਉਸ ਦੇ ਕਿਸੇ ਰਿਸ਼ਤੇਦਾਰ ਨੂੰ ਪੁਲਸ ਵੱਲੋਂ ਫੜਿਆ ਦੱਸ ਕੇ ਫਿਰ ਉਸ ਨੂੰ ਛੱਡਣ ਬਦਲੇ ਮੋਟੀ ਰਕਮ ਠੱਗਦੇ ਹਨ।
ਇਸੇ ਤਰ੍ਹਾਂ ਦੀ ਇਕ ਕਾਲ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਆਫਿਸ ’ਚ ਮੌਜੂਦ ਸਾਬਕਾ ਮਹਿਲਾ ਕੌਂਸਲਰ ਅਮ੍ਰਿਤ ਵਰਸ਼ਾ ਰਾਮਪਾਲ ਦੇ ਵਟਸਐਪ ’ਤੇ ਆਈ, ਜੋ ਕਿ ਇਕ ਸਾਈਬਰ ਠੱਗ ਦੀ ਸੀ। ਡੀ.ਪੀ. ’ਤੇ ਕਿਸੇ ਪੁਲਸ ਅਧਿਕਾਰੀ ਦੀ ਡੀ.ਪੀ. ਲੱਗੀ ਹੋਈ ਸੀ। ਉਸ ਨੇ ਖੁਦ ਨੂੰ ਪੁਲਸ ਅਧਿਕਾਰੀ ਦੱਸ ਕੇ ਸਾਬਕਾ ਕੌਂਸਲਰ ਨੂੰ ਕਿਹਾ ਕਿ ਉਸ ਦਾ ਭਤੀਜਾ ਅਪਰਾਧ ਕਰਦੇ ਹੋਏ ਫੜਿਆ ਗਿਆ ਹੈ। ਜੇਕਰ ਛੁਡਾਉਣਾ ਹੈ ਤਾਂ ਪੈਸੇ ਦੇ ਕੇ ਸੈਟਿੰਗ ਕਰ ਲਓ।
ਇਹ ਵੀ ਪੜ੍ਹੋ- ਪੇਪਰ ਮਿੱਲ 'ਚ ਰਾਤ ਨੂੰ ਕੰਮ ਕਰਦੇ ਸਮੇਂ ਪਲਪਰ 'ਚ ਡਿੱਗਿਆ ਮਜ਼ਦੂਰ, ਬੇਹੱਦ ਦਰਦਨਾਕ ਤਰੀਕੇ ਨਾਲ ਹੋਈ ਮੌਤ
ਇਸ ’ਤੇ ਵਿਧਾਇਕ ਗੋਗੀ ਨੇ ਫੋਨ ਫੜ ਕੇ ਸਾਈਬਰ ਠੱਗ ਨਾਲ ਗੱਲ ਸ਼ੁਰੂ ਕੀਤੀ। ਜਦੋਂ ਉਨ੍ਹਾਂ ਨੇ ਠੱਗ ਨਾਲ ਗੱਲ ਕਰਦੇ ਹੋਏ ਉਸ ਤੋਂ ਪੁੱਛਿਆ ਅਤੇ ਆਪਣੇ ਬਾਰੇ ਦੱਸਿਆ ਅਤੇ ਪੁੱਛਿਆ ਕਿ ਉਹ ਕਿਸ ਥਾਣੇ ਤੋਂ ਬੋਲ ਰਿਹਾ ਹੈ। ਇਸ ’ਤੇ ਠੱਗ ਨੇ ਤੁਰੰਤ ਫੋਨ ਕੱਟ ਦਿੱਤਾ।
ਲੋਕਾਂ ਨੂੰ ਅਪੀਲ, ਖੁਦ ਜਾਗਰੂਕ ਰਹਿਣ
ਵਿਧਾਇਕ ਗੁਰਪ੍ਰੀਤ ਗੋਗੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਠੱਗੀ ਤੋਂ ਖੁਦ ਜਾਗਰੂਕ ਰਹਿਣ। ਜੇਕਰ ਕੋਈ ਉਨ੍ਹਾਂ ਨੂੰ ਪੁਲਸ ਅਧਿਕਾਰੀ ਜਾਂ ਮੁਲਾਜ਼ਮ ਦੀ ਡੀ.ਪੀ. ਲੱਗੀ ਫੋਟੋ ਤੋਂ ਵਟਸਐਪ ਕਾਲ ਕਰਦਾ ਹੈ ਤਾਂ ਉਨ੍ਹਾਂ ਦੇ ਝਾਂਸੇ ’ਚ ਨਾ ਆ ਕੇ ਤੁਰੰਤ ਸਬੰਧਤ ਥਾਣੇ ਦੀ ਪੁਲਸ ਨੂੰ ਸ਼ਿਕਾਇਤ ਦੇਣ।
ਇਹ ਵੀ ਪੜ੍ਹੋ- ਮਸ਼ਹੂਰ YouTuber ਨਾਲ ਵਾਪਰ ਗਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਖੇਤਾਂ 'ਚ ਡਿੱਗੀ ਗੱਡੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e